Breaking News

Sangrur – ਵਿਦੇਸ਼ ਜਾਣ ਦਾ ਸੁਪਨਾ ਟੁੱਟਿਆ, 22 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ! ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Sangrur – ਵਿਦੇਸ਼ ਜਾਣ ਦਾ ਸੁਪਨਾ ਟੁੱਟਿਆ, 22 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ! ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Sangrur News: ਸੰਗਰੂਰ ਦੇ ਪਿੰਡ ਲਖਮੀਰਵਾਲਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਿੰਡ ਦੇ ਇੱਕ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਨਾ ਪੂਰਾ ਹੋਣ ‘ਤੇ ਖੌਫਨਾਕ ਕਦਮ ਚੁੱਕ ਲਿਆ।

 

 
ਤੀਜੀ ਵਾਰ ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਕਾਰਨ ਨਿਰਾਸ਼ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਇੱਥੇ ਜਾਖਲ-ਲੁਧਿਆਣਾ ਰੇਲਵੇ ਲਾਈਨ ’ਤੇ ਪਿੰਡ ਲਖਮੀਰਵਾਲਾ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ। ਜੀ ਆਰ ਪੀ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਅਧੀਨ ਆਉਂਦੇ ਪਿੰਡ ਸੂਲਰ ਦਾ ਨੌਜਵਾਨ ਹਰਵਿੰਦਰ ਸਿੰਘ ਉਰਫ ਹੈਪੀ (22) ਪੁੱਤਰ ਬਾਕੀ ਸਫਾ 7 »ਗੁਰਤੇਜ ਸਿੰਘ ਆਇਲੈੱਟਸ ਕਰਨ ਉਪਰੰਤ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਵੱਲੋਂ ਤਿੰਨ ਵਾਰ ਸਟੱਡੀ ਵੀਜ਼ਾ ਦੀ ਫਾਈਲ ਲਗਾਈ ਗਈ ਪਰ ਤਿੰਨੋਂ ਵਾਰ ਅਰਜ਼ੀ ਰੱਦ ਹੋ ਗਈ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਰੇਲਵੇ ਪੁਲੀਸ ਅਨੁਸਾਰ ਇਸੇ ਪ੍ਰੇਸ਼ਾਨੀ ਕਰ ਕੇ ਅੱਜ ਤੜਕਸਾਰ ਕਰੀਬ 3 ਵਜੇ ਉਸ ਨੇ ਜਾਖਲ-ਲੁਧਿਆਣਾ ਰੇਲਵੇ ਲਾਈਨ ’ਤੇ ਪਿੰਡ ਲਖਮੀਰਵਾਲਾ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕਸ਼ੀ ਕਰ ਲਈ।
 

Sangrur News: ਸੰਗਰੂਰ ਦੇ ਪਿੰਡ ਲਖਮੀਰਵਾਲਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਿੰਡ ਦੇ ਇੱਕ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਨਾ ਪੂਰਾ ਹੋਣ ‘ਤੇ ਖੌਫਨਾਕ ਕਦਮ ਚੁੱਕ ਲਿਆ। ਪਿੰਡ ਲਖਮੀਰਵਾਲਾ ਦੇ 22 ਸਾਲਾ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਅਧੂਰਾ ਰਹਿਣ ਤੋਂ ਬਾਅਦ ਖੁਦਕੁਸ਼ੀ ਕਰ ਲਈ।

 

 

 

ਉਸਦੀ ਲਾਸ਼ ਲਖਮੀਰਵਾਲਾ ਪਿੰਡ ਦੇ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ ਦੇ ਨੇੜੇ ਮਿਲੀ। ਮ੍ਰਿਤਕ ਹਰਵਿੰਦਰ ਸਿੰਘ ਉਰਫ਼ ਹੈਪੀ ਜੋ ਕਿ ਸੂਲਰ ਪਿੰਡ ਦਾ ਰਹਿਣ ਵਾਲਾ ਸੀ, ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।

 

 

 

ਸੂਚਨਾ ਮਿਲਣ ‘ਤੇ ਰੇਲਵੇ ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਹਰਵਿੰਦਰ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

 

 

 

 

 

ਚੌਕੀ ਇੰਚਾਰਜ ਸਰਵਜੀਤ ਸਿੰਘ ਦੇ ਅਨੁਸਾਰ ਹਰਵਿੰਦਰ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਨੇ ਤਿੰਨ ਵਾਰ ਵੀਜ਼ਾ ਲਈ ਅਪਲਾਈ ਕੀਤਾ ਸੀ, ਪਰ ਉਸ ਦੀ ਤਿੰਨੋਂ ਵਾਰ ਰਿਫਿਊਸਲ ਆ ਗਈ। ਇਸ ਕਰਕੇ ਉਹ ਕਾਫੀ ਉਦਾਸ ਹੋਇਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਹਰਵਿੰਦਰ ਦੇ ਪਿਤਾ ਗੁਰਤੇਜ ਸਿੰਘ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 194 ਤਹਿਤ ਕਾਰਵਾਈ ਕੀਤੀ।

Check Also

Punjabi Singer: ਪੰਜਾਬੀ ਸੰਗੀਤ ਜਗਤ ‘ਚ ਮੱਚਿਆ ਹੰਗਾਮਾ, ਮਸ਼ਹੂਰ ਮਹਿਲਾ ਗਾਇਕਾ ਨਾਲ ਬ+ਲਾ+ਤ+ਕਾਰ: ਜਾਣੋ ਪੂਰਾ ਮਾਮਲਾ…

Punjabi Singer: ਪੰਜਾਬੀ ਸੰਗੀਤ ਜਗਤ ‘ਚ ਮੱਚਿਆ ਹੰਗਾਮਾ, ਮਸ਼ਹੂਰ ਮਹਿਲਾ ਗਾਇਕਾ ਨਾਲ ਬਲਾਤਕਾਰ: ਜਾਣੋ ਪੂਰਾ …