Breaking News

Ranjit Bawa ਚੱਲਦੇ ਸ਼ੋਅ ‘ਚ ਭੜਕੇ ਰਣਜੀਤ ਬਾਵਾ, ਫੈਨ ਨੇ ਕੀਤੀ ‘ਸਰਕਾਰਾਂ’ ਗੀਤ ਦੀ ਡਿਮਾਂਡ, ਕਿਹਾ- ਪਰਸੋਂ ਹੀ ਕੋਰਟ ਦੀ ਤਰੀਕ ਭੁਗਤ ਕੇ…

Ranjit Bawa ਚੱਲਦੇ ਸ਼ੋਅ ‘ਚ ਭੜਕੇ ਰਣਜੀਤ ਬਾਵਾ, ਫੈਨ ਨੇ ਕੀਤੀ ‘ਸਰਕਾਰਾਂ’ ਗੀਤ ਦੀ ਡਿਮਾਂਡ, ਕਿਹਾ- ਪਰਸੋਂ ਹੀ ਕੋਰਟ ਦੀ ਤਰੀਕ ਭੁਗਤ ਕੇ…

Ludhiana News: ਲੁਧਿਆਣਾ ਦੇ ਖੰਨਾ ਵਿੱਚ ਦੁਸਹਿਰਾ ਦੇ ਤਿਉਹਾਰ ਦੌਰਾਨ ਲਾਈਵ ਪ੍ਰਦਰਸ਼ਨ ਕਰ ਰਹੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਇੱਕ ਫੈਨ ਦੀ ਡਿਮਾਂਡ ‘ਤੇ ਭੜਕ ਗਏ। ਪ੍ਰਸ਼ੰਸਕ ਨੇ ਉਨ੍ਹਾਂ ਤੋਂ ਵਿਵਾਦਪੂਰਨ ਗੀਤ “ਸਰਕਾਰਾਂ” ਗਾਉਣ ਦੀ ਡਿਮਾਂਡ ਕੀਤੀ, ਜਿਸ ਤੋਂ ਬਾਅਦ ਬਾਵਾ ਨੇ ਸਟੇਜ ਤੋਂ ਆਪਣਾ ਦਰਦ ਅਤੇ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜਦੋਂ ਉਨ੍ਹਾਂ ਵਿਰੁੱਧ FIR ਦਰਜ ਕੀਤੀਆਂ ਗਈਆਂ ਸਨ ਤਾਂ ਕੋਈ ਵੀ ਨਾਲ ਨਹੀਂ ਖੜ੍ਹਾ ਹੋਇਆ, ਇਸ ਲਈ ਉਹ ਹੁਣ ਇਹ ਗੀਤ ਨਹੀਂ ਗਾਉਣਗੇ।

 

 

 

 

 

 

 

 

 

 

 

 

 

 

 

 

 

 

 

2016 ਵਿੱਚ ਨਸ਼ੇ ਦੀ ਦੁਰਵਰਤੋਂ ਦਾ ਮੁੱਦਾ ਚੁੱਕਿਆ, ਇਕੱਲੇ ਹੀ ਕੇਸ ਝੱਲਿਆ

ਰਣਜੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ 2016 ਵਿੱਚ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਸੀ, ਜਦੋਂ ਕੋਈ ਵੀ ਇਸ ਮੁੱਦੇ ‘ਤੇ ਬੋਲਣ ਦੀ ਹਿੰਮਤ ਨਹੀਂ ਕਰਦਾ ਸੀ। ਉਨ੍ਹਾਂ ਨੇ ਕਿਹਾ, “ਮੈਨੂੰ ਸਵੇਰੇ 7:30 ਵਜੇ ਮੇਰੇ ਘਰੋਂ ਚੁੱਕਿਆ ਗਿਆ ਸੀ। ਕੋਈ ਵੀ ਮੇਰੇ ਪਿੱਛੇ ਨਹੀਂ ਆਇਆ। ਮੈਂ ਇਹ ਸਾਰਾ ਕੁੱਝ ਇਕੱਲਿਆਂ ਹੀ ਝੱਲਿਆ। ਮੈਂ ਅੱਜ ਵੀ ਝੱਲ ਰਿਹਾ ਹਾਂ; ਮੈਂ ਇਸ ਕੇਸ ਦੀ ਕੱਲ੍ਹ ਹੀ ਤਰੀਕ ਭੁਗਤ ਕੇ ਆਇਆ ਹਾਂ।”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਤੁਸੀਂ ਆਪਣਾ ਸਕੂਟਰ ਲੈ ਕੇ ਘਰ ਜਾ ਸਕਦੇ ਹੋ, ਪਰ ਮੈਨੂੰ ਦੁੱਖ ਝੱਲਣਾ ਪਵੇਗਾ

