Breaking News

SEC moves ahead with civil fraud case against Gautam Adani ਅਡਾਨੀ ਅਮਰੀਕੀ ਕਮਿਸ਼ਨ ਤੋਂ ਕਾਨੂੰਨੀ ਨੋਟਿਸ ਲੈਣ ਲਈ ਰਾਜ਼ੀ

SEC moves ahead with civil fraud case against Gautam Adani

ਅਡਾਨੀ ਅਮਰੀਕੀ ਕਮਿਸ਼ਨ ਤੋਂ ਕਾਨੂੰਨੀ ਨੋਟਿਸ ਲੈਣ ਲਈ ਰਾਜ਼ੀ
ਦੀਵਾਨੀ ਧੋਖਾਧਡ਼ੀ ਨਾਲ ਸਬੰਧਤ ਕੇਸ ’ਚ 90 ਦਿਨਾਂ ਅੰਦਰ ਜਵਾਬ ਕਰਨਗੇ ਦਾਖਲ

 

 

 

ਅਰਬਪਤੀ ਗੌਤਮ ਅਡਾਨੀ ਤੇ ਉਨ੍ਹਾਂ ਦਾ ਭਤੀਜਾ ਸਾਗਰ ਅਡਾਨੀ ਅਮਰੀਕੀ ਸਿਕਿਓਰਿਟੀ ਅਤੇ ਐਕਸਚੇਂਜ ਕਮਿਸ਼ਨ (ਐੱਸ ਈ ਸੀ) ਤੋਂ ਦੀਵਾਨੀ ਧੋਖਾਧੜੀ ਦੇ ਕੇਸ ’ਚ ਕਾਨੂੰਨੀ ਨੋਟਿਸ ਲੈਣ ਲਈ ਤਿਆਰ ਹੋ ਗਏ ਹਨ। ਇਕ ਅਦਾਲਤੀ ਦਸਤਾਵੇਜ਼ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਕੇਸ ’ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਰਿਸ਼ਵਤ ਦੇਣ ਦੀ ਯੋਜਨਾ ਬਾਰੇ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ ਸੀ।

 

 

 

 

ਨਿਊਯਾਰਕ ਦੇ ਬਰੁਕਲਿਨ ਦੀ ਸੰਘੀ ਅਦਾਲਤ ’ਚ ਦਾਇਰ ਦਸਤਾਵੇਜ਼, ਜੋ ਪੀ ਟੀ ਆਈ ਨੇ ਦੇਖਿਆ ਹੈ, ਅਨੁਸਾਰ ਐੱਸ ਈ ਸੀ ਅਤੇ ਗੌਤਮ ਅਡਾਨੀ ਤੇ ਸਾਗਰ ਅਡਾਨੀ ਦੇ ਅਮਰੀਕਾ ਸਥਿਤ ਵਕੀਲਾ ਰੈਗੁਲੇਟਰ ਦੇ ਕਾਨੂੰਨੀ ਦਸਤਾਵੇਜ਼ ਸਵੀਕਾਰ ਕਰਨ ਲਈ ਸਹਿਮਤ ਹੋ ਗਏ ਹਨ।

 

 

 

 

 

 

 

 

 

 

ਇਸ ਨਾਲ ਜੱਜ ਨੂੰ ਹੁਣ ਇਸ ਬਾਰੇ ਫ਼ੈਸਲਾ ਸੁਣਾਉਣ ਦੀ ਲੋੜ ਨਹੀਂ ਪਵੇਗੀ ਕਿ ਸਬੰਧਤ ਧਿਰਾਂ ਨੂੰ ਨੋਟਿਸ ਕਿਸ ਤਰ੍ਹਾਂ ਤਾਮੀਲ ਕਰਵਾਇਆ ਜਾਵੇਗਾ। ਇਹ ਸਾਂਝੀ ਅਰਜ਼ੀ (ਜਾਂ ਕਰਾਰ) ਸਬੰਧਤ ਅਦਾਲਤ ਦੇ ਸਾਹਮਣੇ ਮਨਜ਼ੂਰੀ ਲਈ ਪੇਸ਼ ਕੀਤੀ ਗਈ ਹੈ, ਜੇ ਜੱਜ ਸਹਿਮਤੀ ਦਿੰਦੇ ਹਨ ਤਾਂ ਐੱਸ ਈ ਸੀ ਮਾਮਲਾ ਅੱਗੇ ਵਧਾਉਣ ਦੀ ਇਜਾਜ਼ਤ ਦੇਵੇਗਾ।

 

 

 

 

 

 

 

 

 

 

 

 

 

 

 

 

ਇਸ ਦੇ ਨਾਲ ਅਡਾਨੀ ਨੂੰ 90 ਦਿਨਾਂ ਅੰਦਰ ਕੇਸ ਖਾਰਜ ਕਰਨ ਦੀ ਮੰਗ ਕਰਨ ਜਾਂ ਆਪਣਾ ਬਚਾਅ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ ਐੱਸ ਈ ਸੀ ਅਗਲੇ 60 ਦਿਨਾਂ ਅੰਦਰ ਇਤਰਾਜ਼ ਦਰਜ ਕਰਵਾ ਸਕਦਾ ਹੈ।

 

 

 

 

 

ਜ਼ਿਕਰਯੋਗ ਹੈ ਕਿ ਐੱਸ ਈ ਸੀ ਨੇ ਨਵੰਬਰ 2024 ’ਚ ਕੇਸ ਦਾਇਰ ਕੀਤਾ ਸੀ। ਇਸ ’ਚ ਦੋਸ਼ ਲਾਇਆ ਗਿਆ ਸੀ ਕਿ ਇਨ੍ਹਾਂ ਦੋਵਾਂ ਨੇ ਅਡਾਨੀ ਗਰੀਨ ਐਨਰਜੀ ਲਿਮਿਟਡ (ਏ ਜੀ ਈ ਐੱਲ) ਬਾਰੇ ਝੂਠੇ ਤੇ ਗੁਮਰਾਹਕੁਨ ਵੇਰਵੇ ਦੇ ਕੇ ਅਮਰੀਕੀ ਸਿਕਿਓਰਿਟੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।

 

 

 

 

 

 

 

 

 

 

 

 

 

 

 

 

 

ਐੱਸ ਈ ਸੀ ਦੀ ਦੀਵਾਨੀ ਸ਼ਿਕਾਇਤ ਤੋਂ ਇਲਾਵਾ ਨਿਊਯਾਰਕ ਦੇ ਬਰੁਕਲਿਨ ’ਚ ਸੰਘੀ ਵਕੀਲਾਂ ਨੇ ਅਡਾਨੀ ਤੇ ਹੋਰਾਂ ’ਤੇ ਸੋਲਰ ਊਰਜਾ ਕਰਾਰ ਹਾਸਲ ਕਰਨ ਲਈ ਭਾਰਤ ’ਚ 26.5 ਕਰੋੜ ਡਾਲਰ ਦੀ ਰਿਸ਼ਵਤ ਦੇਣ ’ਚ ਮਦਦ ਕਰਨ ਦਾ ਦੋਸ਼ ਲਾਇਆ ਹੈ। ਅਡਾਨੀ ਸਮੂਹ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਵਾਰ-ਵਾਰ ਖਾਰਜ ਕੀਤਾ ਹੈ।

 

 

 

 

 

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …