Breaking News

Canada -ਜਗਮੀਤ ਸਿੰਘ ਦੀ ਹਾਰ ਤੇ ਬੋਲੀ ਰੂਬਿਕਾ ਲਿਆਕਤ

Canada -ਜਗਮੀਤ ਸਿੰਘ ਦੀ ਹਾਰ ਤੇ ਬੋਲੀ ਰੂਬਿਕਾ ਲਿਆਕਤ

ਕੈਨੇਡਾ ਵਿੱਚ ਟਰੰਪ ਵਿਰੋਧੀ ਏਜੰਡੇ ਤੇ ਲਿਬਰਲਜ਼ ਦੀ ਜਿੱਤ ਸੱਜੇ ਪੱਖੀ ਹਿੰਦੂਤਵੀਆਂ ਅਤੇ ਇਨ੍ਹਾਂ ਦੇ ਗੋਦੀ ਮੀਡੀਆ ਲਈ ਵੱਡਾ ਝਟਕਾ ਹੈ।
ਇਹ ਲਿਬਰਲ ਪਾਰਟੀ ਨੂੰ ਸਭ ਤੋਂ ਵੱਡੀ ਦੁਸ਼ਮਣ ਵਜੋਂ ਦਰਸਾ ਰਹੇ ਸਨ ਪਰ ਉਹ ਫਿਰ ਸਭ ਤੋਂ ਵੱਧ ਸੀਟਾਂ ਲੈ ਗਏ।


ਇਸ ਨੂੰ ਢਕਣ ਲਈ ਟ੍ਰਿਬਿਊਨ ਸਮੇਤ ਗੋਦੀ ਮੀਡੀਆ ਜਗਮੀਤ ਸਿੰਘ ਦੀ ਹਾਰ ਨੂੰ ਸਭ ਤੋਂ ਵੱਡੀ ਖਬਰ ਬਣਾ ਰਿਹਾ ਹੈ ਤੇ ਇਸਤੋਂ ਤੋਂ ਉਨ੍ਹਾਂ ਨੂੰ ਕੁਝ ਦਿਲਾਸਾ ਵੀ ਮਿਲ ਰਿਹਾ ਹੈ।

ਇਸ ਗੱਲ ਨੂੰ ਬਿਲਕੁਲ ਅਣਗੌਲ ਰਹੇ ਨੇ ਕਿ ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੌਲੀਏਵ ਤੇ ਮੋਦੀ-ਭਗਤ ਸੱਜੇ ਪੱਖੀ ਆਗੂ ਮੈਕਸੀਅਮ ਬਰਨੀਏ ਵੀ ਚੋਣ ਹਾਰ ਰਹੇ ਹਨ।
ਵੈਸੇ ਤੇ ਕੱਟੜ ਹਿੰਦੂਤਵੀਆਂ ਦਾ ਇਕ ਹਿੱਸਾ ਕੰਜ਼ਰਵੇਟਿਵਜ਼ ਤੋਂ ਵੀ ਔਖਾ ਹੋ ਗਿਆ ਸੀ ਕਿ ਉਹ ਇਨ੍ਹਾਂ ਦੇ ਨਫ਼ਰਤੀ ਏਜੰਡੇ ਮੁਤਾਬਕ ਨਹੀਂ ਸੀ ਚੱਲ ਰਹੇ।

ਕਈ ਵਾਰ ਚੋਣ ਹਾਰਨ ਦੇ ਬਾਵਜੂਦ ਕਿਸੇ ਆਗੂ ਦਾ ਨਾਂ ਇਤਿਹਾਸ ਵਿੱਚ ਦਰਜ ਹੋ ਜਾਂਦਾ ਹੈ ਤੇ ਕਈ ਵਾਰ ਵੱਡੀ ਜਿੱਤ ਦੇ ਬਾਵਜੂਦ ਕੋਈ ਇਤਿਹਾਸ ਵਿੱਚ ਕਲੰਕਤ ਆਗੂ ਵਜੋਂ ਜਾਂਦਾ ਹੈ, ਜਿਵੇਂ ਕਿਸੇ ਨਾਲ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਹੋਇਆ ਤੇ ਇੱਕ ਹੋਰ ਨਾਲ 92 ਸੀਟਾਂ ਜਿੱਤ ਕੇ।
ਜਗਮੀਤ ਸਿੰਘ ਕਨੇਡਾ ਵਿੱਚ ਤੀਜੇ ਨੰਬਰ ਨੰਬਰ ਦੀ ਪਾਰਟੀ ਦਾ ਆਗੂ ਸੀ ਪਰ ਸੱਤਾ ਦਾ ਪਾਸਕੂ ਉਸ ਕੋਲ ਰਿਹਾ ਤੇ ਉਸਨੇ ਇਸ ਨੂੰ ਲੋਕ ਹਿਤੂ ਫੈਸਲਿਆਂ ਲਈ ਚੰਗੀ ਤਰ੍ਹਾਂ ਵਰਤਿਆ।

