Rana Balachauria Kabbadi Player & Promoter from Punjab’s Nawanshahr
Unidentified miscreants opened fire during a Kabaddi Cup in Mohali’s Sohana; one Kabaddi player succumbed to his injuries. Reports say that Punjabi singer Mankirat Aulakh was scheduled to arrive at the event, and the firing incident occurred before his arrival.
ਕਬੱਡੀ ‘ਤੇ ਗੈਂਗਵਾਰ ਦਾ ਪਰਛਾਵਾਂ ਗੂੜ੍ਹਾ ਹੁੰਦਾ ਜਾ ਰਿਹਾ। ਰਾਣਾ ਬਲਾਚੌਰ ਨੂੰ ਮਾਰਨ ਦੀ ਜ਼ਿੰਮੇਵਾਰੀ ਡੌਨੀ ਬੱਲ ਤੇ ਸਾਥੀਆਂ ਨੇ ਲਈ ਹੈ ਤੇ ਮਾਰਨ ਦੇ ਕੁਝ ਕਾਰਨ ਵੀ ਦੱਸੇ ਹਨ।
ਮਨਕੀਰਤ ਔਲਖ ਦੇ ਆਉਣ ਤੋਂ 2 ਮਿੰਟ ਪਹਿਲਾਂ
ਅੱਜ ਸੋਹਾਣਾ ਕਬੱਡੀ ਕੱਪ ਤੇ ਕਬੱਡੀ ਖਿਡਾਰੀ, ਕਬੱਡੀ ਕੋਚ, ਕਬੱਡੀ ਪ੍ਰਮੋਟਰ, ਗਾਣਿਆਂ ਵਿੱਚ ਮਾਡਲਿੰਗ ਕਰਨ ਵਾਲੇ ਰਾਣਾ ਬਲਾਚੌਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ!
ਹਸਪਤਾਲ ਵਿੱਚ ਜੇਰੇ ਇਲਾਜ਼!
: ਮੋਹਾਲੀ ਦੇ ਸੋਹਾਣਾ ਇਲਾਕੇ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਕਬੱਡੀ ਕੱਪ ਮੌਕੇ ਗੋਲੀਆਂ ਚੱਲ ਗਈਆਂ ਹਨ। ਇਹ ਮਾਮਲਾ ਸੈਕਟਰ-82 ਦੇ ਮੈਦਾਨ ਵਿੱਚ ਵਾਪਰਿਆ, ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਬੋਲੈਰੋ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਦੇ ਪ੍ਰਮੋਟਰ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ।
ਐੱਸਐੱਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਹਾਣਾ ਵਿਚ ਕਬੱਡੀ ਕੱਪ ਚੱਲ ਰਿਹਾ ਸੀ। ਇਸ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰ ਕੋਲ ਕੁੱਝ ਨੌਜੁਵਾਨ ਤਸਵੀਰਾਂ ਖਿੱਚਵਾਉਣ ਦੇ ਬਹਾਨੇ ਆਏ ਤੇ ਅਚਾਨਕ ਉਨ੍ਹਾਂ ਨੇ ਰਾਣਾ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਗੋਲੀਆਂ ਚੱਲੀਆਂ। ਨੌਜਵਾਨ ਨੂੰ ਵੀ ਗੋਲੀਆਂ ਲੱਗੀਆਂ ਹਨ। ਇਸ ਦੌਰਾਨ ਡੀਐੱਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਵੀ ਉੱਥੇ ਮੌਜੂਦ ਸਨ, ਜਿੰਨ੍ਹਾਂ ਨੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇਕ ਬਲੈਰੋ ਤੇ ਬਾਈਕ ਉੱਤੇ ਫਰਾਰ ਹੋ ਗਏ। ਹਮਲਾਵਰ ਦੋ ਤੋਂ ਤਿੰਨ ਦੱਸੇ ਜਾ ਰਹੇ ਹਨ। ਪੁਲਸ ਮਾਮਲੇ ਦੀ ਰੰਜ਼ਿਸ਼ ਤੇ ਹੋਰ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਇਸ ਦੌਰਾਨ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।
ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਪਟਾਕੇ ਚੱਲ ਰਹੇ ਹਨ। ਮੈਚ ਦੇ ਦੌਰਾਨ ਕਰੀਬ 6 ਰਾਊਂਡ ਫਾਇਰਿੰਗ ਹੋਈ। ਗੋਲੀਆਂ ਦਰਸ਼ਕਾਂ ਦੇ ਉੱਪਰੋਂ ਲੰਘੀਆਂ ਸਨ। ਕਬੱਡੀ ਖਿਡਾਰੀ ਵੀ ਗਰਾਂਊਂਡ ‘ਤੇ ਤਿਆਰੀ ਕਰ ਰਹੇ ਸਨ, ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਇਸ ਟੂਰਨਾਮੈਂਟ ਵਿੱਚ ਪ੍ਰਸਿੱਧ ਸਿੰਗਰ ਮਨਕੀਰਤ ਔਲਖ ਦੇ ਵੀ ਆਉਣ ਦਾ ਪ੍ਰੋਗਰਾਮ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਸ ਵੱਲੋਂ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ।
ਬਹੁਤ ਮੰਦਭਾਗੀ ਘਟਨਾ!
