Breaking News

R Nait ਦਾ Show ਦੇਖਣ ਲਈ ਕੰਧਾਂ ਟੱਪ ਕੇ ਅੰਦਰ ਵੜਨ ਲੱਗੇ ਨੌਜਵਾਨਾਂ ਨੇ ਤੁ*ੜ*ਵਾ ਲਈਆਂ ਲੱਤਾਂ ! ਮੌਕੇ ਦੀ ਵੀਡੀਓ ਆ ਗਈ ਸਾਹਮਣੇ |

R Nait ਦਾ Show ਦੇਖਣ ਲਈ ਕੰਧਾਂ ਟੱਪ ਕੇ ਅੰਦਰ ਵੜਨ ਲੱਗੇ ਨੌਜਵਾਨਾਂ ਨੇ ਤੁ*ੜ*ਵਾ ਲਈਆਂ ਲੱਤਾਂ !
ਮੌਕੇ ਦੀ ਵੀਡੀਓ ਆ ਗਈ ਸਾਹਮਣੇ |

R Nait ਦਾ ਪ੍ਰੋਗਰਾਮ ਦੇਖਣ ਲਈ ਕੰਧਾਂ ਟੱਪ ਅੰਦਰ ਵੜਨ ਲੱਗੇ ਲੋਕ ! 2 ਨੇ ਤੁੜਵਾ ਲਈਆਂ ਲੱਤਾਂ

 

ਪਟਿਆਲਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸ਼ੀਸ਼ ਮਹਿਲ ਵਿੱਚ ਚੱਲ ਰਹੇ ਹੇਰੀਟੇਜ ਫੈਸਟੀਵਲ ਦੌਰਾਨ ਕੰਧ ਤੋਂ ਡਿੱਗਣ ਕਾਰਨ 2 ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹੇਰੀਟੇਜ ਫੈਸਟੀਵਲ ਦਾ ਆਖ਼ਰੀ ਦਿਨ ਸੀ ਅਤੇ ਪੰਜਾਬੀ ਗਾਇਕ ਆਰ ਨੇਤ ਦਾ ਪ੍ਰੋਗਰਾਮ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।

 

 

 

ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸ਼ੋਅ ਲਈ ਮਹਿੰਗੀਆਂ ਟਿਕਟਾਂ ਵੀ ਵੇਚੀਆਂ ਗਈਆਂ ਸਨ, ਪਰ ਜਿਵੇਂ ਹੀ ਆਰ ਨੇਤ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਠੀਕ ਪ੍ਰਬੰਧ ਨਾ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਫੈਸਟੀਵਲ ਦੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ, ਜਿਸ ਕਰ ਕੇ ਲੋਕ, ਜਿਨ੍ਹਾਂ ਨੇ ਪ੍ਰੋਗਰਾਮ ਲਈ ਮਹਿੰਗੀਆਂ ਟਿਕਟਾਂ ਖਰੀਦੀਆਂ ਸਨ, ਪ੍ਰੋਗਰਾਮ ਵੇਖਣ ਲਈ ਸ਼ੀਸ਼ ਮਹਿਲ ਦੀਆਂ ਉੱਚੀਆਂ ਕੰਧਾਂ ਟੱਪ ਕੇ ਅੰਦਰ ਜਾਣ ਲੱਗ ਪਏ।

 

 

 

ਇਸ ਦੌਰਾਨ ਦੋ ਨੌਜਵਾਨ ਕੰਧ ਤੋਂ ਡਿੱਗ ਪਏ ਅਤੇ ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰੋਗਰਾਮ ਲਈ ਪ੍ਰਬੰਧ ਪੂਰੇ ਨਹੀਂ ਸਨ, ਜਿਸ ਕਰ ਕੇ ਇਹ ਘਟਨਾ ਵਾਪਰੀ। ਜਿਨ੍ਹਾਂ ਲੋਕਾਂ ਨੇ ਮਹਿੰਗੀਆਂ ਟਿਕਟਾਂ ਖਰੀਦੀਆਂ ਸਨ, ਉਨ੍ਹਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਅਦ ਵਿੱਚ ਲੋਕ ਪ੍ਰੋਗਰਾਮ ਵੇਖਣ ਲਈ ਕੰਧ ‘ਤੇ ਚੜ੍ਹ ਕੇ ਅੰਦਰ ਜਾਣ ਲੱਗ ਪਏ। ਹਾਲਾਂਕਿ ਗਨਿਮਤ ਰਹੀ ਕਿ ਕਈ ਥਾਵਾਂ ‘ਤੇ ਜਿੱਥੇ ਲੋਕ ਕੰਧਾਂ ਟੱਪ ਰਹੇ ਸਨ, ਉੱਥੇ ਬਿਜਲੀ ਦੀਆਂ ਤਾਰਾਂ ਵੀ ਲੰਘ ਰਹੀਆਂ ਸਨ, ਜਿਨ੍ਹਾਂ ‘ਤੇ ਕਿਸੇ ਦਾ ਹੱਥ ਨਹੀਂ ਲੱਗਾ, ਨਹੀਂ ਤਾਂ ਕੋਈ ਗੰਭੀਰ ਹਾਦਸਾ ਵੀ ਵਾਪਰ ਸਕਦਾ ਸੀ।

 

 

 

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …