Breaking News

Singer Video Viral: ਮਸ਼ਹੂਰ ਗਾਇਕਾ ਦੀ ਸ਼ਰਮਨਾਕ ਕਰਤੂਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ‘ਟੌਪਲੇਸ’ ਵੀਡੀਓ; ਪ੍ਰਸ਼ੰਸਕਾਂ ਦੇ ਉੱਡੇ ਹੋਸ਼…

Singer Video Viral: ਮਸ਼ਹੂਰ ਗਾਇਕਾ ਦੀ ਸ਼ਰਮਨਾਕ ਕਰਤੂਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ‘ਟੌਪਲੇਸ’ ਵੀਡੀਓ; ਪ੍ਰਸ਼ੰਸਕਾਂ ਦੇ ਉੱਡੇ ਹੋਸ਼…

 

 

 

 

 

 

 

Singer Video Viral: ਸੰਗੀਤ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਮਸ਼ਹੂਰ ਗਾਇਕਾ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ। ਦੱਸ ਦੇਈਏ ਕਿ ਗ੍ਰੈਮੀ ਐਵਾਰਡਸ 2026 ਦੀ ਮਿਊਜ਼ੀਕਲ ਨਾਈਟ ਵਿੱਚ ਹਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ, ਪਰ ਸਭ ਤੋਂ ਵੱਧ ਚਰਚਾ 27 ਸਾਲਾ ਗਾਇਕਾ ਚੈਪਲ ਰੋਨ ਦੀ ਹੋ ਰਹੀ ਹੈ। ਚੈਪਲ ਰੋਨ ਆਪਣੇ ਬੇਹੱਦ ਬੋਲਡ ਅਤੇ ਸਟਨਿੰਗ ਲੁੱਕ ਕਾਰਨ ਸੋਸ਼ਲ ਮੀਡੀਆ ‘ਤੇ ਸਨਸਨੀ ਬਣ ਗਈ ਹੈ ਅਤੇ ਉਸ ਨੇ ਸਾਰੀ ਲਾਈਮਲਾਈਟ ਲੁੱਟ ਲਈ ਹੈ।

 

 

 

 

 

 

 

 

 

 

 

 

 

ਟੌਪਲੇਸ ਲੁੱਕ ਨੇ ਖਿੱਚਿਆ ਧਿਆਨ

ਅਸਲ ਵਿੱਚ ਗਾਇਕਾ ਰੈੱਡ ਕਾਰਪੇਟ ‘ਤੇ ਮਰੂਨ ਰੰਗ ਦੀ ਟ੍ਰਾਂਸਪੇਰੈਂਟ ਡਰੈੱਸ ਵਿੱਚ ਨਜ਼ਰ ਆਈ, ਜੋ ਕਿ ਟੌਪਲੇਸ ਸੀ। ਇਸ ਲੁੱਕ ਵਿੱਚ ਉਸ ਨੇ ਆਪਣੀ ਪਿੱਠ ‘ਤੇ ਬਣਿਆ ਇੱਕ ਵੱਡਾ ਟੈਟੂ ਸਭ ਨੂੰ ਹੈਰਾਨ ਕਰ ਦਿੱਤਾ। ਚੈਪਲ ਨੇ ਆਪਣੇ ਇਸ ਲੁੱਕ ਨੂੰ ਬੋਲਡ ਸਮੋਕੀ ਆਈ ਮੇਕਅੱਪ, ਸਿਗਨੇਚਰ ਰੈੱਡ ਕਰਲਜ਼ ਅਤੇ ਬਲੈਕ ਐਂਡ ਗੋਲਡ ਹੀਲਸ ਨਾਲ ਪੂਰਾ ਕੀਤਾ ਸੀ।

 

 

 

 

 

 

 

 

 

 

 

 

 

ਜਾਣੋ ਡਰੈੱਸ ਕਿਸ ਨੇ ਡਿਜ਼ਾਈਨ ਕੀਤੀ ?

ਚੈਪਲ ਦਾ ਇਹ ਲੁੱਕ ਮਿਗੁਏਲ ਕਾਸਤਰੋ ਫ੍ਰੀਟਾਸ ਨੇ ਡਿਜ਼ਾਈਨ ਕੀਤਾ ਹੈ, ਜੋ ਕਿ 1998 ਦੇ ਇੱਕ ਵਿਵਾਦਤ ਫੈਸ਼ਨ ਕਲੈਕਸ਼ਨ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਵਾਰ ਗਾਇਕਾ ਨੇ ਸਟੇਜ ‘ਤੇ ਪਰਫਾਰਮ ਨਹੀਂ ਕੀਤਾ, ਉਹ ਸਿਰਫ਼ ਐਵਾਰਡ ਪੇਸ਼ ਕਰਨ ਲਈ ਸਟੇਜ ‘ਤੇ ਆਈ ਸੀ। ਦੱਸ ਦੇਈਏ ਕਿ ਚੈਪਲ ਰੋਨ ਇਸ ਸਾਲ ‘ਰਿਕਾਰਡ ਆਫ ਦਿ ਈਅਰ’ ਅਤੇ ‘ਬੈਸਟ ਪੌਪ ਸੋਲੋ ਪਰਫਾਰਮੈਂਸ’ ਵਰਗੀਆਂ ਸ਼੍ਰੇਣੀਆਂ ਵਿੱਚ ਨਾਮਜ਼ਦ ਹੈ।

 

 

 

 

 

 

ਦੱਸ ਦੇਈਏ ਕਿ ਗ੍ਰੈਮੀ ਨਾਈਟ ਦੌਰਾਨ ਜਸਟਿਨ ਬੀਬਰ ਨੇ ਸ਼ਰਟਲੈੱਸ ਹੋ ਕੇ ਪਰਫਾਰਮ ਕੀਤਾ, ਜਦਕਿ ਲੇਡੀ ਗਾਗਾ ਅਤੇ ਬਰੂਨੋ ਮਾਰਸ ਵਰਗੇ ਸਿਤਾਰਿਆਂ ਨੇ ਵੀ ਆਪਣੀ ਗਾਇਕੀ ਨਾਲ ਮਹਿਫ਼ਲ ਲੁੱਟੀ। ਇਸ ਦੇ ਨਾਲ ਹੀ, ਦਲਾਈ ਲਾਮਾ ਨੂੰ ਉਨ੍ਹਾਂ ਦੀ ਮੈਡੀਟੇਸ਼ਨ ਐਲਬਮ ਲਈ ਸਨਮਾਨਿਤ ਕੀਤਾ ਗਿਆ।

Check Also

Parmish Verma News : ਪਰਮੀਸ਼ ਵਰਮਾ ਦਾ ਪਤਨੀ ਨਾਲ ਤਲਾਕ , 2021 ‘ਚ ਹੋਇਆ ਸੀ ਵਿਆਹ , ਆਖੀ ਵੱਡੀ ਗੱਲ

Punjabi singer and actor Parmish Verma has finally broken his silence over his divorce and …