Inderpreet Singh Parry murder:
ਇੰਦਰਪ੍ਰੀਤ ਸਿੰਘ ਪੈਰੀ ਕਤਲ ਕੇਸ ‘ਚ ਹੋਈ ਪਹਿਲੀ ਗ੍ਰਿਫ਼ਤਾਰੀ, ਸ਼ੂਟਰਾਂ ਨੂੰ ਕ੍ਰੇਟਾ ਦੇਣ ਵਾਲਾ ਨੌਜਵਾਨ ਗ੍ਰਿਫ਼ਤਾਰ
ਇੰਦਰਪ੍ਰੀਤ ਪੈਰੀ ਕਤਲ ਮਾਮਲੇ ‘ਚ ਪਹਿਲੀ ਗ੍ਰਿਫ਼ਤਾਰੀ
ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਸੈੱਲ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਸੈਕਟਰ 24 ਤੋਂ ਰਾਹੁਲ ਨਾਂਅ ਦੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ
ਅਦਾਲਤ ਨੇ ਪੁਲਿਸ ਨੂੰ 4 ਦਿਨ ਦਾ ਦਿੱਤਾ ਰਿਮਾਂਡ
ਸੈਕਟਰ-26 ਦੀ ਟਿੰਬਰ ਮਾਰਕੀਟ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਦੇ ਬੇਟੇ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਤੋਂ ਗੈਂਗ ਦੇ ਅੰਦਰੂਨੀ ਟਕਰਾਅ ਅਤੇ ਵਸੂਲੀ ਦੀ ਕਹਾਣੀ ਸਾਹਮਣੇ ਆ ਰਹੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲੈ ਕੇ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਤੱਕ ਹਲਚਲ ਮਚ ਗਈ ਹੈ। ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ।

ਸੂਤਰਾਂ ਅਨੁਸਾਰ, ਪੁਲਿਸ ਨੇ ਤਕਨੀਕੀ ਸਰਵੀਲੈਂਸ ਅਤੇ ਗੁਪਤ ਇਨਪੁਟ ਦੇ ਆਧਾਰ ‘ਤੇ ਰਾਹੁਲ ਦਾ ਟਿਕਾਣਾ ਲੱਭਿਆ ਅਤੇ ਉਸਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਵਿੱਚ ਪੁਲਿਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਰ ਦੇਣ ਪਿੱਛੇ ਉਸਦੀ ਕੀ ਭੂਮਿਕਾ ਸੀ— ਕੀ ਉਹ ਪੂਰੀ ਸਾਜ਼ਿਸ਼ ਦਾ ਹਿੱਸਾ ਸੀ ਜਾਂ ਸਿਰਫ਼ ਵਾਹਨ ਮੁਹੱਈਆ ਕਰਵਾਉਣ ਤੱਕ ਹੀ ਉਸਦਾ ਰੋਲ ਸੀਮਤ ਹੈ।
ਸੈਕਟਰ-26 ਦੀ ਟਿੰਬਰ ਮਾਰਕੀਟ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਦੇ ਬੇਟੇ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਤੋਂ ਗੈਂਗ ਦੇ ਅੰਦਰੂਨੀ ਟਕਰਾਅ ਅਤੇ ਵਸੂਲੀ ਦੀ ਕਹਾਣੀ ਸਾਹਮਣੇ ਆ ਰਹੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲੈ ਕੇ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਤੱਕ ਹਲਚਲ ਮਚ ਗਈ ਹੈ। ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ।
ਹਾਲਾਂਕਿ, ਪੁਲਿਸ ਸਭ ਤੋਂ ਪਹਿਲਾਂ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਪੈਰੀ ਦਾ ਕਤਲ ਲਾਰੈਂਸ ਗੈਂਗ ਨੇ ਕਰਵਾਇਆ ਜਾਂ ਕਿਸੇ ਹੋਰ ਦਾ ਹੱਥ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਅਤੇ ਆਡੀਓ ਤੋਂ ਚਰਚਾਵਾਂ ਗਰਮ ਹਨ। ਪੈਰੀ ਕਦੇ ਲਾਰੈਂਸ ਬਿਸ਼ਨੋਈ ਦਾ ਜਿਗਰੀ ਦੋਸਤ ਰਿਹਾ ਸੀ। ਇੱਕ ਪੋਸਟ ਵਾਇਰਲ ਹੋ ਰਿਹਾ ਹੈ ਕਿ ਲਾਰੈਂਸ ਗੈਂਗ ਨੇ ਪੈਰੀ ਦਾ ਕਤਲ ਕਰਵਾਇਆ ਹੈ। ਇਸ ਤੋਂ ਇਲਾਵਾ ਦੋ ਆਡੀਓ ਵੀ ਵਾਇਰਲ ਹੋ ਰਹੇ ਹਨ, ਜੋ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੱਸੇ ਜਾ ਰਹੇ ਹਨ।
ਪੈਰੀ ਨੂੰ ਗੋਲੀ ਮਾਰ ਕੇ ਕੀਤੀ ਸੀ ਹੱਤਿਆ
ਇੱਕ ਦਸੰਬਰ ਦੀ ਰਾਤ ਪੈਰੀ ਅਤੇ ਉਸਦਾ ਕਾਤਲ ਦੋਵੇਂ ਕਿਸੇ ਕਲੱਬ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਕਾਰ ਵਿੱਚ ਬੈਠੇ ਹੋਏ ਇੱਕ ਸ਼ੂਟਰ ਨੇ ਪੈਰੀ ‘ਤੇ ਗੋਲੀ ਚਲਾ ਦਿੱਤੀ। ਉੱਥੇ ਹੀ, ਦੂਜੇ ਸ਼ੂਟਰ ਨੇ ਉਸਨੂੰ ਪਹਿਲੀ ਗੋਲੀ ਮਾਰੀ। ਇਸ ਤੋਂ ਤੁਰੰਤ ਬਾਅਦ ਉਹ ਪੈਰੀ ਦੀ ਗੱਡੀ ਤੋਂ ਉੱਤਰਿਆ ਅਤੇ ਬਾਹਰ ਖੜ੍ਹੀ ਕ੍ਰੇਟਾ ਕਾਰ ਵਿੱਚ ਜਾ ਕੇ ਬੈਠ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਰੀਚੰਦ ਜਾਟ ਉਰਫ਼ ਹਰੀ ਬੌਕਸਰ ਨੇ ਹੀ ਪੈਰੀ ਦੀ ਹੱਤਿਆ ਦੀ ਸੁਪਾਰੀ ਦਿੱਤੀ ਸੀ। ਪੈਰੀ ਨੂੰ ਮੋਬਾਈਲ ‘ਤੇ ਗੱਲ ਕਰਾਉਣ ਦਾ ਝਾਂਸਾ ਦੇ ਕੇ ਟਿੰਬਰ ਮਾਰਕੀਟ ਬੁਲਾਇਆ ਗਿਆ ਸੀ, ਜਿੱਥੇ ਉਸਦੀ ਹੱਤਿਆ ਕੀਤੀ ਗਈ।