Breaking News

Punjabi Devils Founder Pleads Guilty – ਕੈਲੇਫੋਰਨੀਆ ਦੇ ਪੰਜਾਬੀ ਬਾਈਕਰ ਨੇ ਗ਼ੈਰਕਾਨੂੰਨੀ ਹਥਿਆਰ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲੇ

Punjabi Devils Founder Pleads Guilty to Illegal Firearms & Machine Gun Charges | Stockton Outlaw Gang Linked to Hells Angels

ਕੈਲੇਫੋਰਨੀਆ ਦੇ ਪੰਜਾਬੀ ਬਾਈਕਰ ਨੇ ਗ਼ੈਰਕਾਨੂੰਨੀ ਹਥਿਆਰ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲੇ

 

ਲੋਡਾਈ ਸ਼ਹਿਰ ਦੇ ਰਹਿਣ ਵਾਲੇ 27 ਸਾਲਾ ਜਸ਼ਨਪ੍ਰੀਤ ਸਿੰਘ ਨੇ ਗੈਰਕਾਨੂੰਨੀ ਤੌਰ ’ਤੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਮਸ਼ੀਨਗੰਨ ਰੱਖਣ ਦੇ ਦੋਸ਼ ਕਬੂਲ ਲਏ ਹਨ। ਇਹ ਜਾਣਕਾਰੀ ਅਮਰੀਕੀ ਅਟਾਰਨੀ ਐਰਿਕ ਗ੍ਰਾਂਟ ਨੇ ਦਿੱਤੀ।

 

ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਸਿੰਘ “ਪੰਜਾਬੀ ਡੈਵਿਲਜ਼” ਮੋਟਰਸਾਈਕਲ ਕਲੱਬ ਦਾ ਬਾਨੀ ਸੀ, ਜੋ ਸਟਾਕਟਨ ਅਧਾਰਿਤ ਇੱਕ ਗੈਰਕਾਨੂੰਨੀ ਮੋਟਰਸਾਈਕਲ ਗੈਂਗ ਹੈ, ਜਿਸਦੇ ਸੰਬੰਧ “ਹੈਲਜ਼ ਐਂਜਲਜ਼” ਗੈਂਗ ਨਾਲ ਦੱਸੇ ਜਾਂਦੇ ਹਨ।

 

6 ਜੂਨ 2025 ਨੂੰ, ਸਿੰਘ ਨੇ ਇੱਕ ਅੰਡਰਕਵਰ ਅਫ਼ਸਰ ਨੂੰ ਕਈ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਇੱਕ ਛੋਟੀ ਨਾਲੀ ਵਾਲੀ ਰਫ਼ਲ, ਤਿੰਨ ਅਸਾਲਟ ਰਫ਼ਲਾਂ, ਤਿੰਨ ਮਸ਼ੀਨਗੰਨ ਕਨਵਰਜ਼ਨ ਡਿਵਾਈਸਜ਼ ਅਤੇ ਇੱਕ ਰਿਵਾਲਵਰ ਸ਼ਾਮਲ ਸਨ।
ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਹੋਰ ਹਥਿਆਰ ਵੀ ਬਰਾਮਦ ਹੋਏ, ਜਿਨ੍ਹਾਂ ਵਿੱਚ ਇੱਕ ਮਸ਼ੀਨਗੰਨ, ਇੱਕ ਹੋਰ ਮਸ਼ੀਨਗੰਨ ਕਨਵਰਜ਼ਨ ਡਿਵਾਈਸ ਅਤੇ ਇੱਕ ਸਾਇਲੈਂਸਰ ਸ਼ਾਮਲ ਸਨ।

 

