Punjab Police – ਪੰਜਾਬ ਪੁਲਸ ਦੇ ਮੁਲਾਜ਼ਮ ਦੀ ਵੀਡੀਓ ਵਾਇਰਲ! ਹਰ ਪਾਸੇ ਹੋ ਰਹੀ ਚਰਚਾ
ਪੁਲਸ ਦੀ ਗ੍ਰਿਫ਼ਤ ਵਿਚੋਂ ਕੈਦੀਆਂ ਦੇ ਭੱਜਣ ਦੀਆਂ ਘਟਨਾਵਾਂ ਕਈ ਵਾਰ ਚਰਚਾ ਦਾ ਵਿਸ਼ਾ ਬਣੀਆਂ ਹਨ। ਇਸ ਵਿਚਾਲੇ ਫਿਰੋਜ਼ਪੁਰ ਰੋਡ ਕਚਹਿਰੀ ਵੱਲ ਸਕੂਟਰ ‘ਤੇ ਬੈਠੇ ਇਕ ਪੁਲਸ ਮੁਲਾਜ਼ਮ ਅਤੇ ਕੈਦੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ।
ਇਸ ਵੀਡੀਓ ਵਿਚ ਕੈਦੀ ਨੂੰ ਹੱਥਕੜੀ ਲੱਗੀ ਹੋਈ ਹੈ, ਅਤੇ ਪੁਲਸ ਮੁਲਾਜ਼ਮ ਨੇ ਕੈਦੀ ਦੀ ਹੱਥਕੜੀ ਨੂੰ ਹੱਥ ਵਿਚ ਫੜਿਆ ਹੋਇਆ ਹੈ ਅਤੇ ਉਹ ਸਕੂਟਰ ਚਲਾ ਰਿਹਾ ਹੈ। ਤੇਜ਼ ਰਫ਼ਤਾਰ ਨਾਲ ਜਾ ਰਹੇ ਸਕੂਟਰ ‘ਤੇ ਕੈਦੀ ਨੇ ਖੁਦ ਨੂੰ ਕੱਸ ਕੇ ਜਕੜ ਰੱਖਿਆ ਹੈ।
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉੱਥੇ ਹੀ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਵੀ ਪੜ੍ਹਨ ਨੂੰ ਮਿਲੇ ਹਨ। ਜਿਨ੍ਹਾਂ ਵਿਚ ਇਹ ਸਵਾਲ ਵੀ ਸ਼ਾਮਲ ਸੀ ਕਿ ਸਕੂਟਰ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ (High-Security Number Plate) ਨਾ ਹੋਣ ਕਾਰਨ ਪੁਲਸ ਦਾ ਚਾਲਾਨ ਕੌਣ ਕੱਟੇਗਾ? ਹੋਰ ਟਿੱਪਣੀਆਂ ਵਿਚ ਕਿਹਾ ਗਿਆ ਕਿ ਕੈਦੀ ‘ਸ਼ਰੀਫ’ (ਨੇਕ) ਹੈ, ਕਿਉਂਕਿ ਜੇਕਰ ਕੈਦੀ ਬਦਮਾਸ਼ ਹੁੰਦਾ ਤਾਂ ਉਹ ਆਸਾਨੀ ਨਾਲ ਭੱਜ ਸਕਦਾ ਸੀ।
ਇਹ ਚਿੰਤਾ ਵੀ ਜ਼ਾਹਰ ਕੀਤੀ ਗਈ ਕਿ ਜੇਕਰ ਕੈਦੀ ਭੱਜੇ ਤਾਂ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਸਕਦਾ ਹੈ। ਕਈ ਲੋਕਾਂ ਨੇ ਪੁਲਿਸ ਦੀ ਨਫ਼ਰੀ (ਮੈਨਪਾਵਰ) ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਕੋਲ ਲੋੜੀਂਦੀ ਫ਼ੋਰਸ ਨਾ ਹੋਣ ਕਾਰਨ ਕੈਦੀ ਨੂੰ ਇਸ ਤਰੀਕੇ ਨਾਲ ਲਿਜਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕੈਦੀ ਦੇ ਭੱਜਣ ਦੀਆਂ ਕਈ ਸੰਭਾਵਨਾਵਾਂ ਜਤਾਈਆਂ ਗਈਆਂ ਹਨ।