ਹੁਣ ਮੌਤ ਦੀਆਂ ਖਬਰਾਂ ਆ ਰਹੀਆਂ ਨੇ!ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ!
Rana Balachauria : ”ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ…”, ਇਸ ਗੈਂਗਸਟਰ ਨੇ ਲਈ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ
Kabbadi Player Rana Balachauria : ਗੈਂਗਸਟਰ ਡੋਨੀ ਬੱਲ ਨੇ ਇੱਕ ਕਥਿਤ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਰਾਹੀਂ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਹੈ।

Kabbadi Player Rana Balachauria : ਮੋਹਾਲੀ ਦੇ ਸੋਹਾਣਾ (Sohana Kabbadi Cup Murder) ‘ਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਵੱਡਾ ਮੋੜ ਸਾਹਮਣੇ ਆਇਆ ਹੈ। ਗੈਂਗਸਟਰ ਡੋਨੀ ਬੱਲ (Gangster Doni Bal) ਨੇ ਇੱਕ ਕਥਿਤ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਰਾਹੀਂ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala Murder Case) ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਪੀਟੀਸੀ ਨਿਊਜ਼ ਇਸ ਪੋਸਟ ਦੇ ਪੁਖਤਾ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ।
ਪਿਛਲੇ ਮਹੀਨੇ ਹੀ ਵਿਆਹਿਆ ਸੀ ਰਾਣਾ ਬਲਾਚੌਰੀਆ

ਰਾਣਾ ਬਲਾਚੌਰੀਆ ਦਾ ਪੂਰਾ ਨਾਮ ਕੰਵਰ ਦਿਗਵਿਜੈ ਸਿੰਘ ਹੈ। ਰਾਣਾ ਬਲਾਚੌਰੀਆ ਦਾ ਵਿਆਹ ਲਗਭਗ 10 ਦਿਨ ਪਹਿਲਾਂ ਹੋਇਆ ਸੀ। ਉਸਨੇ 20 ਅਗਸਤ, 2025 ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਇਹ ਮੰਗਣੀ ਦੀ ਫੋਟੋ ਪੋਸਟ ਕੀਤੀ ਸੀ। ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਉਸਨੂੰ ਅਦਾਕਾਰੀ ਦਾ ਵੀ ਜਨੂੰਨ ਸੀ। ਉਹ ਇੱਕ ਸਾਲ ਤੋਂ ਕਬੱਡੀ ਟੀਮ ਪ੍ਰਮੋਟਰ ਰਿਹਾ ਸੀ। ਉਹ ਸੋਹਾਣਾ ਕਬੱਡੀ ਕੱਪ ਵਿੱਚ ਦੋ ਟੀਮਾਂ ਲੈ ਕੇ ਆਇਆ ਸੀ। ਮੂਲ ਰੂਪ ਵਿੱਚ ਬਲਾਚੌਰ ਦਾ ਰਹਿਣ ਵਾਲਾ, ਉਹ ਕੁਝ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਿਹਾ ਸੀ।

ਪੋਸਟ ‘ਚ ਗੈਂਗਸਟਰਾਂ ਨੇ ਕੀ ਲਿਖਿਆ ?
