Breaking News

Baba Harnam Singh Dhumma – ਬਾਬੇ ਧੁੰਮੇ ਨੇ ਅਕਾਲੀ ਦਲ ‘ਤੇ ਲਾਇਆ ਵੱਡਾ ਦੋਸ਼

Baba Harnam Singh Dhumma 2015 ਦੀ ਬੇਅਦਬੀ ਤੋਂ ਬਾਅਦ ਇਸ ਦਾ ਦੋਸ਼ ਸਿੱਖਾਂ ਸਿਰ ਹੀ ਮੜ੍ਹ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਬਾਦਲ ਦਲ ਤੇ ਟਕਸਾਲ ਦੇ ਬੰਦੇ ਰਲ ਕੇ ਕਰ ਰਹੇ ਸਨ।

ਬਾਬਾ ਜੀ ਹੁਣ ਇਹ ਵੀ ਦੱਸ ਦੇਣ ਕਿ ਉਹ ਕਿਸ ਦੇ ਕਹਿਣ ‘ਤੇ ਕੀਤੀ ਸੀ?

ਉਹ ਇਹ ਵੀ ਦੱਸਣ ਕਿ ਬੇਅਦਬੀ ਤੇ ਗੋਲੀ ਕਾਂਡ ਤੋਂ ਬਾਅਦ ਵੀ ਉਹ ਸਰਕਾਰ ਨਾਲ ਕਿਉਂ ਰਹੇ? ਜਾਂ ਉਨ੍ਹਾਂ ਨੇ ਬਾਦਲ ਸਰਕਾਰ ਨੂੰ ਸਿੱਧੇ ਰਾਹ ਪਾਉਣ ਲਈ ਕੀ ਯਤਨ ਕੀਤੇ ਸਨ?

ਮਾੜੇ ਤਰੀਕੇ ਨਾਲ ਜਥੇਦਾਰਾਂ ਨੂੰ ਲਾਹੁਣ ਦਾ ਮੁੱਦਾ ਮਿੱਥ ਕੇ ਕੀਤੀ ਬੇਅਦਬੀ ਦੇ ਮੁੱਦੇ ਨਾਲੋਂ ਵੱਡਾ ਨਹੀਂ?

2015 ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਜਦੋਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਕਾਰਕੁੰਨਾਂ ਨੇ ਸਰਬੱਤ ਖਾਲਸਾ ਸੱਦਿਆ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਜੀ ਦੀ ਅਗਵਾਈ ਵਾਲੀ ਦਮਦਮੀ ਟਕਸਾਲ, ਨਿਹੰਗ ਦਲ ਅਤੇ ਸੰਤ ਸਮਾਜ ਦੇ ਬਹੁਤੇ ਹਿੱਸੇ ਨੇ ਉਸ ਤੋਂ ਬਕਾਇਦਾ ਦੂਰੀ ਰੱਖੀ।

ਸਰਬੱਤ ਖਾਲਸਾ ਕਰਵਾਉਣ ਵਾਲਿਆਂ ‘ਤੇ ਉਸ ਵੇਲੇ ਦੇਸ਼ ਧ੍ਰੋਹ ਤੱਕ ਦੇ ਕੇਸ ਦਰਜ ਕੀਤੇ ਗਏ ਪਰ ਬਾਬਾ ਜੀ ਤੇ ਹੋਰ ਡੇਰੇਦਾਰ ਨਹੀਂ ਬੋਲੇ।
ਉਸ ਵੇਲੇ ਦੀਆਂ ਖ਼ਬਰਾਂ ਇੱਥੇ ਪਾਈਆਂ ਜਾ ਰਹੀਆਂ ਨੇ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੀ ਉਸ ਵੇਲੇ ਸਰਕਾਰ ਨਾਲ ਹੀ ਸੀ।

2018 ਵਿੱਚ ਬਰਗਾੜੀ ਮੋਰਚਾ ਲੱਗਿਆ ਤਾਂ ਵੀ ਚੌਂਕ ਮਹਿਤਾ ਟਕਸਾਲ ਨੇ ਦੂਰੀ ਰੱਖੀ। ਇਨ੍ਹਾਂ ਦੇ ਬੰਦਿਆਂ ਨੇ ਉਲਟਾ ਸਿੱਖ ਕਾਰਕੁਨਾਂ ‘ਤੇ ਬੇਅਦਬੀ ਦੇ ਦੋਸ਼ ਲਾਏ।
ਮੌਜੂਦਾ ਦੌਰ ਵਿੱਚ ਵੀ ਬਾਬਾ ਜੀ ਪ੍ਰਯਾਗਰਾਜ ਵਿਖੇ ਕੁੰਭ ਇਸ਼ਨਾਨ ਕਰਕੇ ਹੀ ਚਰਚਾ ਵਿੱਚ ਆਏ।

ਹੁਣ ਪੈਦਾ ਹੋਏ ਮਾਹੌਲ ਵਿੱਚ ਇਹ ਧਿਰਾਂ ਅੱਗੇ ਲੱਗਣ ਦੇ ਚੱਕਰ ਵਿੱਚ ਹਨ ਤੇ ਸੱਜੇ ਪੱਖੀ ਤਾਕਤਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਨੇ ਤਾਂ ਕੌਮ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਨ੍ਹਾਂ ਦੀ ਕਿਸੇ ਸਰਬੱਤ ਖਾਲਸੇ ਦੀ ਕਾਲ ਤੋਂ ਵੀ ਬਚਣ ਦੀ ਲੋੜ ਹੈ।
ਜਿਨਾਂ ਬੇਅਦਬੀ ਤੋਂ ਬਾਅਦ ਵੀ ਆਪਣਾ ਸਿਆਸੀ ਧੜਾ ਨਹੀਂ ਛੱਡਿਆ, ਉਹ ਅਤੇ ਉਨ੍ਹਾਂ ਦੇ ਸਮਰਥਕ ਹੁਣ ਧੜੇਬੰਦੀ ਤੋਂ ਉੱਪਰ ਉੱਠਣ ਦੀਆਂ ਗੱਲਾਂ ਕਰ ਰਹੇ ਨੇ।
ਬੇਅਦਬੀ ਵੱਡਾ ਮੁੱਦਾ ਸੀ ਕਿ ਜਥੇਦਾਰਾਂ ਨੂੰ ਮਾੜੇ ਤਰੀਕੇ ਨਾਲ ਹਟਾਉਣਾ?
#Unpopular_Opinions
#Unpopular_Ideas
#Unpopular_Facts