Breaking News

Virsa Singh Valtoha – ਇਹ ਗੁਰਵਾਲੀ ਵਾਲੇ ਬਾਬਾ ਜੀ ਕੌਣ ਹਨ, ਜਿਨ੍ਹਾਂ ਦਾ ਜ਼ਿਕਰ ਵਿਰਸਾ ਸਿੰਘ ਵਲਟੋਹਾ ਵੱਲੋਂ ਪਾਈ ਇਸ ਪੋਸਟ ਵਿੱਚ ਹੈ?

Virsa Singh Valtoha – ਇਹ ਗੁਰਵਾਲੀ ਵਾਲੇ ਬਾਬਾ ਜੀ ਕੌਣ ਹਨ, ਜਿਨ੍ਹਾਂ ਦਾ ਜ਼ਿਕਰ ਵਿਰਸਾ ਸਿੰਘ ਵਲਟੋਹਾ ਵੱਲੋਂ ਪਾਈ ਇਸ ਪੋਸਟ ਵਿੱਚ ਹੈ?

ਬੱਧਣੀ ਗਊਸ਼ਾਲਾ ਬਾਬਾ ਜੀ ਕਿਹੜੇ ਨੇ?

ਵਿਰਸਾ ਸਿੰਘ ਵਲਟੋਹਾ ਨੇ ਤਿੰਨ ਦਿਨ ਪਹਿਲਾਂ ਇਹ ਸਕਰੀਨ ਸ਼ਾਟ ਇਸ ਦਾਅਵੇ ਨਾਲ ਪਾਇਆ ਹੈ ਕਿ ਇਹ ਮੈਸੇਜ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਨੂੰ ਭੇਜਿਆ। ਇਸ ਮੈਸੇਜ ਦੇ ਅਸਲੀ ਜਾਂ ਨਕਲੀ ਹੋਣ ਬਾਰੇ, ਇਸ ਵਿੱਚ ਲਿਖੀਆਂ ਗੱਲਾਂ, ਇਸ ਦੀ ਭਾਸ਼ਾ ਬਾਰੇ ਸਾਨੂੰ ਕੋਈ ਸਰੋਕਾਰ ਨਹੀਂ। ਵਲਟੋਹਾ ਨੂੰ ਇਤਰਾਜ਼ ਇਸ ਮੈਸੇਜ ਵਿਚਲੀ ਭਾਸ਼ਾ ਤੋਂ ਹੈ।

ਸਾਡਾ ਸਰੋਕਾਰ ਇਸ ਮੈਸੇਜ ਵਿੱਚ ਲੁਕੀ ਹੋਈ ਮਹੱਤਵਪੂਰਨ ਸੂਚਨਾ ਨਾਲ ਹੈ, ਜੇ ਇਹ ਨਕਲੀ ਹੈ ਤਾਂ ਵੀ, ਕਿਉਂਕਿ ਇਹ ਵਲਟੋਹਾ ਨੇ ਸ਼ੇਅਰ ਕੀਤੀ ਹੈ।


ਜੇ ਇਸ ਗੱਲ ਵਿੱਚ ਮਾੜਾ ਜਿਹਾ ਵੀ ਸੱਚ ਹੈ ਕਿ ਬਾਬਾ ਧੁੰਮਾ ਜੀ ਨਾਲ ਬਾਕੀ ਦੇ ਦੋ ਬਾਬੇ ਜਥੇਦਾਰਾਂ ਦੀ ਨਿਯੁਕਤੀ ਵਿੱਚ ਵੱਡਾ ਰੋਲ ਨਿਭਾਅ ਰਹੇ ਸਨ ਤਾਂ ਸਾਰਿਆਂ ਦੇ ਕੰਨ ਖੜੇ ਹੋ ਜਾਣੇ ਚਾਹੀਦੇ ਨੇ।

ਇਸ ਮੈਸੇਜ ਅਨੁਸਾਰ ਇਨ੍ਹਾਂ ਤਿੰਨਾਂ ਨੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੀ ਨਿਯੁਕਤੀ ਵਿੱਚ ਰੋਲ ਨਿਭਾਇਆ ਸੀ।