ਪੋਸਟ ‘ਚ ਲਿਖਿਆ ਗਿਆ ਹੈ, “ਮੈਂ, ਡੋਨੀਬਲ, ਸਗਨਪ੍ਰੀਤ, ਮੁਹੱਬਤ ਰੰਧਾਵਾ, ਅਮਰ ਖਾਬੇ, ਪ੍ਰਭਦਾਸਵਾਲ ਅਤੇ ਕੌਸ਼ਲ ਚੌਧਰੀ, ਅੱਜ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਆਦਮੀ (ਰਾਣਾ) ਸਾਡੇ ਲੋਕ ਵਿਰੋਧੀ ਜੱਗੂ ਅਤੇ ਲਾਰੈਂਸ ਦੇ ਸੰਪਰਕ ਵਿੱਚ ਸੀ।”
ਪੋਸਟ ਵਿੱਚ ਅੱਗੇ ਲਿਖਿਆ ਹੈ, “ਉਸਨੇ ਸਿੱਧੂ ਮੂਸੇਵਾਲਾ ਦੇ ਕਾਤਲ ਲਈ ਰਿਹਾਇਸ਼ ਪ੍ਰਦਾਨ ਕੀਤੀ ਅਤੇ ਨਿੱਜੀ ਤੌਰ ‘ਤੇ ਉਸਦੀ ਦੇਖਭਾਲ ਕੀਤੀ। ਅੱਜ ਰਾਣਾ ਨੂੰ ਮਾਰ ਕੇ, ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ। ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਸੀ।”
ਗੈਂਗਸਟਰਾਂ ਨੇ ਲਿਖਿਆ, “ਅੱਜ ਤੋਂ, ਅਸੀਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ: ਕਿਸੇ ਨੂੰ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਹੀਂ ਖੇਡਣਾ ਚਾਹੀਦਾ। ਨਹੀਂ ਤਾਂ, ਨਤੀਜਾ ਇੱਕੋ ਜਿਹਾ ਹੋਵੇਗਾ। ਸਾਨੂੰ ਕਬੱਡੀ ਤੋਂ ਕੋਈ ਐਲਰਜੀ ਨਹੀਂ ਹੈ। ਅਸੀਂ ਸਿਰਫ਼ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੁੰਦੇ। ਉਡੀਕ ਕਰੋ ਅਤੇ ਦੇਖੋ।” ਪੋਸਟ ਦੇ ਅੰਤ ਵਿੱਚ ਗੋਪੀ ਘਨਸ਼ਿਆਮਪੁਰੀਆ ਗਰੁੱਪ, ਮੰਗਨਸ਼ਿਆਮਪੁਰ, ਦਵਿੰਦਰ ਬੰਬੀਹਾ ਗਰੁੱਪ, ਪਵਨ ਸ਼ਕੀਲ, ਰਾਣਾ ਬਾਈ, ਅਫਰੀਦੀ ਤੂਤ, ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਦੋਵਾਲ ਦੇ ਨਾਂ ਲਿਖੇ ਗਏ ਹਨ।
ਰਾਣਾ ਦੇ ਕਬੱਡੀ ਟੂਰਨਾਮੈਂਟ ‘ਚ ਸਿਰ ‘ਚ ਮਾਰੀਆਂ ਸਨ ਗੋਲੀਆਂ
ਦੱਸ ਦਈਏ ਕਿ ਰਾਣਾ ਬਲਾਚੌਰੀਆ ਦਾ ਅੱਜ ਉਸ ਸਮੇਂ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਕਬੱਡੀ ਟੂਰਨਾਮੈਂਟ ਦੌਰਾਨ ਦਰਸ਼ਕਾਂ ‘ਚ ਸੀ। ਇਸ ਦੌਰਾਨ ਬਲੈਰੋ ਸਵਾਰ ਹਮਲਾਵਰਾਂ ਨੇ ਫੋਟੋ ਖਿਚਵਾਉਣ ਦੇ ਬਹਾਨੇ ਉਸ ਕੋਲ ਪਹੁੰਚ ਕੀਤੀ ਅਤੇ ਗੋਲੀਆਂ ਨਾਲ ਉਸ ਦੇ ਸਿਰ ਵੱਲ ਚਲਾ ਦਿੱਤੀਆਂ। ਉਪਰੰਤ, ਫ਼ਰਾਰ ਹੋ ਗਏ। ਰਾਣਾ ਨੂੰ ਜ਼ਖ਼ਮੀ ਹਾਲਤ ‘ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਉਸ ਦੀ ਮੌਤ ਹੋ ਗਈ।