Breaking News

Canada – -ਕੈਨੇਡਾ ਤੋਂ ਪੰਜਾਬ ਗਏ ਦੋ ਜਣਿਆਂ ‘ਤੇ ਹਮਲਾ; ਇੱਕ ਦੀ ਮੌਤ

Canada – -ਕੈਨੇਡਾ ਤੋਂ ਪੰਜਾਬ ਗਏ ਦੋ ਜਣਿਆਂ ‘ਤੇ ਹਮਲਾ; ਇੱਕ ਦੀ ਮੌਤ

ਕੈਨੇਡਾ ਤੋਂ ਗਿਆਂ ‘ਤੇ ਹਮਲੇ
ਖੰਨਾ ਦੀ ਨਵੀਂ ਆਬਾਦੀ ਇਲਾਕੇ ਵਿੱਚ ਇੱਕ ਘਰ ਦੇ ਪਖਾਨੇ ਵਿੱਚੋਂ 81 ਸਾਲਾ ਐਨ ਆਰ ਆਈ ਔਰਤ ਜਗਪਾਲ ਕੌਰ ਦੀ ਲਾਸ਼ ਬਰਾਮਦ ਹੋਈ ਹੈ, ਜੋ ਇੱਕ ਸੇਵਾਮੁਕਤ ਅਧਿਆਪਕਾ ਸੀ ਤੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ।

 

 

ਅਕਤੂਬਰ 2025 ਵਿੱਚ ਕੈਨੇਡਾ ਤੋਂ ਭਾਰਤ ਵਾਪਸ ਆਈ ਸੀ ਅਤੇ ਅਪਰੈਲ 2026 ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ।

 

 

 

ਘਰ ਅੰਦਰੋਂ ਤੇਜ਼ ਬਦਬੂ ਆਉਣ ਲੱਗੀ ਤਾਂ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁੱਜੀ ਪੁਲੀਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਹੱਥ ਪੈਰ ਬੰਨ੍ਹੀ ਲਾਸ਼ ਬਰਾਮਦ ਹੋਈ, ਜਿਸ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ ਕਿ ਇਹ ਕਤਲ ਇੱਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ।

 

 

 

 

ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਘਰ ਦੇ ਉੱਪਰਲੇ ਹਿੱਸੇ ਵਿੱਚ ਰਹਿੰਦੇ ਕਿਰਾਏਦਾਰ ਚਲੇ ਗਏ ਸਨ, ਜਿਸ ਕਾਰਨ ਜਗਪਾਲ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
********************
ਇਸੇ ਤਰਾਂ ਫਿਰੋਜ਼ਪੁਰ ਵਿਖੇ ਟਰਾਂਟੋ (ਕੈਨੇਡਾ) ਤੋਂ ਆਏ ਪਰਵਾਸੀ ਪੰਜਾਬੀ ਹਰਪਾਲ ਸਿੰਘ ਸੰਧੂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।

 

 

 

 

ਉਹ ਪਿਛਲੇ ਸੋਮਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ ਅਤੇ ਪਰਿਵਾਰ ਨਾਲ ਘਰ ‘ਚ ਬੈਠਾ ਧੁੱਪ ਸੇਕ ਰਿਹਾ ਸੀ, ਜਦੋਂ ਅਚਾਨਕ ਦੋ ਗੱਡੀਆਂ ਭਰ ਕੇ ਆਈਆਂ ਅਤੇ ਉਨ੍ਹਾਂ ‘ਚੋਂ ਨਿਕਲੇ 15-16 ਬੰਦਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ।

 

 

 

 

 

 

 

 

 

 

 

 

 

 

 

ਖ਼ੁਦ ਨੂੰ ਬਚਾਉਣ ਲਈ ਉਹ ਕਮਰੇ ‘ਚ ਲੁਕਿਆ ਤਾਂ 15-16 ਹਮਲਾਵਰਾਂ ਨੇ ਦਰਵਾਜ਼ੇ ਵੀ ਭੰਨ੍ਹ ਦਿੱਤੇ ਅਤੇ ਉਸ ‘ਤੇ ਕਿਰਪਾਨਾਂ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਸਖਤ ਜ਼ਖਮੀ ਹੋ ਗਿਆ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

-ਸਰੀ ‘ਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਫੜੇ ਤਿੰਨ ਪੰਜਾਬੀ
-ਕੈਨੇਡਾ ਤੋਂ ਪੰਜਾਬ ਗਏ ਦੋ ਜਣਿਆਂ ‘ਤੇ ਹਮਲਾ; ਇੱਕ ਦੀ ਮੌਤ
-ਟਰੰਪ ਨੇ ਭਾਰਤ ‘ਤੇ ਟੈਰਿਫ ਘਟਾਏ, ਸ਼ਰਤਾਂ ਮਨਵਾਈਆਂ
-ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦਾ ਵਿਆਹ ਚਰਚਾ ‘ਚ
-ਅੰਮ੍ਰਤਿਪਾਲ ਸਿੰਘ ਨੂੰ ਨਾਂਹ ਤੇ ਮਜੀਠੀਏ ਨੂੰ ਹੋਈ ਹਾਂ

Check Also

S. Simranjit Singh Mann Statement – S. ਸਿਮਰਨਜੀਤ ਸਿੰਘ ਮਾਨ ਨੇ ਗੋਬਿੰਦ ਸਿੰਘ ਦੇ ਵਿਆਹ ਤੇ ਹੋਈ ਗੁਸਤਾਖੀ ਲਈ ਪੰਥ ਤੋਂ ਮੰਗੀ ਮੁਆਫੀ

S. Simranjit Singh Mann Statement – S. ਸਿਮਰਨਜੀਤ ਸਿੰਘ ਮਾਨ ਨੇ ਗੋਬਿੰਦ ਸਿੰਘ ਦੇ ਵਿਆਹ …