Breaking News

Singer ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ’ਚ ਪਿੰਜੌਰ ਦੇ ਸ਼ੋਰੀ ਹਸਪਤਾਲ ’ਤੇ ਮੁੱਢਲੀ ਸਹਾਇਤਾ ਨਾ ਦੇਣ ਦਾ ਲੱਗਿਆ ਇਲਜ਼ਾਮ

Singer ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ’ਚ ਪਿੰਜੌਰ ਦੇ ਸ਼ੋਰੀ ਹਸਪਤਾਲ ’ਤੇ ਮੁੱਢਲੀ ਸਹਾਇਤਾ ਨਾ ਦੇਣ ਦਾ ਲੱਗਿਆ ਇਲਜ਼ਮ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਰਕਾਰ ਤੋਂ ਮੰਗਿਆ ਜਵਾਬ

 

 

ਪਿੰਜੌਰ : ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਬੀਤੀ ਦਿਨੀਂ ਹੋਏ ਸੜਕ ਹਾਦਸੇ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪਿੰਜੌਰ ਪੁਲਿਸ ਵੱਲੋਂ ਦਾਇਰ ਕੀਤੀ ਗਈ ਡੀਡੀਆਰ (ਡੇਲੀ ਡਾਇਰੀ ਰਿਪੋਰਟ) ਵਿੱਚ ਖੁਲਾਸਾ ਹੋਇਆ ਹੈ ਕਿ ਪਿੰਜੌਰ ਦੇ ਸ਼ੋਰੀ ਹਸਪਤਾਲ ਨੇ ਜ਼ਖਮੀ ਜਵੰਦਾ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

 

 

ਜਿਸ ਤੋਂ ਬਾਅਦ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਵਕੀਲਾਂ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਅਸੰਵੇਦਨਸ਼ੀਲਤਾ ਅਤੇ ਲਾਪਰਵਾਹੀ ’ਤੇ ਚਿੰਤਾ ਪ੍ਰਗਟ ਕੀਤੀ ਗਈ। ਸੰਗਠਨ ਵੱਲੋਂ ਇਸ ਮੁੱਦੇ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ। ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਪਟੀਸ਼ਨ ਦਾ ਜਵਾਬ ਮੰਗਿਆ ਹੈ।

 

 

 

ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਰਾਜ ਸਰਕਾਰਾਂ ਅਤੇ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਕਿ ਕੋਈ ਵੀ ਹਸਪਤਾਲ ਐਮਰਜੈਂਸੀ ਵਿੱਚ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਇਨਕਾਰ ਨਾ ਕਰੇ।

Check Also

California- ਟਰੱਕਾਂ ਦੇ ਲੋਡ ਚੋਰੀ ਕਰਨ ਵਾਲਾ ਗਿਰੋਹ ਫੜਿਆ ਗਿਆ, ਜਾਣੋ ਵਿਚ ਕਿੰਨੇ ਪੰਜਾਬੀ, ਨਾਮ ਵੀ ਪੜ੍ਹ ਲਉ

12 arrested in connection with yearslong California-wide cargo theft ring: deputies A dozen people were …