Breaking News

SRK Faces Backlash in IPL Row – ਸ਼ਾਹਰੁਖ ਖਾਨ ਵਰਗੇ ਲੋਕ ਦੇਸ਼ਧ੍ਰੋਹੀ, ਭਾਰਤ ਦਾ ਖਾਂਦੇ ਅਤੇ ਪਾਕਿ-ਬੰਗਲਾਦੇਸ਼ ਦੇ ਗੁਣ ਗਾਉਂਦੇ: ਭਾਜਪਾ ਆਗੂ

BJP Leader Sparks Outrage by Labeling Shah Rukh Khan ‘Traitor’ Over KKR’s Bangladeshi Player Pick in IPL 2026

ਸ਼ਾਹਰੁਖ ਖਾਨ ਵਰਗੇ ਲੋਕ ਦੇਸ਼ਧ੍ਰੋਹੀ, ਭਾਰਤ ਦਾ ਖਾਂਦੇ ਅਤੇ ਪਾਕਿ-ਬੰਗਲਾਦੇਸ਼ ਦੇ ਗੁਣ ਗਾਉਂਦੇ: ਭਾਜਪਾ ਆਗੂ

 

 

 

 

 

 

 

 

A BJP leader, Sangeet Som, has ignited a major controversy by calling Bollywood superstar Shah Rukh Khan a “traitor” after his IPL team, Kolkata Knight Riders (KKR), purchased Bangladeshi pacer Mustafizur Rahman for Rs 9.2 crore in the IPL 2026 auction. Som linked the decision to ongoing atrocities against Hindus in Bangladesh, questioning SRK’s patriotism and right to live in India. The remarks drew sharp criticism from opposition figures like Congress MP Shashi Tharoor, who defended the move as non-political cricket business. Amid the backlash, reports suggest BCCI may have urged KKR to reconsider the signing.

 

 

 

 

 

 

 

 

 

 

 

 

 

 

 

 

ਭਾਜਪਾ ਆਗੂ ਸੰਗੀਤ ਸਿੰਘ ਸੋਮ ਨੇ ਅਧਿਆਤਮਿਕ ਆਗੂ ਦੇਵਕੀਨੰਦਨ ਠਾਕੁਰ ਦੀਆਂ ਟਿੱਪਣੀਆਂ ਦਾ ਸਮਰਥਨ ਕੀਤਾ ਹੈ ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਟੀਮ ਵਿੱਚ ਇੱਕ ਬੰਗਲਾਦੇਸ਼ੀ ਖਿਡਾਰੀ ਨੂੰ ਸ਼ਾਮਲ ਕਰਨ ਦੇ ਮੁੱਦੇ ‘ਤੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਵਿਰੁੱਧ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਹੈ। ਸੋਮ ਨੇ ਵੀਰਵਾਰ ਨੂੰ ANI ਨਾਲ ਗੱਲਬਾਤ ਕਰਦਿਆਂ ਕਿਹਾ, “ਬੰਗਲਾਦੇਸ਼ ਵਿੱਚ ਜਿਸ ਤਰ੍ਹਾਂ ਹਿੰਦੂਆਂ ‘ਤੇ ਅੱਤਿਆਚਾਰ ਕੀਤੇ ਜਾ ਰਹੇ ਹਨ, ਔਰਤਾਂ ਅਤੇ ਕੁੜੀਆਂ ਨਾਲ ਜਬਰ ਜਨਾਹ ਹੋ ਰਹੇ ਹਨ, ਉਨ੍ਹਾਂ ਦੇ ਘਰ ਸਾੜੇ ਜਾ ਰਹੇ ਹਨ ਅਤੇ ਉੱਥੇ ਭਾਰਤ ਵਿਰੋਧੀ ਨਾਅਰੇ ਲਗਾਏ ਜਾ ਰਹੇ ਹਨ। ਇਸ ਸਭ ਦੇ ਬਾਵਜੂਦ ਸ਼ਾਹਰੁਖ ਖਾਨ ਵਰਗੇ ਦੇਸ਼ਧ੍ਰੋਹੀ ਇਹ ਪੈਸਾ ਕਿੱਥੇ ਨਿਵੇਸ਼ ਕਰਦੇ ਹਨ? ਉਹ ਇਸ ਨੂੰ ਉਸ ਦੇਸ਼ ਦੇ ਖਿਡਾਰੀਆਂ ‘ਤੇ ਨਿਵੇਸ਼ ਕਰਦੇ ਹਨ ਜੋ ਭਾਰਤ ਵਿਰੁੱਧ ਕੰਮ ਕਰ ਰਿਹਾ ਹੈ।” ਉਨ੍ਹਾਂ ਕਿਹਾ ਮੈਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਕਹਿ ਰਿਹਾ ਹਾਂ ਕਿਉਂਕਿ ਉਨ੍ਹਾਂ ਕੋਲ ਜੋ ਕੁਝ ਵੀ ਹੈ ਉਹ ਭਾਰਤ ਅਤੇ ਭਾਰਤ ਦੇ ਲੋਕਾਂ ਦਾ ਦਿੱਤਾ ਹੋਇਆ ਹੈ।

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਅੱਗੇ ਕਿਹਾ, “ਮੈਂ ਸ਼ਾਹਰੁਖ ਖਾਨ ਵਰਗੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਸਫ਼ਲ ਨਹੀਂ ਹੋਣਗੇ। ਕਿਸੇ ਵੀ ਕੀਮਤ ‘ਤੇ ਉਹ ਮੁਸਤਫਿਜ਼ੁਰ ਰਹਿਮਾਨ ਨੂੰ ਇੱਥੇ ਨਹੀਂ ਖਿਡਾ ਸਕਣਗੇ। ਰਹਿਮਾਨ ਹਵਾਈ ਅੱਡੇ ਤੋਂ ਬਾਹਰ ਕਦਮ ਨਹੀਂ ਰੱਖ ਸਕੇਗਾ… ਸ਼ਾਹਰੁਖ ਖਾਨ ਵਰਗੇ ਲੋਕ ਦੇਸ਼ਧ੍ਰੋਹੀ ਹਨ; ਉਹ ਭਾਰਤ ਵਿੱਚ ਖਾਂਦੇ ਹਨ ਅਤੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਗੁਣ ਗਾਉਂਦੇ ਹਨ।”

#SRKControversy | #IPL2026 | #BJPLeader | #ShahRukhKhan | #MustafizurRahman | #KKR |

Check Also

Nora Fatehi ਸੜਕ ਹਾਦਸੇ ਦਾ ਸ਼ਿਕਾਰ ਹੋਈ ਨੋਰਾ ਫਤੇਹੀ

Nora Fatehi ਸੜਕ ਹਾਦਸੇ ਦਾ ਸ਼ਿਕਾਰ ਹੋਈ ਨੋਰਾ ਫਤੇਹੀ             …