Breaking News

Shehzad Bhatti – ਪਾਕਿਸਤਾਨੀ ਡੌਨ ਭੱਟੀ ਬੋਲਿਆ

Shehzad Bhatti –

ਪਾਕਿਸਤਾਨੀ ਡੌਨ ਭੱਟੀ ਬੋਲਿਆ—’ਲਾਰੈਂਸ ਫ਼ਰਜ਼ੀ ਗੈਂਗਸਟਰ, ਫਾਇਰਿੰਗ ’ਚ ਮੇਰੀ ਮੌਤ ਦੀ ਪੋਸਟ ਝੂਠੀ, ਮੈਨੂੰ ਗੋਲੀਆਂ ਨਹੀਂ ਲੱਗੀਆਂ; ਮੈਂ ਕਦੇ ਪੁਰਤਗਾਲ…’

 

 

 

ਪਾਕਿਸਤਾਨੀ ਡੌਨ ਸ਼ਹਿਬਾਜ਼ ਭੱਟੀ ਨੇ ਆਪਣੀ ਮੌਤ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭੱਟੀ ਨੇ ਇੱਕ ਆਡੀਓ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਨੇ ਉਸ ’ਤੇ ਫਾਇਰਿੰਗ..

 

 

 

 

ਪਾਕਿਸਤਾਨੀ ਡੌਨ ਸ਼ਹਿਬਾਜ਼ ਭੱਟੀ ਨੇ ਆਪਣੀ ਮੌਤ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭੱਟੀ ਨੇ ਇੱਕ ਆਡੀਓ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਨੇ ਉਸ ’ਤੇ ਫਾਇਰਿੰਗ ਕਰਵਾਈ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਪਰ ਉਹ ਕਦੇ ਵੀ ਪੁਰਤਗਾਲ ਨਹੀਂ ਗਿਆ ਅਤੇ ਨਾ ਹੀ ਉਸ ’ਤੇ ਕਿਸੇ ਤਰ੍ਹਾਂ ਦੀ ਫਾਇਰਿੰਗ ਹੋਈ ਹੈ। ਭੱਟੀ ਨੇ ਕਿਹਾ ਕਿ ਉਸ ’ਤੇ ਫਾਇਰਿੰਗ ਅਤੇ ਉਸ ਦੀ ਮੌਤ ਬਾਰੇ ਲਾਰੈਂਸ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਪੂਰੀ ਤਰ੍ਹਾਂ ਝੂਠੀ ਅਤੇ ਮਨਘੜਤ ਹੈ।

 

 

 

 

ਉਸ ਨੇ ਲਾਰੈਂਸ ਨੂੰ “ਬੱਚਾ” ਕਹਿੰਦੇ ਹੋਏ ਦੱਸਿਆ ਕਿ ਉਹ ਉਸ ਦੇ ਹੱਥਾਂ ਵਿੱਚ ਪਲਾ ਹੈ। ਭੱਟੀ ਮੁਤਾਬਕ, ਉਹ ਲਾਰੈਂਸ ਨੂੰ ਗੈਂਗਸਟਰ ਹੀ ਨਹੀਂ ਮੰਨਦਾ। ਉਸ ਦਾ ਕਹਿਣਾ ਹੈ ਕਿ ਅਸਲ ਕੰਮ ਕੋਈ ਹੋਰ ਕਰਦਾ ਸੀ, ਜਦਕਿ ਝੂਠੀਆਂ ਪੋਸਟਾਂ, ਅਫ਼ਵਾਹਾਂ ਅਤੇ ਫਰਜ਼ੀ ਜ਼ਿੰਮੇਵਾਰੀ ਲੈ ਕੇ ਲਾਰੈਂਸ ਆਪਣੇ ਆਪ ਨੂੰ ਗੈਂਗਸਟਰ ਦਿਖਾ ਰਿਹਾ ਹੈ।

 

 

 

 

ਭੱਟੀ ਅਤੇ ਲਾਰੈਂਸ ਪਹਿਲਾਂ ਚੰਗੇ ਦੋਸਤ ਮੰਨੇ ਜਾਂਦੇ ਸਨ, ਪਰ ਭੱਟੀ ਵੱਲੋਂ ਲਾਰੈਂਸ ਦੇ ਗੁਰਗਿਆਂ ਤੋਂ ਆਪਣੇ ਕੰਮ ਕਰਵਾਉਣ ਅਤੇ ਪਹਿਲਗਾਮ ਹਮਲੇ ਮਾਮਲੇ ’ਚ ਲਾਰੈਂਸ ਵੱਲੋਂ ਹਾਫਿਜ਼ ਸਈਦ ਨੂੰ ਦਿੱਤੀ ਧਮਕੀ ਤੋਂ ਬਾਅਦ ਦੋਵੇਂ ਇੱਕ-ਦੂਜੇ ਦੇ ਕੱਟੜ ਦੁਸ਼ਮਣ ਬਣ ਗਏ।

