Breaking News

Canada – -ਸਰੀ ‘ਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਫੜੇ ਤਿੰਨ ਪੰਜਾਬੀ

Canada – -ਸਰੀ ‘ਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਫੜੇ ਤਿੰਨ ਪੰਜਾਬੀ

ਫੜੇ ਗਏ ਤਿੰਨਾਂ ‘ਤੇ ਚਾਰਜ ਲੱਗੇ
ਸਰੀ ਪੁਲਿਸ ਸਰਵਿਸ ਵੱਲੋਂ 1 ਫਰਵਰੀ 2026 ਨੂੰ ਕਰੈਸੈਂਟ ਰੋਡ ਅਤੇ 132 ਸਟਰੀਟ ਨੇੜੇ ਗੋਲੀਬਾਰੀ ਦੀ ਘਟਨਾ ਸਬੰਧੀ ਮੌਕੇ ‘ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ‘ਤੇ ਹੁਣ ਚਾਰਜ ਲਗਾਏ ਗਏ ਹਨ।

 

 

ਹਰਜੋਤ ਸਿੰਘ, 21 ਸਾਲਾ, ‘ਤੇ ਕ੍ਰਿਮਿਨਲ ਕੋਡ ਦੀ ਧਾਰਾ 244.2(1)(a) ਅਧੀਨ ਕਿਸੇ ਥਾਂ ਗੋਲੀ ਚਲਾਉਣ ਦਾ ਇੱਕ ਦੋਸ਼ ਲਗਾਇਆ ਗਿਆ ਹੈ।

 

 

ਤਰਨਵੀਰ ਸਿੰਘ, 19 ਸਾਲਾ, ‘ਤੇ ਵੀ ਧਾਰਾ 244.2(1)(a) ਅਧੀਨ ਕਿਸੇ ਥਾਂ ਗੋਲੀ ਚਲਾਉਣ ਦਾ ਇੱਕ ਦੋਸ਼ ਲਗਾਇਆ ਗਿਆ ਹੈ।
ਦਯਾਜੀਤ ਸਿੰਘ ਬਿਲਿੰਗ, 21 ਸਾਲਾ, ‘ਤੇ ਵੀ ਧਾਰਾ 244.2(1)(a) ਅਧੀਨ ਕਿਸੇ ਥਾਂ ਗੋਲੀ ਚਲਾਉਣ ਦਾ ਇੱਕ ਦੋਸ਼ ਲਗਾਇਆ ਗਿਆ ਹੈ।

 

 

 

 

ਗੋਲੀਬਾਰੀ ਤੋਂ ਬਾਅਦ ਇਲਾਕੇ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਨੇੜੇ ਹੀ ਇੱਕ ਸ਼ੱਕੀ ਗੱਡੀ ਦੇਖੀ ਸੀ, ਜਿਸ ਦੇ ਸਵਾਰ ਗੱਡੀ ਛੱਡ ਕੇ ਪੈਦਲ ਭੱਜ ਗਏ ਸਨ ਤੇ ਕੁਝ ਸਮੇਂ ਬਾਅਦ, 28 ਐਵੇਨਿਊ ਅਤੇ 140 ਸਟਰੀਟ ਨੇੜੇ, ਇੱਕ ਰਾਈਡ-ਸ਼ੇਅਰ ਵਾਲੀ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਸਨ।

 

 

 

 

ਜਾਂਚ ਦੌਰਾਨ ਦੋ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਘਰ ਪੰਜਾਬੀਆਂ ਦਾ ਨਹੀਂ ਜਾਪਦਾ, ਇੱਕ ਮੈਕਸੀਕਨ, ਜੋ ਇਨਵੈਸਟਮੈਂਟ ਫਰਮ ਚਲਾਉਂਦਾ, ਉਸਦਾ ਰਿਕਾਰਾਡ ਇਸ ਘਰ ਨਾਲ ਜਾ ਕੇ ਜੁੜਦਾ ਪਰ ਉੱਥੇ ਰਹਿ ਕੌਣ ਰਿਹਾ ਸੀ, ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

 

 

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਦੀ ਸਰੀ ਪੁਲਿਸ ਸਰਵਿਸ ਵੱਲੋਂ 1 ਫਰਵਰੀ 2026 ਨੂੰ ਕਰੈਸੈਂਟ ਰੋਡ ਅਤੇ 132 ਸਟਰੀਟ ਨੇੜੇ ਗੋਲੀਕਾਂਡ ਕਰਕੇ ਭੱਜੇ ਤਿੰਨ ਨੌਜਵਾਨਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਹੈ

ਤਿੰਨੇ ਨੌਜਵਾਨ ਭਾਰਤੀ ਹਨ,ਹਰਜੋਤ ਸਿੰਘ, 21 ਸਾਲਾ, ਤਰਨਵੀਰ ਸਿੰਘ, 19 ਸਾਲਾ,ਦਯਾਜੀਤ ਸਿੰਘ ਬਿਲਿੰਗ, 21 ਸਾਲਾ। ਇਹਨਾਂ ਦੀਆਂ ਪੁਲਿਸ ਵੱਲੋਂ ਤਸਵੀਰਾਂ ਵੀ ਜਾਰੀ ਕੀਤੀਆ ਗਈਆ ਹਨ। ਜਿੰਨਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹਨਾਂ ਨਾਲ ਪੁਲਿਸ ਵੱਲੋਂ ਭਾਰਤੀ ਤਰੀਕੇ ਨਾਲ ਹੀ ਨਜਿੱਠਿਆ ਗਿਆ ਹੈ। ਜਿਸ ਦੀ ਲੋਕ ਬਹੁਤ ਚਿਰ ਤੋਂ ਮੰਗ ਕਰਦੇ ਸਨ।
ਜਿਹਨਾਂ ਵਿੱਚੋ ਦਿਆਜੀਤ ਸਿੰਘ ਉਰਫ ਗੈਰੀ ਵਿਜ਼ਟਰ ਵੀਜੇ ਤੇ ਤਿੰਨ ਸਾਲ ਪਹਿਲਾਂ ਕੇਨੈਡਾ ਪਹੁੰਚਿਆ ਸੀ। ਦਯਾਜੀਤ ਸਿੰਘ ਉਰਫ ਗੈਰੀ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਪਾਉਂਟਾ ਸਾਹਿਬ ਦਾ ਵਿਦਿਆਰਥੀ ਰਿਹਾ ਹੈ। ਇਹ ਦੀ ਭੈਣ ਵੀ ਇੱਥੇ ਪੜਦੀ ਹੈ,ਤੇ ਮਾਂ ਬਾਪ ਕੋਲ ਵੀ ਕੇਨੈਡਾ ਦਾ ਵਿਜ਼ਟਰ ਵੀਜ਼ਾ ਹੈ।

Check Also

Epstein files: ਬਿੱਲ ਗੇਟਸ ਨੂੰ ਰਸ਼ੀਅਨ ਕੁੜੀਆਂ ਤੋਂ ਹੋਇਆ ਜਿਨਸੀ ਰੋਗ!

Epstein files: ਬਿੱਲ ਗੇਟਸ ਨੂੰ ਰਸ਼ੀਅਨ ਕੁੜੀਆਂ ਤੋਂ ਹੋਇਆ ਜਿਨਸੀ ਰੋਗ! ਦਸਤਾਵੇਜ਼ ਸਾਹਮਣੇ ਆਉਣ ਤੋਂ …