Breaking News

Jalalabad – ਜਲਾਲਾਬਾਦ ’ਚ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ

Jalalabad – ਜਲਾਲਾਬਾਦ ’ਚ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ

ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਡੀਜੇ ਵਾਲੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ

ਦੇਖਦੇ ਹੀ ਦੇਖਦੇ ਇਹ ਮਾਮੂਲੀ ਬਹਿਸ ਵੱਡੀ ਲੜਾਈ ਵਿੱਚ ਤਬਦੀਲ ਹੋ ਗਈ। ਇਸ ਹੰਗਾਮੇ ਦੌਰਾਨ ਗੋਲੀ ਚੱਲ ਗਈ, ਜੋ ਸਿੱਧੀ ਡੀਜੇ ਚਲਾ ਰਹੇ ਨੌਜਵਾਨ ਨੂੰ ਜਾ ਲੱਗੀ। ਗੋਲੀ ਲੱਗਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਜਸ਼ਨ ਵਾਲਾ ਮਾਹੌਲ ਪਲਾਂ ਵਿੱਚ ਹੀ ਗ਼ਮਗੀਨ ਹੋ ਗਿਆ।

“ਜਲਾਲਾਬਾਦ ‘ਚ ਵਿਆਹ ਸਮਾਗਮ ‘ਚ ਚੱਲੀਆਂ ਗੋ+ਲ਼ੀ+ਆਂ, ਇੱਕ ਦੀ ਮੌ+ਤ,
ਕੁੜੀਆਂ ਨੂੰ ਕੁਝ ਨੌਜਵਾਨ ਕਰ ਰਹੇ ਸੀ ਤੰਗ, ਰੋਕਣ ‘ਤੇ ਹੋ ਗਿਆ ਵੱਡਾ ਵਿਵਾਦ”
 
ਜਲਾਲਾਬਾਦ ਦੇ ਬਾਹਮਣੀ ਰੋਡ ਸਥਿਤ ਇੱਕ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਦੇਰ ਰਾਤ ਚੱਲੀ ਗੋਲੀ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਡੀਜੇ (DJ) ਦਾ ਕੰਮ ਕਰਨ ਵਾਲੇ ਨੌਜਵਾਨ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ, ਬਾਹਮਣੀ ਰੋਡ ‘ਤੇ ਸਥਿਤ ਇੱਕ ਪਰਿਵਾਰ ਵਿੱਚ ਬੀਤੀ ਰਾਤ ਡੋਲੀ ਆਈ ਸੀ। ਘਰ ਵਿੱਚ ਨਵੀਂ ਵਿਆਹੀ ਵਹੁਟੀ ਦੇ ਆਉਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਜਸ਼ਨ ਵਿੱਚ ਡੁੱਬੇ ਹੋਏ ਸਨ ਕਿ ਅਚਾਨਕ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ।

ਦੇਖਦੇ ਹੀ ਦੇਖਦੇ ਇਹ ਮਾਮੂਲੀ ਬਹਿਸ ਵੱਡੀ ਲੜਾਈ ਵਿੱਚ ਤਬਦੀਲ ਹੋ ਗਈ। ਇਸ ਹੰਗਾਮੇ ਦੌਰਾਨ ਗੋਲੀ ਚੱਲ ਗਈ, ਜੋ ਸਿੱਧੀ ਡੀਜੇ ਚਲਾ ਰਹੇ ਨੌਜਵਾਨ ਨੂੰ ਜਾ ਲੱਗੀ। ਗੋਲੀ ਲੱਗਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਜਸ਼ਨ ਵਾਲਾ ਮਾਹੌਲ ਪਲਾਂ ਵਿੱਚ ਹੀ ਗ਼ਮਗੀਨ ਹੋ ਗਿਆ।

Check Also

Punjab ਪੰਜਾਬ ‘ਚ ਧਮਾਕਿਆਂ ਦੀ ਸਾਜ਼ਿਸ਼ ਨਾਕਾਮ, ਹੈਂਡ ਗ੍ਰਨੇਡਾਂ ਸਣੇ 2 ਦੋਸ਼ੀ ਫਿਰੋਜ਼ਪੁਰ ਤੋਂ ਕਾਬੂ

Punjab ਪੰਜਾਬ ‘ਚ ਧਮਾਕਿਆਂ ਦੀ ਸਾਜ਼ਿਸ਼ ਨਾਕਾਮ, ਹੈਂਡ ਗ੍ਰਨੇਡਾਂ ਸਣੇ 2 ਦੋਸ਼ੀ ਫਿਰੋਜ਼ਪੁਰ ਤੋਂ ਕਾਬੂ …