Mansa –
‘ਮਿਜ਼ਾਈਲਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ…’, ਹਨੀਮੂਨ ਮਨਾਉਣ ਦੁਬਈ ਗਏ ਪੰਜਾਬ ਦੇ ਜੋੜੇ ਨੇ ਦੱਸਿਆ ਖੌਫਨਾਕ ਮੰਜਰ
Mansa Couple Stuck in Dubai : ਸਰਦੂਲਗੜ੍ਹ ਦਾ ਇੱਕ ਨਵ-ਵਿਆਹੁਤਾ ਜੋੜਾ, ਜੋ ਆਪਣੇ ਹਨੀਮੂਨ ਲਈ ਦੁਬਈ ਗਿਆ ਸੀ, ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਵਿਚਾਲੇ ਉਡਾਣਾਂ ਰੱਦ ਹੋਣ ਕਾਰਨ ਉੱਥੇ ਫਸਿਆ ਹੋਇਆ ਹੈ। ਪਰਿਵਾਰ ਬਹੁਤ ਚਿੰਤਤ ਹੈ ਅਤੇ ਸਰਕਾਰ ਨੂੰ ਅਪੀਲ ਕਰ ਰਿਹਾ ਹੈ
Mansa Couple Stuck in Dubai : ਸਰਦੂਲਗੜ੍ਹ ਦਾ ਇੱਕ ਨਵ-ਵਿਆਹੁਤਾ ਜੋੜਾ, ਜੋ ਆਪਣੇ ਹਨੀਮੂਨ (Honeymoon) ਲਈ ਦੁਬਈ ਗਿਆ ਸੀ, ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ (Iran Israel War) ਵਿਚਾਲੇ ਉਡਾਣਾਂ ਰੱਦ ਹੋਣ ਕਾਰਨ ਉੱਥੇ ਫਸਿਆ ਹੋਇਆ ਹੈ। ਪਰਿਵਾਰ ਬਹੁਤ ਚਿੰਤਤ ਹੈ ਅਤੇ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਜੋੜੇ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਵਜੋਂ ਹੋਈ ਹੈ। ਜੋੜੇ ਦਾ ਕਹਿਣਾ ਹੈ ਕਿ ਮਿਜ਼ਾਈਲਾਂ ਦੀ ਆਵਾਜ਼ ਰੁਕ-ਰੁਕ ਕੇ ਸੁਣਾਈ ਦੇ ਰਹੀ ਹੈ, ਜਿਸ ਨਾਲ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਭਾਰਤ ਵਾਪਸੀ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਗੁਰਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਦੀ ਵਾਪਸੀ ਨੂੰ ਲੈ ਕੇ ਚਿੰਤਾ ‘ਚ ਪਰਿਵਾਰ
ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ 22 ਫਰਵਰੀ ਨੂੰ ਸੀ। ਉਹ 27 ਫਰਵਰੀ ਨੂੰ ਆਪਣੇ ਹਨੀਮੂਨ ਲਈ ਦੁਬਈ ਗਏ ਸਨ ਅਤੇ 3 ਮਾਰਚ ਨੂੰ ਵਾਪਸ ਆਉਣਾ ਸੀ। ਹਾਲਾਂਕਿ, ਜੰਗ ਵਰਗੀ ਸਥਿਤੀ ਅਤੇ ਉਡਾਣਾਂ ਵਿੱਚ ਵਿਘਨ ਕਾਰਨ, ਉਹ ਦੁਬਈ ਵਿੱਚ ਫਸੇ ਹੋਏ ਹਨ।
ਉਨ੍ਹਾਂ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਹੈ ਅਤੇ ਉਹ ਸੁਰੱਖਿਅਤ ਹਨ, ਪਰ ਸਥਿਤੀ ਬਾਰੇ ਚਿੰਤਾਵਾਂ ਬਰਕਰਾਰ ਹਨ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆਵੇ।
ਦੁਬਈ ਘੁੰਮਣ ਗਏ ਬਠਿੰਡਾ ਦੇ ਦੋ ਨੌਜਵਾਨ ਵੀ ਫਸੇ
ਉਧਰ, ਬਠਿੰਡਾ ਦੇ ਦੋ ਨੌਜਵਾਨ, ਜੋ ਦੁਬਈ ਘੁੰਮਣ ਗਏ ਸਨ, ਫਸੇ ਹੋਏ ਹਨ। ਨੌਜਵਾਨਾਂ ਨੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੂੰ ਵੀਡੀਓ ਭੇਜ ਕੇ ਮਦਦ ਕਰਨ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਅਨੁਸਾਰ, ਅਵਨੀਸ਼ ਗੋਇਲ ਅਤੇ ਦਰਪਨ ਬਾਂਸਲ, ਦੋਵੇਂ 27 ਫਰਵਰੀ ਤੋਂ 4 ਮਾਰਚ ਤੱਕ ਦੁਬਈ ਘੁੰਮਣ ਗਏ ਸਨ, ਜੋ ਕਿ ਜੰਗ ਕਾਰਨ ਬਣੇ ਹਾਲਾਤਾਂ ਕਾਰਨ ਦੁਬਈ ਵਿੱਚ ਫਸ ਗਏ ਹਨ, ਜਿੱਥੇ ਇਹਨਾਂ ਨੇ ਭਾਰਤ ਸਰਕਾਰ ਤੋਂ ਉਨਾਂ ਨੂੰ ਵਾਪਸ ਲਿਆਉਣ ਲਈ ਮਦਦ ਕਰਨ ਦੀ ਗੁਹਾਰ ਲਗਾਈ ਹੈ। ਉੱਥੇ ਹੀ ਆਪਣੀ ਵੀਡੀਓ ਬਠਿੰਡਾ ਦੇ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਮਦਦ ਲਈ ਕਿਹਾ ਹੈ।
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਰਹਿਣ ਵਾਲੇ ਵਾਲੇ ਨਵ-ਵਿਆਹੇ ਜੋੜੇ ਗੁਰਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ 22 ਫਰਵਰੀ ਨੂੰ ਵਿਆਹ ਬੰਧਨ ‘ਚ ਬੱਝਣ ਤੋਂ ਬਾਅਦ 27 ਫਰਵਰੀ ਨੂੰ ਹਨੀਮੂਨ ਲਈ ਦੁਬਈ ਗਏ ਸਨ। ਪਰ ਅਮਰੀਕਾ-ਇਜਰਾਇਲ-ਇਰਾਨ ਟਕਰਾ ਕਾਰਨ ਹਵਾਈ ਉਡਾਣਾਂ ਮੁਅੱਤਲ ਹੋਣ ਕਰਕੇ ਉੱਥੇ ਫਸ ਗਏ ਹਨ। ਉਨਾਂ ਦੀ ਵਾਪਸੀ 3 ਮਾਰਚ ਨੂੰ ਨਿਰਧਾਰਿਤ ਸੀ ਪਰ ਹੁਣ ਉਡਾਣਾਂ ਬੰਦ ਕਰਕੇ ਵਾਪਸੀ ਨਿਰਧਾਰਿਤ ਸਮੇਂ ‘ਤੇ ਨਹੀਂ ਹੋ ਸਕੇਗੀ।
ਮੈਂ ਭਾਰਤ ਸਰਕਾਰ ਅਤੇ ਦੁਬਈ ਵਿੱਚ ਭਾਰਤੀ ਦੂਤਘਰ ਨੂੰ ਅਪੀਲ ਕਰਦਾ ਹਾਂ ਕਿ ਇਸ ਨੌਜਵਾਨ ਜੋੜੇ ਦੀ ਤੁਰੰਤ ਮਦਦ ਕੀਤੀ ਜਾਵੇ ਅਤੇ ਉਹਨਾਂ ਦੀ ਜਲਦੀ ਤੇ ਸੁਰੱਖਿਤ ਭਾਰਤ ਵਾਪਸੀ ਯਕੀਨੀ ਬਣਾਈ ਜਾਵੇ। ਪਰਿਵਾਰਕ ਮੈਂਬਰ ਬਹੁਤ ਚਿੰਤਤ ਹਨ ਅਤੇ ਉਹਨਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ।

Newlywed couple Gurpreet and Rupinder Kaur from Sardulgarh, married on February 22 and on honeymoon in Dubai since February 27, are stranded due to flight suspensions amid the US Israel Iran conflict. They were scheduled to return on March 3 but remain stuck.
I urge the @mygovindia and the Indian Consulate in Dubai to urgently assist this young couple and ensure their safe return to India at the earliest. Families back home are deeply anxious and need immediate support.