Breaking News

Bikram Majithia ਨੇ ਰਣਜੀਤ ਬਾਵਾ ਨੂੰ ਕਿਹਾ- ਹੁਣ ਤੇਰੀ ਸਕਿਉਰਿਟੀ ਵੀ ਵਾਪਸ ਕਰਵਾਉਣੀ

Bikram Majithia ਨੇ ਰਣਜੀਤ ਬਾਵਾ ਨੂੰ ਕਿਹਾ- ਹੁਣ ਤੇਰੀ ਸਕਿਉਰਿਟੀ ਵੀ ਵਾਪਸ ਕਰਵਾਉਣੀ
Ranjit Bawa ਦੇ ਪ੍ਰੋਗਰਾਮ ਵਿੱਚ ਕੀਤਾ ਹਾਸਾ ਠੱਠਾ; ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਪੰਜਾਬੀ ਗਾਇਕਾਂ ਦੀ ਸਕਿਉਰਿਟੀ ਵਾਪਸ ਲੈਣ ਦਾ ਮਾਮਲਾ

ਪੰਜਾਬ ਵਿਚ ਇੱਕ ਵਿਆਹ ਸਮਾਗਮ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਗੀਤ ਗਾ ਰਹੇ ਸਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। ਪ੍ਰੋਗਰਾਮ ਦਰਮਿਆਨ ਇੱਕ ਹਲਕੇ-ਫੁਲਕੇ ਅੰਦਾਜ਼ ਦੌਰਾਨ ਮਜੀਠੀਆ ਨੇ ਰਣਜੀਤ ਬਾਵਾ ਨਾਲ ਮਜ਼ਾਕ ਕਰਦਿਆਂ ਕਿਹਾ, ‘ਹੁਣ ਤੇਰੀ ਸਕਿਉਰਿਟੀ ਵਿਦਡਰਾਅ (ਵਾਪਸ) ਕਰਵਾਉਣੀ।’ ਮਜੀਠੀਆ ਦੀ ਇਹ ਟਿੱਪਣੀ ਅੱਜ-ਕੱਲ੍ਹ ਪੰਜਾਬ ਦੇ ਚਰਚਿਤ ਗਾਇਕਾਂ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਮੁੱਦੇ ’ਤੇ ਕੀਤੀ ਗਈ ਸੀ। ਦੋਵਾਂ ਵਿਚਕਾਰ ਹੋਈ ਇਸ ਦੋਸਤਾਨਾ ਨੋਕ-ਝੋਕ ਨੇ ਉੱਥੇ ਮੌਜੂਦ ਮਹਿਮਾਨਾਂ ਦਾ ਕਾਫੀ ਮਨੋਰੰਜਨ ਕੀਤਾ।

ਇਹ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋਈ ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਲੋਕ ਇਸ ਨੂੰ ਇੱਕ ਪਾਸੇ ਸਿਆਸੀ ਤੰਜ ਵਜੋਂ ਦੇਖ ਰਹੇ ਹਨ ਅਤੇ ਦੂਜੇ ਪਾਸੇ ਕਲਾਕਾਰ ਤੇ ਸਿਆਸਤਦਾਨ ਵਿਚਾਲੇ ਇੱਕ ਨਿੱਜੀ ਦੋਸਤੀ ਵਜੋਂ ਲੈ ਰਹੇ ਹਨ।

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਵੀ.ਆਈ.ਪੀ. ਸੁਰੱਖਿਆ ਅਤੇ ਖਾਸ ਕਰਕੇ ਗਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਬਹਿਸ ਚੱਲ ਰਹੀ ਹੈ, ਜਿਸ ਕਾਰਨ ਮਜੀਠੀਆ ਵੱਲੋਂ ਮਜ਼ਾਕ ਵਿੱਚ ਕਹੀ ਗਈ ਇਹ ਗੱਲ ਲੋਕਾਂ ਦਾ ਖਾਸ ਧਿਆਨ ਖਿੱਚ ਰਹੀ ਹੈ। ਰਣਜੀਤ ਬਾਵਾ ਨੇ ਵੀ ਇਸ ਮਜ਼ਾਕ ਦਾ ਖਿੜੇ ਮੱਥੇ ਜਵਾਬ ਦਿੱਤਾ ਅਤੇ ਮਾਹੌਲ ਕਾਫੀ ਖੁਸ਼ਗਵਾਰ ਬਣਿਆ ਰਿਹਾ। ਲੋਕਾਂ ਨੇ ਇਸ ਵੀਡੀਓ ’ਤੇ ਕਈ ਟਿੱਪਣੀਆਂ ਕੀਤੀਆਂ ਹਨ।

Check Also

Mansa Parvinder Singh Jhota Case Updates

Mansa Parvinder Singh Jhota Case Updates ਮਾਨਸਾ ਸਸਪੈਂਡ ਡਰੱਗ ਇੰਸਪੈਕਟਰ ਨਰੇਸ਼ ਦੀ ਜ਼ਮੀਨ ਜਾਇਦਾਦ ਹੋਵੇਗੀ …