6 ਜੂਨ 2025 ਨੂੰ ਸਿੰਘ ਦੀ ਗੱਡੀ ਅਤੇ ਘਰ ਵਿਚੋਂ ਕਈ ਹਥਿਆਰ, ਹਥਿਆਰਾਂ ਦੇ ਪੁਰਜ਼ੇ (ਜਿਵੇਂ ਸਾਇਲੈਂਸਰ ਅਤੇ ਵੱਡੀ ਸਮਰੱਥਾ ਵਾਲੇ ਡਰੰਮ ਮੈਗਜ਼ੀਨ) ਅਤੇ ਹੋਰ ਸਮਾਨ ਜ਼ਬਤ ਕੀਤਾ ਗਿਆ।
ਅਧਿਕਾਰੀਆਂ ਨੂੰ ਇੱਕ “ਪਾਈਨਐਪਲ” ਵਰਗਾ ਹੈਂਡ ਗ੍ਰੇਨੇਡ ਅਤੇ ਇੱਕ ਫੌਜੀ ਇਲੈਕਟ੍ਰਾਨਿਕ ਕੈਪਡ “ਕਲੇਮੋਰ” ਮਾਈਨ ਵੀ ਮਿਲੀ, ਜਿਸ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਿਸ਼ਵਾਸ ਸੀ ਕਿ ਇਹ ਜਿੰਦਾ ਸੀ। ਸੈਨ ਜੋਆਕਿਨ ਕਾਉਂਟੀ ਸ਼ੈਰਿਫ਼ ਡਿਪਾਰਟਮੈਂਟ ਦੀ ਬੰਬ ਸਕੁਆਡ ਟੀਮ ਨੇ ਇਹਨਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।

 

ਸ਼ੁਰੂ ਵਿੱਚ, ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਸੈਨ ਜੋਆਕਿਨ ਕਾਉਂਟੀ ਵਿੱਚ ਸੂਬਾਈ ਪੱਧਰ ’ਤੇ ਮਾਮਲੇ ਦਰਜ ਕੀਤੇ ਗਏ ਸਨ। 21 ਜੁਲਾਈ 2025 ਨੂੰ ਉਹ ਅਦਾਲਤ ਵਿੱਚ ਪੇਸ਼ ਨਾ ਹੋਇਆ, ਜਿਸ ਕਾਰਨ ਅਦਾਲਤ ਨੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ।

 

 

23 ਜੁਲਾਈ 2025 ਨੂੰ, ਐਫ਼ਬੀਆਈ ਨੂੰ ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸੂਚਨਾ ਮਿਲੀ ਕਿ ਜਸ਼ਨਪ੍ਰੀਤ ਸਿੰਘ ਨੇ ਭਾਰਤ ਜਾਣ ਲਈ ਟਿਕਟ ਬੁੱਕ ਕਰਵਾਈ ਹੈ। ਉਹ 26 ਜੁਲਾਈ 2025 ਨੂੰ ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਰਵਾਨਾ ਹੋਣ ਵਾਲਾ ਸੀ ਜਦੋਂ ਅਧਿਕਾਰੀਆਂ ਨੇ ਉਸਨੂੰ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਉਹ ਫੈਡਰਲ ਹਿਰਾਸਤ ਵਿੱਚ ਹੈ।

 

 

ਸਿੰਘ ਨੂੰ 11 ਮਈ 2026 ਨੂੰ ਯੂ.ਐਸ. ਡਿਸਟ੍ਰਿਕਟ ਜੱਜ ਡੇਲ ਏ. ਡਰੌਜ਼ਡ ਵੱਲੋਂ ਸਜ਼ਾ ਸੁਣਾਈ ਜਾਵੇਗੀ।
ਗੈਰਕਾਨੂੰਨੀ ਤੌਰ ’ਤੇ ਹਥਿਆਰਾਂ ਦੀ ਖਰੀਦ-ਫ਼ਰੋਖ਼ਤ ਦੇ ਦੋਸ਼ ਹੇਠ ਉਸਨੂੰ ਵੱਧ ਤੋਂ ਵੱਧ 5 ਸਾਲ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ।

 

ਗੈਰਕਾਨੂੰਨੀ ਤੌਰ ’ਤੇ ਮਸ਼ੀਨਗੰਨ ਰੱਖਣ ਦੇ ਦੋਸ਼ ਹੇਠ ਵੱਧ ਤੋਂ ਵੱਧ 10 ਸਾਲ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਅਸਲ ਸਜ਼ਾ ਅਦਾਲਤ ਵੱਲੋਂ ਕਾਨੂੰਨੀ ਮਾਪਦੰਡਾਂ ਅਤੇ ਫੈਡਰਲ ਸਜ਼ਾ ਗਾਈਡਲਾਈਨਜ਼ ਦੇ ਅਧਾਰ ’ਤੇ ਤੈਅ ਕੀਤੀ ਜਾਵੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

According to the U.S. Attorney’s Office for the Eastern District of California and the FBI, Jashanpreet Singh, a 27-year-old from Lodi, founded the Punjabi Devils Motorcycle Club, described as a Stockton-based outlaw motorcycle gang associated with the Hells Angels. On June 6, 2025, Singh attempted to sell several illegal firearms to an undercover officer, including a short-barreled rifle, three assault weapons, three machine gun conversion devices, and a revolver. Following a multi-agency investigation involving the FBI and local authorities, he was arrested after attempting to flee to India in July 2025—he was stopped at San Francisco International Airport. Singh initially faced state charges but failed to appear in court, leading to a warrant. He pleaded guilty on February 2 or 3, 2026 (depending on reports), to unlawfully dealing in firearms (max 5 years prison + $250,000 fine) and unlawfully possessing a machine gun (max 10 years prison + $250,000 fine). Prosecutors are Assistant U.S. Attorneys Alex Cárdenas and Adrian Kinsella; sentencing before Judge Dale A. Drozd is scheduled for May 11, 2026.

 

 

 

-ਸਰੀ ਦੀ ਮੇਅਰ ਨੇ ਓਟਵਾ ਜਾ ਕੇ ਅਲਖ ਜਗਾਈ
-ਨਸ਼ਿਆਂ-ਹਥਿਆਰਾਂ ਦੇ ਦੋਸ਼ ‘ਚ ਫੜਿਆ ਨੌਜਵਾਨ ਅਦਾਲਤ ਵਲੋਂ ਬਰੀ
-ਤਿੰਨ ਨੌਜਵਾਨ ਹਾਕੀ ਖਿਡਾਰੀਆਂ ਦੀ ਸੜਕ ਹਾਦਸੇ ‘ਚ ਮੌਤ
-ਅਮਰੀਕਾ ‘ਚ ਬਾਈਕਰ ਗੈਂਗ ਚਲਾ ਰਹੇ ਪੰਜਾਬੀ ਨੌਜਵਾਨ ਨੇ ਦੋਸ਼ ਕਬੂਲੇ
-ਕਾਰਗੋ ਚੋਰੀ ਦੇ ਦੋਸ਼ ਹੇਠ ਤਿੰਨ ਪੰਜਾਬੀ ਗ੍ਰਿਫਤਾਰ
-ਮਜੀਠੀਆ ਦੀ ਜ਼ਮਾਨਤ ਬਣੀ ਭਗਵੰਤ-ਕੇਜਰੀਵਾਲ ਲਈ ਚੁਣੌਤੀ

ਅਮਰੀਕੀ ਪੁਲਿਸ ਏਅਰਪੋਰਟ ਤੋਂ ਚੁੱਕਿਆ ਪੰਜਾਬੀ ਨੌਜਵਾਨ, ਆਹ ਸੁਣੋ ਕਿੱਥੇ ਨਿਕਲੇ ਸੰਬੰਧ, ਅਗਲੀ ਸੁਣਵਾਈ ਨੂੰ ਲੈਕੇ ਵੀ ਹੁਕਮ ਹੋਏ ਜਾਰੀ,

Check Also

Italy – ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ

Italy – ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ …