Massive fire breaks out at #DilliHaat, 13 fire engines deployed
ਦਿੱਲੀ ਦੇ ਪ੍ਰਸਿੱਧ ਦਿੱਲੀ ਹਾਟ ਬਾਜ਼ਾਰ ਵਿੱਚ ਭਿਆਨਕ ਅੱਗ ਲੱਗੀ, ਕਈ ਸਟਾਲ ਸੜੇ
Massive fire breaks out at Delhi’s popular Dilli Haat market, several stalls gutted
ਨਵੀਂ ਦਿੱਲੀ, 30 ਅਪਰੈਲ
ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਦੱਖਣੀ ਦਿੱਲੀ ਦੇ INA ਵਿਖੇ ਇੱਕ ਪ੍ਰਸਿੱਧ ਬਾਜ਼ਾਰ, ਦਿੱਲੀ ਹਾਟ ਵਿੱਚ ਭਿਆਨਕ ਅੱਗ ਲੱਗ ਗਈ। ਦਿੱਲੀ ਦੇ ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਦਿੱਲੀ ਫਾਇਰ ਸਰਵਸਿਜ਼ ਦੇ ਅਧਿਕਾਰੀ ਨੇ ਕਿਹਾ, ‘‘ਸਾਨੂੰ ਰਾਤ 8.55 ਵਜੇ ਦਿੱਲੀ ਹਾਟ ਮਾਰਕੀਟ ਆਈਐਨਏ ਵਿੱਚ ਅੱਗ ਲੱਗਣ ਬਾਰੇ ਇੱਕ ਕਾਲ ਮਿਲੀ ਅਤੇ ਮੌਕੇ ’ਤੇ 13 ਫਾਇਰ ਇੰਜਣ ਤਾਇਨਾਤ ਕੀਤੇ ਗਏ ਹਨ। ਅੱਗੇ ਦੀ ਕਾਰਵਾਈ ਜਾਰੀ ਹੈ।’’ ਅੱਗ ਵਿੱਚ ਕਈ ਸਟਾਲਾਂ ਸੜ ਗਈਆਂ। ਸਟਾਲਾਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ ਅਤੇ ਅੱਗ ਦੀਆਂ ਲਪਟਾਂ ਅਸਮਾਨ ਵੱਲ ਉੱਡਦੀਆਂ ਰਹੀਆਂ ਕਿਉਂਕਿ ਅੱਗ ਨੇ ਪ੍ਰਸਿੱਧ ਕਲਾ ਅਤੇ ਕਰਾਫਟ ਮਾਰਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਸ ਦੌਰਾਨ ਦਿੱਲੀ ਦੇ ਕਲਾ, ਸੱਭਿਆਚਾਰ ਅਤੇ ਭਾਸ਼ਾ ਮੰਤਰੀ ਕਪਿਲ ਮਿਸ਼ਰਾ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਦਿੱਲੀ ਹਾਟ ਵਿੱਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਬੁਝਾਊ ਵਿਭਾਗ ਅਤੇ ਪ੍ਰਸ਼ਾਸਨ ਮੌਕੇ ’ਤੇ ਮੌਜੂਦ ਹਨ। ਮੈਂ ਦਿੱਲੀ ਹਾਟ ਜਾ ਰਿਹਾ ਹਾਂ।’’