Breaking News

Sultanpur Lodhi – ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਬਾੜੀ ਸਮੇਤ 2 ਹੋਰ ਵਿਅਕਤੀ ਪੁਲਸ ਵੱਲੋਂ ਗ੍ਰਿਫਤਾਰ

Sultanpur Lodhi –

ਲੋਹੀਆਂ ਖਾਸ ਦੇ ਟੀ-ਪੁਆਇੰਟ ਵਿਖੇ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਦੀ ਨੀਅਤ ਨਾਲ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਜੱਥੇਬੰਦੀਆਂ ਅਤੇ ਸੰਗਤ ਵਿੱਚ ਭਾਰੀ ਰੋਸ ਪਾਇਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਪੁਲਸ ਵੱਲੋਂ ਗੁਟਕਾ ਸਾਹਿਬ ਜੀ ਦੇ ਅੰਗਾਂ ਅਤੇ ਸ਼ਰਾਰਤੀ ਤੱਤਾਂ ਦੀ ਭਾਲ ਲਈ ਸੁਲਤਾਨਪੁਰ ਲੋਧੀ ਦੇ ਨਾਮ ਨਾਲ ਜਾਣੇ ਜਾਂਦੇ ਫਾਟਕ ਕੋਲ ਸਥਿਤ ਕਬਾੜੀ ਦੀ ਦੁਕਾਨ ਦੀ ਜਾਂਚ ਕੀਤੀ ਗਈ, ਜਿੱਥੋਂ ਹੋਰ ਵੀ ਗੁਟਕਾ ਸਾਹਿਬ ਜੀ ਦੇ ਅੰਗ ਬਰਾਮਦ ਹੋਏ। ਅਗਲੀ ਤਫਤੀਸ਼ ਦੌਰਾਨ ਪੁਲਸ ਨੇ ਝੂਗੀਆਂ ਵਿੱਚ ਰਹਿਣ ਵਾਲੇ ਇਕ ਵਿਅਕਤੀ ਦੇ ਘਰੋਂ ਵੀ ਅਨੇਕਾਂ ਅੰਗ ਬਰਾਮਦ ਕੀਤੇ।

-ਮਿੱਥੀ ਸਾਜ਼ਿਸ਼ ਤਹਿਤ ਅੰਜਾਮ ਦਿੱਤੀ ਗਈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੁਝ ਅੰਗ ਸੜਕਾਂ ’ਤੇ ਖਿਲਾਰੇ ਗਏ, ਜਦਕਿ ਕੁਝ ਹੋਰ ਅੰਗ ਭਵਿੱਖ ਵਿੱਚ ਕਿਸੇ ਹੋਰ ਦਿਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਆਪਣੇ ਪਾਸ ਸੰਭਾਲ ਕੇ ਰੱਖੇ ਗਏ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ, ਆਤਮਾ ਸਿੰਘ ਜਲਾਲਪੁਰ, ਗੁਰਨਾਮ ਸਿੰਘ ਖਾਲਸਾ, ਫੁੱਮ੍ਹਣ ਸਿੰਘ, ਮਨਜੀਤ ਸਿੰਘ, ਦਰਬਾਰਾ ਸਿੰਘ, ਤਰਸੇਮ ਸਿੰਘ ਚੰਦੀ, ਪ੍ਰਮਿੰਦਰ ਸਿੰਘ, ਬਲਕਾਰ ਸਿੰਘ ਜਲਾਲਪੁਰ, ਦਵਿੰਦਰ ਸਿੰਘ ਬਿਲਾ, ਡਾ. ਸਤਨਾਮ ਸਿੰਘ, ਅਮਰੀਕ ਸਿੰਘ ਖੋਸਾ, ਚਰਨ ਸਿੰਘ ਚੰਦੀ ਅਤੇ ਦਿਲਬਾਗ ਸਿੰਘ ਰਾਈਵਾਲ ਸਮੇਤ ਹੋਰ ਇਨਸਾਫ਼-ਪਸੰਦ ਵਿਅਕਤੀਆਂ ਨੇ ਥਾਣਾ ਮੁੱਖੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਉਕਤ ਕਬਾੜੀਏ ਵੱਲੋਂ ਕਿਸ ਮਕਸਦ ਨਾਲ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ। ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇ ਕਿ ਉਕਤ ਗੁਟਕਾ ਸਾਹਿਬ ਉਸ ਨੇ ਕਿਸ ਵਿਅਕਤੀ ਤੋਂ ਰੱਦੀ ਵਿੱਚ ਖਰੀਦਿਆ ਅਤੇ ਕਿਸ ਦੇ ਕਹਿਣ ’ਤੇ ਅੰਗ ਸੜਕਾਂ ’ਤੇ ਖਿਲਾਰੇ ਗਏ। ਉਨ੍ਹਾਂ ਨੇ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਸ ਸਬੰਧੀ ਸਥਾਨਕ ਪੁਲਸ ਦੇ ਐਸ.ਐਚ.ਓ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਨਾਲ ਪੁੱਛਗਿੱਛ ਜਾਰੀ ਹੈ। ਜਾਂਚ ਪੂਰੀ ਹੋਣ ’ਤੇ ਸਾਰੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

Breaking: ਅੰਬੇਡਕਰ ਦੇ ਬੁੱਤ ਤੋਂ ਭਖਿਆ ਵਿਵਾਦ! BJP-BSP ਵਰਕਰ ਆਹਮੋ-ਸਾਹਮਣੇ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਮੂੰਹ ’ਤੇ ਵੱਜਿਆ ਮਾਈਕ

Hoshiarpur Tension: Former Union Minister Vijay Sampla Injured as BJP-BSP Workers Clash During Ambedkar Statue …