Breaking News

Faridkot- ਫਰੀਦਕੋਟ ’ਚ ਰੋਹਿਤ ਗੋਦਾਰਾ ਗੈਂਗ ਦੀ ਦਸਤਕ: ਦੋ ਵਸਨੀਕਾਂ ਤੋਂ ਮੰਗੀ ਲੱਖਾਂ ਦੀ ਫਿਰੌਤੀ

Faridkot- ਫਰੀਦਕੋਟ ’ਚ ਰੋਹਿਤ ਗੋਦਾਰਾ ਗੈਂਗ ਦੀ ਦਸਤਕ: ਦੋ ਵਸਨੀਕਾਂ ਤੋਂ ਮੰਗੀ ਲੱਖਾਂ ਦੀ ਫਿਰੌਤੀ

 

 

 

ਫਰੀਦਕੋਟ ਜ਼ਿਲ੍ਹੇ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ’ਤੇ ਫਿਰੌਤੀ ਮੰਗਣ ਦੇ ਦੋ ਵੱਖ-ਵੱਖ ਮਾਮਲੇ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਹੈ।

 

 

 

 

ਫਰੀਦਕੋਟ ਜ਼ਿਲ੍ਹੇ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ’ਤੇ ਫਿਰੌਤੀ ਮੰਗਣ ਦੇ ਦੋ ਵੱਖ-ਵੱਖ ਮਾਮਲੇ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਹੈ। ਪਹਿਲੀ ਘਟਨਾ ਨਗਰ ਕੌਂਸਲ ਫਰੀਦਕੋਟ ਦੇ ਇੱਕ ਡਰਾਈਵਰ ਨਾਲ ਵਾਪਰੀ, ਜਿਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ’ਤੇ ਪਰਿਵਾਰ ਸਮੇਤ ਖ਼ਤਮ ਕਰਨ ਦੀ ਧਮਕੀ ਦਿੱਤੀ ਗਈ।

 

 

ਇਸ ਮਾਮਲੇ ਵਿੱਚ ਪੁਲੀਸ ਨੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਕਾਨਿਆਂਵਾਲੀ ਦੇ ਰਹਿਣ ਵਾਲੇ ਛੈਬਰ ਸਿੰਘ ਦੀ ਪਛਾਣ ਕਰਦਿਆਂ ਕੇਸ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿੱਚ, ਸ਼ਹਿਰ ਦੀ ਗ੍ਰੀਨ ਐਵੇਨਿਊ ਕਲੋਨੀ ਦੇ ਇੱਕ ਵਸਨੀਕ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਭਰੀ ਕਾਲ ਆਈ, ਜਿਸ ਵਿੱਚ ਫੋਨ ਕਰਨ ਵਾਲੇ ਨੇ ਖੁਦ ਨੂੰ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਦੱਸਿਆ।

 

 

 

ਸਥਾਨਕ ਪੁਲੀਸ ਨੇ ਦੋਵਾਂ ਸ਼ਿਕਾਇਤਾਂ ਦੇ ਆਧਾਰ ’ਤੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 308(4) ਤਹਿਤ ਮੁਕੱਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਮਾਮਲਿਆਂ ਵਿੱਚ ਵਰਤੀ ਗਈ ਤਕਨੀਕ ਅਤੇ ਗੈਂਗ ਦਾ ਨਾਮ ਇੱਕੋ ਹੋਣ ਕਾਰਨ ਇਨ੍ਹਾਂ ਦੇ ਆਪਸੀ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

ਨੰਬਰਾਂ ਦੀ ਡਿਜੀਟਲ ਫੋਰੈਂਸਿਕ ਜਾਂਚ ਰਾਹੀਂ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ਵਿੱਚ ਫੈਲੀ ਦਹਿਸ਼ਤ ਨੂੰ ਰੋਕਿਆ ਜਾ ਸਕੇ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ।

Check Also

Epstein files ’ਚ ਫਿਲਮਸਾਜ਼ ਮੀਰਾ ਨਾਇਰ ਦਾ ਨਾਮ ਆਇਆ ਸਾਹਮਣੇ; ਜਾਣੋ ਪੂਰਾ ਮਾਮਲਾ

Epstein files ’ਚ ਫਿਲਮਸਾਜ਼ ਮੀਰਾ ਨਾਇਰ ਦਾ ਨਾਮ ਆਇਆ ਸਾਹਮਣੇ; ਜਾਣੋ ਪੂਰਾ ਮਾਮਲਾ ਨਿਊਯਾਰਕ ਦੇ …