ਉਸਦੀ ਖੁਦ ਦੀ ਜਾਂ ਉਸ ਦੀ ਪਾਰਟੀ ਦੀ ਹਾਰ ਉਨ੍ਹਾਂ ਖਾਸ ਹਾਲਾਤ ਵਿੱਚ ਹੋਈ ਹੈ ਜਦੋਂ ਟਰੰਪ ਤੇ ਡਰ ਨੇ ਚੋਣ ਨੂੰ ਮੋਟੇ ਤੌਰ ‘ਤੇ ਦੋ ਧਿਰੀ ਬਣਾ ਦਿੱਤਾ। ਹਿੰਦੂਤਵੀ ਅਤੇ ਗੋਦੀ ਮੀਡੀਆ ਇਸ ਨੂੰ ਉਸਦੀ ਸਿਆਸਤ ਦੀ ਹਾਰ ਪ੍ਰਗਟਾ ਕੇ ਕੱਛਾਂ ਵਜਾ ਰਹੇ ਨੇ। ਨਫਰਤ ਦੇ ਠੂੰਹਿਆਂ ਕੋਲ ਹੋਰ ਹੈ ਵੀ ਕੀ, ਸਿਵਾਏ ਜ਼ਹਿਰੀਲੇ ਡੰਗ ਮਾਰਨ ਦੇ।
ਐਨਡੀਪੀ ਦੀ ਜੇਤੂ ਐਮਪੀ Heather McPherson ਨੇ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਦਿਲੋਂ ਸਲਾਮ ਕੀਤਾ ਹੈ।
ਉਸਨੇ ਆਪਣੀ ਜਿੱਤ ਦਾ ਸਿਹਰਾ ਜਗਮੀਤ ਸਿੰਘ ਦੇ ਦੋ ਪ੍ਰੋਗਰਾਮਾਂ ਨੂੰ ਦਿੱਤਾ: ਕੈਨੇਡਾ ਵਿੱਚ ਸਾਰਿਆਂ ਲਈ ਯੂਨੀਵਰਸਲ ਡੈਂਟਲ ਕੇਅਰ ਪ੍ਰੋਗਰਾਮ ਅਤੇ ਜਗਮੀਤ ਸਿੰਘ ਦੁਆਰਾ ਲਿਆਂਦਾ ਗਿਆ ਸਬਸਿਡੀ ਵਾਲਾ ਫਾਰਮਾਕੇਅਰ ਪ੍ਰੋਗਰਾਮ।