 

 

 

 

ਲਾਰੈਂਸ ਮੂਲ ਰੂਪ ਵਿੱਚ ਪੰਜਾਬ ਦੇ ਫ਼ਾਜ਼ਿਲਕਾ ਦਾ ਰਹਿਣ ਵਾਲਾ ਹੈ। ਉਸ ਨੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ’ਤੇ ਕਤਲ ਅਤੇ ਫਿਰੌਤੀ ਵਰਗੇ ਕਈ ਮਾਮਲੇ ਦਰਜ ਹੋਏ। ਫਿਲਹਾਲ ਲਾਰੈਂਸ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।

 

 

 

 

 

 

 

 

 

ਵਾਇਰਲ ਆਡੀਓ ਵਿੱਚ ਭੱਟੀ ਨੇ ਹੋਰ ਕੀ-ਕੀ ਕਿਹਾ…

ਲਾਰੈਂਸ ਤੇ ਉਸਦੇ ਗੁਰਗੇ ਸਿਰਫ਼ ਬਿਆਨਬਾਜ਼ੀ ਕਰਦੇ ਹਨ: ਭੱਟੀ ਨੇ ਕਿਹਾ ਕਿ ਲਾਰੈਂਸ ਅਤੇ ਉਸਦੇ ਲੋਕ ਸਿਰਫ਼ ਧਮਕੀਆਂ ਤੇ ਬਿਆਨਬਾਜ਼ੀ ਹੀ ਕਰਦੇ ਹਨ, ਘਰੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਰੱਖਦੇ। ਉਸ ਨੇ ਦਾਅਵਾ ਕੀਤਾ ਕਿ ਲਾਰੈਂਸ ਦੀ ਪੂਰੀ ਜ਼ਿੰਦਗੀ ਮੇਰੇ ’ਤੇ ਗੋਲੀ ਚਲਾਉਣ ਦੀ ਖ਼ਾਹਿਸ਼ ਹੀ ਰਹਿ ਜਾਵੇਗੀ। ਇਹੀ ਹਾਲ ਉਸਦੇ ਸਾਥੀਆਂ ਦਾ ਵੀ ਹੋਵੇਗਾ।

 

 

 

 

 

 

 

 

 

ਭੱਟੀ ਨੇ ਕਿਹਾ ਕਿ ਲਾਰੈਂਸ ਨੇ ਜਿਨ੍ਹਾਂ ਲੋਕਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ, ਉਹਨਾਂ ਦੇ ਗਲਿਆਂ ’ਚ ਪੱਟੇ ਪਾ ਕੇ ਉਨ੍ਹਾਂ ’ਤੇ ਨਾਮ ਲਿਖ ਦੇ, ਫਿਰ ਵੇਖੀਂ ਮੈਂ ਉਨ੍ਹਾਂ ਨਾਲ ਕੀ ਕਰਦਾ ਹਾਂ। ਭੱਟੀ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਦਾ ਕੋਈ ਵੀ ਵਿਅਕਤੀ ਉਸ ’ਤੇ ਗੋਲੀ ਨਹੀਂ ਚਲਾ ਸਕਦਾ, ਭਾਵੇਂ ਉਨ੍ਹਾਂ ਦੀਆਂ ਸੱਤ ਪੁਸ਼ਤਾਂ ਵੀ ਆ ਜਾਣ। ਉਸ ਨੇ ਦਾਅਵਾ ਕੀਤਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹੈ। ਏਬੀਪੀ ਸਾਂਝਾ ਇਨ੍ਹਾਂ ਦਾਅਵਿਆਂ ਅਤੇ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ।

Check Also

UK – Paan Spitting Fines in London- ਲੰਡਨ ਦੇ ਇਲਾਕੇ ਹੈਰੋ ਵਿੱਚ ਪਾਨ ਥੁੱਕਣ ‘ਤੇ ਦੋ ਭਾਰਤੀਆਂ ਨੂੰ 3 ਲੱਖ 44 ਹਜ਼ਾਰ ਰੁਪਏ ਜੁਰਮਾਨਾ

Paan Spitting Fines in London’s Harrow Area UK – ਲੰਡਨ ਦੇ ਇਲਾਕੇ ਹੈਰੋ ਵਿੱਚ ਪਾਨ …