ਗੀਤ ਦੀ ਫਰਮਾਇਸ਼ ਕਰਨ ਵਾਲੇ ਫੈਨ ਨੂੰ ਸਲਾਹ ਦਿੰਦਿਆਂ ਹੋਇਆਂ ਬਾਵਾ ਨੇ ਕਿਹਾ, “ਗਾਣਾ ਸੁਣਨ ਤੋਂ ਬਾਅਦ ਘਰ ਨਾ ਜਾਓ, ਸਗੋਂ ਆਪਣੇ ਸ਼ਹਿਰ ਅਤੇ ਪਿੰਡ ਵਿੱਚ ਦੇਖੋ ਕਿ ਕੌਣ ਨਸ਼ੇ ਵੇਚ ਰਿਹਾ ਹੈ ਅਤੇ ਉਨ੍ਹਾਂ ਨੂੰ ਰੋਕੋ। ਜਦੋਂ ਤੱਕ ਤੁਸੀਂ ਖੁਦ ਕੁਝ ਨਹੀਂ ਕਰ ਲੈਂਦੇ, ਉਦੋਂ ਤੱਕ ਵੱਡੀਆਂ ਗੱਲਾਂ ਨਾ ਕਰੋ।” ਉਨ੍ਹਾਂ ਨੇ ਸਟੇਜ ਤੋਂ ਕਿਹਾ, “ਬਾਅਦ ਵਿੱਚ ਕੋਈ ਤੁਹਾਡੇ ਨਾਲ ਨਹੀਂ ਖੜ੍ਹਾ ਹੁੰਦਾ। ਤੁਸੀਂ ਤਾਂ ਆਪਣਾ ਸਕੂਟਰ ਲੈ ਕੇ ਘਰ ਚਲੇ ਜਾਓਗੇ, ਪਰ ਮੈਨੂੰ ਦੁੱਖ ਝੱਲਣਾ ਪਵੇਗਾ।”

 

 

 

 

 

 

 

 

 

 

 

 

 

 

 

 

 

 

 

ਸਰਕਾਰ ਤੋਂ ਡਰਨ ਬਾਰੇ ਤਾਅਨਿਆਂ ਦਾ ਢੁਕਵਾਂ ਜਵਾਬ

ਸਰਕਾਰ ਤੋਂ ਡਰਨ ਬਾਰੇ ਲੋਕਾਂ ਦੇ ਤਾਅਨਿਆਂ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦਾ। ਕੁਝ ਚੀਜ਼ਾਂ ਕਾਨੂੰਨ ਦੇ ਦਾਇਰੇ ਵਿੱਚ ਹਨ। ਬਾਵਾ ਨੇ ਕਿਹਾ, “ਮੈਂ ਕਿਸੇ ਵੀ ਸਰਕਾਰ ਦਾ ਚਮਚਾ ਨਹੀਂ ਹਾਂ। ਮੈਂ ਕਿਸੇ ਵੀ ਸਰਕਾਰ ਤੋਂ ਗ੍ਰਾਂਟ ਨਹੀਂ ਲੈਂਦਾ ਹਾਂ ਅਤੇ ਮੈਂ ਜੋ ਵੀ ਕਮਾਉਂਦਾ ਆਂ, ਉਹ 40-50 ਲੋਕਾਂ ਵਿੱਚ ਵੰਡ ਕੇ ਘਰ ਜਾਂਦਾ ਹਾਂ। ਇਸ ਕਰਕੇ ਵਾਰ-ਵਾਰ ਅਜਿਹੇ ਸਵਾਲ ਕਰਕੇ ਮਜੇ ਨਾ ਲਓ।”

Check Also

Canada ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Canada ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ “ਵੈਨਕੂਵਰ …