ਇਸ ਦਾ ਮਤਲਬ ਤਾਂ ਇਹ ਹੈ ਕਿ ਡੇਰੇਦਾਰ ਅਕਾਲ ਤਖਤ ਅਤੇ ਹੋਰ ਤਖਤਾਂ ਦੇ ਜਥੇਦਾਰ ਲਵਾ ਰਹੇ ਨੇ।

ਅਸੀਂ ਗੁਰਵਾਲੀ ਬਾਰੇ ਬਾਬਾ ਜੀ ਬਾਰੇ ਕੁਝ ਨਹੀਂ ਜਾਣਦੇ।

ਸਾਨੂੰ ਬੱਧਣੀ ਵਾਲੇ ਬਾਬਾ ਜੀ ਬਾਰੇ ਵੀ ਨਹੀਂ ਪਤਾ ਕਿ ਇਹ ਕਿਨ੍ਹਾਂ ਦਾ ਜ਼ਿਕਰ ਹੈ, ਕਿਉਂਕਿ ਨਾਂ ਪੂਰਾ ਨਹੀਂ ਲਿਖਿਆ ਹੋਇਆ।

ਇਨ੍ਹਾਂ ਦੋਹਾਂ ਸ਼ਖਸ਼ੀਅਤਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ, ਵਿਰਸਾ ਸਿੰਘ ਵਲਟੋਹਾ, ਬਾਦਲ ਦਲ ਜਾਂ ਹੋਰ ਸਿੱਖ ਧਿਰਾਂ ਨੂੰ ਚਾਨਣਾ ਪਾਉਣਾ ਚਾਹੀਦਾ ਹੈ।

ਜੇ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਵੀ ਲਿਖਿਆ, ਇਹ ਕਿਸੇ ਆਈਟੀ ਸੈਲ ਨੇ ਤਿਆਰ ਕੀਤਾ ਹੈ ਤਾਂ ਵੀ ਵਲਟੋਹਾ ਅਤੇ ਹੋਰ ਅਕਾਲੀ ਹਲਕਿਆਂ ਨੂੰ ਇਸ ਦੇ ਸੰਦਰਭ ਦਾ ਪਤਾ ਹੋਏਗਾ। ਵਲਟੋਹਾ ਅਤੇ ਹੋਰਾਂ ਬਾਦਲ-ਦਲੀਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਬਾਰੇ ਸਪਸ਼ਟ ਕਰਨ।

ਪਾਠਕ ਸੱਜਣਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਂਝੀ ਕੀਤੀ ਜਾਵੇ।

ਬਾਬਾ ਧੁੰਮਾਂ ਦਾ ਪ੍ਰਭਾਵ ਤਾਂ ਸਮਝ ਆਉਂਦਾ ਹੈ ਪਰ ਇਹ ਲੱਭਣ ਦੀ ਲੋੜ ਹੈ ਕਿ ਇਹ ਦੋ ਬਾਬੇ ਇੰਨੇ ਪ੍ਰਭਾਵਸ਼ਾਲੀ ਕਿਵੇਂ ਤੇ ਕਿਉਂ ਨੇ ?

ਕੌਣ ਇਨ੍ਹਾਂ ਦੀ ਗੱਲ ਇੰਨੀ ਜ਼ਿਆਦਾ ਸੁਣ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਇਨ੍ਹਾਂ ਮੁਤਾਬਕ ਚੱਲ ਰਿਹਾ ਹੈ।

ਜੇ ਕੋਈ ਨਿੱਜੀ ਤੌਰ ‘ਤੇ ਵੀ ਜਾਣਕਾਰੀ ਭੇਜਣਾ ਚਾਹੁੰਦਾ ਹੈ ਤਾਂ ਉਹ ਮੈਸੇਂਜਰ ਵਿੱਚ ਭੇਜੀ ਜਾ ਸਕਦੀ ਹੈ। ਅਸੀਂ ਪਛਾਣ ਜਨਤਕ ਨਹੀਂ ਕਰਾਂਗੇ।

ਸਾਨੂੰ ਜਾਪ ਰਿਹਾ ਹੈ ਕਿ ਜੇ ਇਨ੍ਹਾਂ ਸਵਾਲਾਂ ਦੇ ਜਵਾਬ ਆ ਜਾਣ ਤਾਂ ਪਿਛਲੇ ਕੁਝ ਮਹੀਨਿਆਂ ਦੇ ਘਟਨਾਕ੍ਰਮ ਅਤੇ ਬਿਲਕੁਲ ਤਾਜ਼ੀਆਂ ਘਟਨਾਵਾਂ ਬਾਰੇ ਵੀ ਕਾਫੀ ਕੁਝ ਸਮਝ ਆ ਜਾਵੇਗਾ। ਹੋਰ ਵੀ ਬਹੁਤ ਕੁਝ ਸਮਝ ਆ ਜਾਵੇਗਾ।

#Unpopular_Opinions
#Unpopular_Ideas
#Unpopular_Facts