Breaking News

ਨਿਹੰਗ ਹਰਜੀਤ ਸਿੰਘ ਰਸੂਲਪੁਰ ਨੂੰ ਕੀਤਾ ‘ਰਾਸ਼ਟਰੀ ਸੰਤ’ ਘੋਸ਼ਿਤ

ਸਰਕਾਰੀ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੂੰ ਕੀਤਾ ‘ਰਾਸ਼ਟਰੀ ਸੰਤ’ ਘੋਸ਼ਿਤ, ਦੇਖੋ ਕਿੱਥੇ ਹੋਇਆ ਸਨਮਾਨ…

ਹਾਲ ਹੀ ‘ਚ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਹਰੀਹਰ ਮੰਦਰ ‘ਤੇ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਬਿਆਨ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਦੇ ਨਾਲ ਹੀ ਦੂਜੇ ਪਾਸੇ ਪੰਜਾਬ ਵਿੱਚ ਕੱਟੜਪੰਥੀ ਧੜੇ ਉਸ ਦੇ ਬਿਆਨ ਨੂੰ ਹਰਿਮੰਦਰ ਨਾਲ ਜੋੜ ਕੇ ਲਗਾਤਾਰ ਉਸ ਨੂੰ ਘੇਰ ਰਹੇ ਹਨ। ਖਾਲਿਸਤਾਨੀ ਸਮਰਥਕ ਬਰਜਿੰਦਰ ਪਰਵਾਨਾ ਨੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।

ਪੰਜਾਬ ‘ਚ ਵਧਦੇ ਵਿਵਾਦ ਤੋਂ ਬਾਅਦ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਮੁਲਾਕਾਤ ਕੀਤੀ ਜਿਸ ਵਿਚ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸੰਭਲ ਦੇ ਹਰਿਹਰ ਮੰਦਰ ਦਾ ਜ਼ਿਕਰ ਕੀਤਾ ਹੈ ਨਾ ਕਿ ਹਰਿਮੰਦਰ ਸਾਹਿਬ ਦਾ। ਜਿਸ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਵੀਡੀਓ ਬਣਾਉਣ ਦਾ ਮਕਸਦ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਧੀਰੇਂਦਰ ਸ਼ਾਸਤਰੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੰਜਾਬ ਦੇ ਲੋਕਾਂ ਨੂੰ ਨਾ ਭੜਕਾਓ।

ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਆਪਣੀ ਉਂਗਲੀ ਫੜ੍ਹ ਕੇ ਮੈਨੂੰ ਅਯੁੱਧਿਆ ਬੁਲਾਇਆ ਹੈ, ਬਾਬਾ ਹਰਜੀਤ ਸਿੰਘ ਰਸੂਲਪੁਰ 1885 ਵਿੱਚ ਬਾਬਰੀ ਢਾਂਚੇ ‘ਤੇ ਕਬਜ਼ਾ ਅਤੇ ਹਵਨ ਕਰਨ ਵਾਲੇ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੂਰਵਜ ਨਿਹੰਗ ਬਾਬਾ ਫਕੀਰ ਸਿੰਘ ਵੱਲੋਂ ਉਸ ਸਮੇਂ ਕੀਤੇ ਸੰਘਰਸ਼ ਦਾ ਫੱਲ ਅੱਜ ਉਨ੍ਹਾਂ ਦੀ ਅੱਠਵੀਂ ਪੀੜ੍ਹੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਣ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ।