Breaking News

Lawrence Bishnoi Vs Shehzad Bhatti ‘ਲਾਰੈਂਸ ਮੇਰੇ ਲਈ ‘ਬੱਚਾ’ ਹੈ…’ : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ

Lawrence Bishnoi Vs Shehzad Bhatti

‘ਲਾਰੈਂਸ ਮੇਰੇ ਲਈ ‘ਬੱਚਾ’ ਹੈ…’ : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ‘ਤੇ ਹੋਏ ਜਾਨਲੇਵਾ ਹਮਲੇ ਦੀਆਂ ਖ਼ਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ। ਇਨ੍ਹਾਂ ਅਫਵਾਹਾਂ ‘ਤੇ ਹੁਣ ਖੁਦ ਸ਼ਹਿਜ਼ਾਦ ਭੱਟੀ ਨੇ ਵਿਰਾਮ ਲਗਾ ਦਿੱਤਾ ਹੈ। ਭੱਟੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਬਿਲਕੁਲ ਠੀਕ ਹੈ ਅਤੇ ਉਸ ‘ਤੇ ਕੋਈ ਹਮਲਾ ਨਹੀਂ ਹੋਇਆ।

ਲਾਰੈਂਸ ਬਿਸ਼ਨੋਈ ਬਾਰੇ ਦਿੱਤਾ ਵੱਡਾ ਬਿਆਨ
ਭੱਟੀ ਨੇ ਸਪੱਸ਼ਟ ਕੀਤਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਸ ਨੇ ਆਪਣੇ ’ਤੇ ਹੋਏ ਹਮਲੇ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ। ਭੱਟੀ ਨੇ ਕਿਹਾ ਕਿ ਮੈਂ ਕਦੇ ਪੁਰਤਗਾਲ ਗਿਆ ਹੀ ਨਹੀਂ ਅਤੇ ਨਾ ਹੀ ਮੇਰੇ ’ਤੇ ਕਿਸੇ ਤਰ੍ਹਾਂ ਦੀ ਕੋਈ ਫਾਇਰਿੰਗ ਹੋਈ ਹੈ। ਮੇਰੇ ’ਤੇ ਫਾਇਰਿੰਗ ਅਤੇ ਮੇਰੀ ਮੌਤ ਬਾਰੇ ਲਾਰੈਂਸ ਦੀ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਪੂਰੀ ਤਰ੍ਹਾਂ ਝੂਠੀ ਹੈ। ਭੱਟੀ ਨੇ ਲਾਰੈਂਸ ਨੂੰ ਬੱਚਾ ਕਹਿੰਦਿਆਂ ਕਿਹਾ ਕਿ ਉਹ ਮੇਰੇ ਹੱਥਾਂ ਵਿਚ ਪਲਿਆ ਹੈ। ਮੈਂ ਤਾਂ ਉਸ ਨੂੰ ਗੈਂਗਸਟਰ ਹੀ ਨਹੀਂ ਮੰਨਦਾ।

ਕੀ ਸੀ ਪੂਰਾ ਮਾਮਲਾ?
ਦਰਅਸਲ ਲਾਰੈਂਸ ਗੈਂਗ ਨਾਲ ਸਬੰਧਤ ਗੈਂਗਸਟਰ ਰਣਦੀਪ ਮਲਿਕ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਪਾਕਿਸਤਾਨ ਦੇ ਬਦਨਾਮ ਗੈਂਗਸਟਰ ਅਤੇ ਅੱਤਵਾਦੀ ਸ਼ਹਿਜ਼ਾਦ ਭੱਟੀ ’ਤੇ ਹਮਲੇ ਦਾ ਦਾਅਵਾ ਕੀਤਾ ਗਿਆ ਸੀ। ਸ਼ਹਿਜ਼ਾਦ ਭੱਟੀ ਉਹੀ ਗੈਂਗਸਟਰ ਹੈ ਜਿਸ ਨੇ ਖੁੱਲ੍ਹੇਆਮ ਅਨਮੋਲ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਪੋਸਟ ਮੁਤਾਬਕ ਲਾਰੈਂਸ ਗੈਂਗ ਨੇ ਸ਼ਹਿਜ਼ਾਦ ਭੱਟੀ ਨੂੰ ਪੁਰਤਗਾਲ ਵਿਚ ਟ੍ਰੈਕ ਕੀਤਾ ਸੀ ਅਤੇ ਉੱਥੇ ਹੀ ਗੈਂਗ ਨੇ ਉਸ ’ਤੇ ਹਮਲਾ ਕਰਵਾਇਆ। ਪੋਸਟ ਵਿਚ ਲਿਖਿਆ ਸੀ ਕਿ ਇਹ ਜੋ ਸ਼ਹਿਜ਼ਾਦ ਭੱਟੀ ’ਤੇ ਹਮਲਾ ਹੋਇਆ ਹੈ, ਇਹ ਮੈਂ (ਰਣਦੀਪ ਮਲਿਕ) ਅਤੇ ਅਨਿਲ ਪੰਡਿਤ (ਅਮਰੀਕਾ) ਨੇ ਕਰਵਾਇਆ ਹੈ, ਜੋ ਵੀ ਸਾਡੇ ਦੇਸ਼ ਖ਼ਿਲਾਫ਼ ਅਤੇ ਲਾਰੈਂਸ ਭਰਾ ਦੇ ਖ਼ਿਲਾਫ਼ ਬੋਲੇਗਾ, ਉਸ ਦੀ ਆਵਾਜ਼ ਬੰਦ ਕਰਨ ਦਾ ਯਤਨ ਇਸੇ ਤਰ੍ਹਾਂ ਜਾਰੀ ਰਹੇਗਾ। ਕੁਝ ਪੋਸਟਾਂ ਵਿੱਚ ਤਾਂ ਭੱਟੀ ਦੀ ਮੌਤ ਤੱਕ ਦੀ ਅਫਵਾਹ ਫੈਲਾ ਦਿੱਤੀ ਗਈ ਸੀ।

Check Also

TTE viral video: ਚੱਲਦੀ ਟ੍ਰੇਨ ‘ਚ ਹੰਗਾਮਾ! TTE ਨਾਲ ਉਲਝੇ ‘ਅੜਬ’ ਯਾਤਰੀ ‘ਤੇ ਭੜਕੀ ਜਨਤਾ, ਵੀਡੀਓ ਹੋਈ ਵਾਇਰਲ!

TTE viral video: ਚੱਲਦੀ ਟ੍ਰੇਨ ‘ਚ ਹੰਗਾਮਾ! TTE ਨਾਲ ਉਲਝੇ ‘ਅੜਬ’ ਯਾਤਰੀ ‘ਤੇ ਭੜਕੀ ਜਨਤਾ, …