Diljit Dosanjh – ਦਿਲਜੀਤ ਦੋਸਾਂਝ ਦੇ ਨਵੇਂ ਗੀਤ ਨੇ ‘ਕੁਫਰ’ ਪਾਇਆ
ਸੋਸ਼ਲ ਮੀਡੀਆ ’ਤੇ ਵਿਵਾਦਾਂ ਵਿੱਚ ਘਿਰਿਆ ਗੀਤ ‘ਕੁਫਰ’; ਅਸ਼ਲੀਲ ਗੀਤ ਗਾੳੁਣ ਤੇ ਫਿਲਮਾੳੁਣ ਦੇ ਦੋਸ਼

ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਕੁਫਰ’ ਵਿਵਾਦਾਂ ਵਿਚ ਘਰ ਗਿਆ ਹੈ। ਇਸ ਵਿੱਚ ਮਾਨੁਸ਼ੀ ਛਿੱਲਰ ਵੀ ਸਟੈੱਪ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਲੋਕ ਅਸ਼ਲੀਲ ਕਹਿ ਕੇ ਭੰਡ ਰਹੇ ਹਨ ਜਿਸ ਕਾਰਨ ਇਸ ਗੀਤ ਦਾ ਵਿਵਾਦ ਵੱਧ ਗਿਆ ਹੈ।
ਇਸ ਗੀਤ ਦੇ ਕਈ ਸਟੈਪ ਵਿਵਾਦਪੂਰਨ ਦੱਸੇ ਜਾ ਰਹੇ ਹਨ ਤੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇਸ ਗੀਤ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਦਿਲਜੀਤ ਤੇ ਮਾਨੁਸ਼ੀ ਛਿੱਲਰ ਨੂੰ ਘੇਰਿਆ ਹੈ।
ਦੂਜੇ ਪਾਸੇ ਗੀਤ ਦੀ ਕੋਰੀਓਗ੍ਰਾਫਰ ਸ਼ਾਜ਼ੀਆ ਸਾਮਜੀ ਅਤੇ ਪਿਯੂਸ਼ ਭਗਤ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹਾ ਗੀਤ ਦੇਣ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ ਮਾਨੁਸ਼ੀ ਛਿੱਲਰ ਨੇ ਵੀ ਇਸ ਮਾਮਲੇ ’ਤੇ ਆਪਣੇ ਆਪ ਨੂੰ ਪਿੱਛੇ ਕਰਦਿਆਂ ਕਿਹਾ ਕਿ ਜਿਸ ਦਾ ਵਿਵਾਦ ਚਲ ਰਿਹਾ ਹੈ, ਇਸ ਗੀਤ ਵਿਚਲਾ ਇਹ ਦ੍ਰਿਸ਼ ਉਸ ਨੇ ਨਹੀਂ ਫਿਲਮਾਇਆ ਹੈ।
Sometimes the most spontaneous moments turn into the most memorable ones 💫
I had just recovered from the flu, hadn’t been working out, and honestly didn’t feel ready in any way to be in front of the camera, especially in this avatar! But when @diljitdosanjh ‘s song came along,… pic.twitter.com/IAfwqN4zOO— Manushi Chhillar (@ManushiChhillar) October 23, 2025