Breaking News

Air India ਦੇ ਜਹਾਜ਼ ‘ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾ/ਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

Air India ਦੇ ਜਹਾਜ਼ ‘ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾ/ਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

ਏਅਰ ਇੰਡੀਆ ਦੇ ਡ੍ਰੀਮਲਾਈਨਰ ਜਹਾਜ਼ ’ਚ ਤਕਨੀਕੀ ਨੁਕਸ ਦਾ ਖ਼ਦਸ਼ਾ: ਉਡਾਣ ਭਰਨ ਤੋਂ ਰੋਕਿਆ

 

 

 

ਪਾਇਲਟ ਨੇ ਫਿਊਲ ਕੰਟਰੋਲ ਸਵਿੱਚ ’ਤੇ ਜਤਾਈ ਸ਼ੰਕਾ; DGCA ਨੇ ਜਾਂਚ ਦੇ ਦਿੱਤੇ ਆਦੇਸ਼

ਏਅਰ ਇੰਡੀਆ ਦੇ ਇੱਕ ਪਾਇਲਟ ਨੇ ਸੋਮਵਾਰ ਨੂੰ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦੇ ‘ਫਿਊਲ ਕੰਟਰੋਲ ਸਵਿੱਚ’ ਵਿੱਚ ਸੰਭਾਵੀ ਨੁਕਸ ਹੋਣ ਦਾ ਮੁੱਦਾ ਚੁੱਕਿਆ ਹੈ। ਇਹ ਜਹਾਜ਼ ਲੰਡਨ ਤੋਂ ਬੈਂਗਲੁਰੂ (ਫਲਾਈਟ AI132) ਪਹੁੰਚਿਆ ਸੀ, ਜਿਸ ਤੋਂ ਬਾਅਦ ਪਾਇਲਟ ਨੇ ਇਸ ਖ਼ਰਾਬੀ ਬਾਰੇ ਰਿਪੋਰਟ ਕੀਤੀ।

 

 

 

 

 

ਏਅਰਲਾਈਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਹਾਜ਼ ਨੂੰ ਉਡਾਣਾਂ ਤੋਂ ਰੋਕ ਦਿੱਤਾ ਅਤੇ ਮਾਮਲੇ ਦੀ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ DGCA ਨੂੰ ਦੇ ਦਿੱਤੀ ਹੈ। ਕੰਪਨੀ ਮੁਤਾਬਕ ਹੁਣ ਜਹਾਜ਼ ਬਣਾਉਣ ਵਾਲੀ ਕੰਪਨੀ (OEM) ਰਾਹੀਂ ਇਸ ਨੁਕਸ ਦੀ ਪਹਿਲ ਦੇ ਅਧਾਰ ’ਤੇ ਜਾਂਚ ਕਰਵਾਈ ਜਾਵੇਗੀ।

ਇਹ ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਪਿਛਲੇ ਸਾਲ 12 ਜੂਨ, 2025 ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਇੱਕ ਡ੍ਰੀਮਲਾਈਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ।

 

 

 

 

 

 

 

 

 

 

 

 

 

 

ਉਸ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਵਿੱਚ ਵੀ ਇਹ ਸਾਹਮਣੇ ਆਇਆ ਸੀ ਕਿ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਦੇ ਦੋਵਾਂ ਇੰਜਣਾਂ ਦੀ ਤੇਲ ਸਪਲਾਈ (Fuel Supply) ਸਿਰਫ਼ ਇੱਕ ਸੈਕਿੰਡ ਦੇ ਫਰਕ ਨਾਲ ਕੱਟ ਦਿੱਤੀ ਗਈ ਸੀ। ਕਾਕਪਿਟ ਵਾਇਸ ਰਿਕਾਰਡਿੰਗ ਮੁਤਾਬਕ ਪਾਇਲਟਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਉਲਝਣ ਸੀ ਕਿ ਤੇਲ ਸਪਲਾਈ ਕਿਸ ਨੇ ਬੰਦ ਕੀਤੀ। ਹੁਣ ਤਾਜ਼ਾ ਘਟਨਾ ਨੇ ਜਹਾਜ਼ਾਂ ਦੀ ਸੁਰੱਖਿਆ ਅਤੇ ਇਸ ਖਾਸ ਸਵਿੱਚ ਦੀ ਕਾਰਜਪ੍ਰਣਾਲੀ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।

 

 

 

 

 

 

 

 

 

 

 

 

Check Also

Manipur- ਮਨੀਪੁਰ ’ਚ ਮੁੜ ਹਿੰਸਾ ਭੜਕੀ, ਬੰਬ ਧਮਾਕੇ ਨਾਲ ਦੋ ਬੱਚਿਆਂ ਦੀ ਮੌਤ ਮਗਰੋਂ ਤੋੜਭੰਨ ਅਤੇ ਸਾੜਫੂਕ

Manipur firing after mobs tried to storm a CRPF camp. Oil tankers set ablaze to …