ਐਡਮਿੰਟਨ-ਸਟ੍ਰੈਥਕੋਨਾ ਤੋਂ NDP ਦੀ ਜੇਤੂ ਉਮੀਦਵਾਰ Heather McPherson ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਸਿਰਫ਼ ਇਲਾਕਾਈ ਨਹੀਂ, ਸਗੋਂ ਇੱਕ ਨੈਸ਼ਨਲ ਨੈਰੈਟਿਵ ਦਾ ਹਿੱਸਾ ਹੈ ਅਤੇ ਇਸਦਾ ਸਿਹਰਾ NDP ਲੀਡਰ ਜਗਮੀਤ ਸਿੰਘ ਦੀ ਸਪਸ਼ਟ ਅਤੇ ਇਮਾਨਦਾਰ ਲੀਡਰਸ਼ਿਪ ਨੂੰ ਜਾਂਦਾ ਹੈ।
CBC Radio ‘ਚ “As It Happens” ‘ਚ ਗੱਲ ਕਰਦੇ ਹੋਏ Heather ਨੇ ਕਿਹਾ:
“ਜਗਮੀਤ ਨੇ ਕੈਨੇਡਾ ਭਰ ਵਿੱਚ ਲੋਕਾਂ ਨੂੰ ਉਮੀਦ ਦਿੱਤੀ। ਉਨ੍ਹਾਂ ਨੇ ਦਰਸਾਇਆ ਕਿ ਇਨਸਾਫ਼, ਸਿੱਖਿਆ, ਸਿਹਤ ਤੇ ਅਰਥਵਿਵਸਥਾ ਤੇ ਸਾਫ਼ ਨੀਤੀਆਂ ਨਾਲ ਲੋਕਾਂ ਦਾ ਦਿਲ ਜਿੱਤਿਆ ਜਾ ਸਕਦਾ ਹੈ।”
ਉਹ ਕਹਿੰਦੀ ਹੈ ਕਿ ਜਦ ਹੋਰ ਪਾਰਟੀਆਂ ਡਰ ਦੇ ਆਧਾਰ ‘ਤੇ ਮੁਹਿੰਮ ਚਲਾ ਰਹੀਆਂ ਸਨ, ਜਗਮੀਤ ਸਿੰਘ ਨੇ ਉਮੀਦ ਅਤੇ ਹੌਂਸਲੇ ਨਾਲ ਮੁਹਿੰਮ ਚਲਾਈ। ਲੋਕਾਂ ਨੇ ਉਹੀ ਢੰਗ ਚੁਣਿਆ।
Heather ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਐਡਮਿੰਟਨ ‘ਚ NDP ਦਾ ਥਾਂ ਬਣਾਈ ਰੱਖਣ ‘ਤੇ ਮਾਣ ਹੈ, ਕਿਉਂਕਿ ਇਹ ਇਕਮਾਤਰ ਸੀਟ ਸੀ ਜੋ ਇਲਾਕੇ ਵਿੱਚ NDP ਕੋਲ ਸੀ ਅਤੇ ਉਹ ਜਗਮੀਤ ਦੀ ਟੀਮ ਦਾ ਮਾਣ ਹਨ।
ਇਹ Heather McPherson ਦੀ ਜਿੱਤ ਅਤੇ NDP ਦੀ ਦਿਸ਼ਾ ਨੂੰ ਦਰਸਾਉਂਦਾ ਹੈ ਕਿ ਇਮਾਨਦਾਰੀ, ਨੈਤਿਕਤਾ ਅਤੇ ਲੋਕ-ਕੇਂਦਰਿਤ ਨੀਤੀਆਂ ਦੇ ਨਾਲ ਸਿਆਸਤ ਕਰਨਾ ਸੰਭਵ ਹੈ।
#Unpopular_Opinions
#Unpopular_Ideas
#Unpopular_Facts

ਧੰਨਵਾਦ ਜਗਮੀਤ ਸਿੰਘ !
46 ਸਾਲਾ ਜਗਮੀਤ ਸਿੰਘ ਨੇ ਅੱਠ ਸਾਲ ਤੋਂ ਵੱਧ ਸਮੇਂ ਤੱਕ NDP ਦੇ ਆਗੂ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਹੈ।
ਜਦੋਂ ਤੋਂ ਜਗਮੀਤ ਸਿੰਘ NDP ਦੇ ਆਗੂ ਬਣੇ, ਉਹ ਅਣਸੁਣਿਆਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦਾ ਰਿਹਾ। ਉਹ ਕਾਮਿਆਂ, ਘੱਟਗਿਣਤੀਆਂ, ਨਸਲੀ ਸਮੂਹਾਂ ਅਤੇ ਦੁਨੀਆਂ ਭਰ ਵਿੱਚ ਪੀੜਤ ਲੋਕਾਂ ਦੀ ਆਵਾਜ਼ ਬਣਦਾ ਰਿਹਾ।
ਬਜ਼ੁਰਗਾਂ ਲਈ ਦੰਦਾਂ ਦੇ ਮੁਫਤ ਇਲਾਜ (ਡੈਂਟਲ ਕੇਅਰ) ਤੋਂ ਲੈ ਕੇ ਆਮ ਲੋਕਾਂ ਵਾਸਤੇ ਇਲਾਜ ਅਤੇ ਦਵਾਈਆ (ਫਾਰਮਾਕੇਅਰ) ਤੱਕ, ਉਸਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਈ, ਜਿਸ ਕਾਰਨ ਲੋਕ ਮੋਅ ਸਹੋਤਾ ਵਾਂਗ (ਬਜ਼ੁਰਗਾਂ ਲਈ ਮੁਫਤ ਬੱਸ ਪਾਸ ਦਿੱਤੇ ਸਨ) ਜਗਮੀਤ ਸਿੰਘ ਨੂੰ ਲੰਮਾ ਸਮਾਂ ਯਾਦ ਰੱਖਣਗੇ।
ਉਹ ਭਾਰਤੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ, ਵਿਦੇਸ਼ੀ ਦਖਲਅੰਦਾਜ਼ੀ, 1984 ਅਤੇ ਮਨੁੱਖੀ ਅਧਿਕਾਰਾਂ ਵਰਗੇ ਮਾਮਲਿਆਂ ‘ਤੇ ਹਮੇਸ਼ਾ ਸਾਫ਼ ਤੇ ਦਲੇਰੀ ਨਾਲ ਗੱਲ ਕਰਦਾ ਰਿਹਾ।
ਇਹੀ ਕਾਰਨ ਹੈ ਕਿ ਉਸ ਨੂੰ ਕੈਨੇਡਾ ਵਿੱਚ ਸੱਜੇ-ਪੱਖੀਆਂ ਵਲੋਂ ਨਸਲੀ ਟਿੱਪਣੀਆਂ ਅਤੇ ਭਾਰਤ ਦੇ ਹਿੰਦੂਤਵ ਮੀਡੀਏ ਵਲੋਂ ਧਾਰਮਿਕ ਨਫਰਤ ਦਾ ਸਾਹਮਣਾ ਕਰਨਾ ਪਿਆ। ਹਿੰਦੂਤਵੀ ਝੁੰਡ, ਜੋ ਪੱਛਮੀ ਦੇਸ਼ਾਂ ਵਿੱਚ ਕਿਸੇ ਵੀ ਹਿੰਦੂ ਦੇ ਅਹੁਦੇ ’ਤੇ ਪਹੁੰਚਣ ਦੀ ਖੁਸ਼ੀ ਮਨਾਉਂਦੇ ਹਨ, ਉਹ ਇਹ ਸਹਿ ਨਹੀਂ ਸਕੇ ਕਿ ਇੱਕ ਸਿੱਖ ਕੈਨੇਡਾ ਦੇ ਸਰਵਉੱਚ ਆਗੂਆਂ ਵਿੱਚੋਂ ਇੱਕ ਬਣ ਗਿਆ।
ਜਗਮੀਤ ਸਿੰਘ ਭਾਵੇਂ ਚੋਣ ਹਾਰ ਗਿਆ, ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਉਮੀਦ ਕਰਦਾ ਹਾਂ ਕਿ ਉਹ ਅਗਲੇ ਸਮੇਂ ਵਿੱਚ, ਕਿਸੇ ਹੋਰ ਰੂਪ ਵਿੱਚ ਹਮੇਸ਼ਾ ਪੀੜਤਾਂ ਅਤੇ ਘੱਟਗਿਣਤੀਆਂ ਲਈ ਆਵਾਜ਼ ਚੁੱਕਦਾ ਰਹੇਗਾ।
ਕਈ ਵਾਰ ਓਹਦੀਆਂ ਕੁਝ ਕਾਰਵਾਈਆਂ ਮੈਨੂੰ ਪਸੰਦ ਨਹੀਂ ਸਨ ਹੁੰਦੀਆਂ, ਪਰ ਕਿਸੇ ਦੀ ਸ਼ਖਸੀਅਤ ਦਾ ਕੁੱਲ ਮੁਲਾਂਕਣ ਕਰਨ ਲਈ ਸਾਰੇ ਗੁਣ-ਔਗੁਣ ਵਾਚਣੇ ਪੈਂਦੇ, ਜਗਮੀਤ ਵਿੱਚ ਗੁਣ ਵੱਧ ਹਨ।
ਉਹ ਹਰ ਪਾਸੇ ਤੋਂ ਨਿਸ਼ਾਨੇ ‘ਤੇ ਸੀ। ਟਰੂਡੋ ਅਤੇ ਜਗਮੀਤ ਦੋਵਾਂ ਨੇ ਸਾਡੀ ਕੌਮ ਦੇ ਨਾਲ ਖੜ੍ਹਨ ਦੀ ਕੀਮਤ ਚੁਕਾਈ। ਇਤਿਹਾਸ ਉਨ੍ਹਾਂ ਦੀ ਦਿਲੋਂ ਸਿਫ਼ਤ ਕਰੇਗਾ।
ਕਦੇ ਨਾ ਕਦੇ ਲੀਡਰਸ਼ਿਪ ਛੱਡਣੀ ਪੈਂਦੀ ਹੈ ਪਰ Jagmeet Singh! ਮੈਨੂੰ ਤੇਰੇ ‘ਤੇ ਬਹੁਤ ਮਾਣ ਹੈ ਸ਼ੇਰਾ। ਤੇਰੀਆਂ ਮਾਰੀਆਂ ਮੱਲਾਂ ਨੇ ਕਈਆਂ ਦੇ ਰਾਹ ਖੋਲ੍ਹੇ ਹਨ ਤੇ ਅੱਗੇ ਵੀ ਖੋਲ੍ਹਣੇ ਹਨ।
ਅਕਾਲ ਪੁਰਖ ਸਦਾ ਤੁਹਾਡੇ ਕੋੜਮੇ ਨੂੰ ਚੜ੍ਹਦੀ ਕਲਾ ਬਖਸ਼ੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

India NSA Ajit Doval Speaks To Chinese FM Wang Y – ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

India NSA Ajit Doval Speaks To Chinese FM Wang Y       ਚੀਨ ਦੇ …