Breaking News

IND vs AUS: ਵਿਰਾਟ ਕੋਹਲੀ ਦਾ ਚੱਲਦੇ ਮੈਚ ”ਚ ਪੈ ਗਿਆ ਪੰਗਾ , ਵਿਰਾਟ ਕੋਹਲੀ ਨੂੰ ਮੈਚ ਰੈਫ਼ਰੀ ਨੇ ਦਿਤੀ ਇਹ ਸਜ਼ਾ

IND vs AUS: ਟੈਸਟ ”ਚੋਂ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ! ਚੱਲਦੇ ਮੈਚ ”ਚ ਪੈ ਗਿਆ ਪੰਗਾ

Virat Kohli Fine: ਸੈਮ ਕਾਨਸਟਾਸ ਨੂੰ ਨਾਲ ਤਕਰਾਰ ਮਗਰੋਂ ਵਿਰਾਟ ਕੋਹਲੀ ਨੂੰ ਮੈਚ ਰੈਫ਼ਰੀ ਨੇ ਦਿਤੀ ਇਹ ਸਜ਼ਾ

ਮੈਦਾਨ ਤੋਂ ਪਰਤਦੇ ਸਮੇਂ ਵਿਰਾਟ ਨਾਲ ਹੋਇਆ ਅਜਿਹਾ ਵਿਵਹਾਰ, ਗੁੱਸੇ ‘ਚ ਵਾਪਸ ਆਇਆ ਕੋਹਲੀ ਤੇ ਫਿਰ……, ਦੇਖੋ ਵੀਡੀਓ

Virat Kohli Fine: ਮੈਲਬੌਰਨ ਟੈਸਟ ਦੇ ਪਹਿਲੇ ਦਿਨ ਆਸਟਰੇਲੀਆ ਦੇ ਬੱਲੇਬਾਜ਼ ਸੈਮ ਕਾਨਸਟਾਸ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਪਰ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਉਸ ਨੂੰ ਟੱਕਰ ਮਾਰ ਦਿਤੀ। ਹੁਣ ਵਿਰਾਟ ਕੋਹਲੀ ਨੂੰ ਵੱਡੀ ਸਜ਼ਾ ਮਿਲੀ ਹੈ। ਮੈਚ ਰੈਫ਼ਰੀ ਨੇ ਪਹਿਲੇ ਹੀ ਦਿਨ ਵਿਰਾਟ ਕੋਹਲੀ ‘ਤੇ ਜੁਰਮਾਨਾ ਲਗਾਇਆ ਹੈ। ਵਿਰਾਟ ਕੋਹਲੀ ਦੀ ਮੈਚ ਫੀਸ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਖਬਰਾਂ ਮੁਤਾਬਕ ਵਿਰਾਟ ਕੋਹਲੀ ਨੂੰ ਲੈਵਲ 1 ਦਾ ਦੋਸ਼ੀ ਪਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਸਿਰਫ਼ ਇੱਕ ਡੀਮੈਰਿਟ ਪੁਆਇੰਟ ਦਿਤਾ ਗਿਆ ਹੈ, ਜਿਸ ਦੇ ਮੁਤਾਬਕ ਉਸ ਨੂੰ ਅਗਲੇ ਮੈਚ ਵਿਚ ਮੁਅੱਤਲ ਨਹੀਂ ਹੋਣਾ ਪਵੇਗਾ।

ਮੈਲਬੋਰਨ ਟੈਸਟ ਦੇ ਪਹਿਲੇ ਦਿਨ ਦਾ ਖੇਡ ਖ਼ਤਮ ਹੁੰਦੇ ਹੀ ਵਿਰਾਟ ਕੋਹਲੀ ਮੈਚ ਰੈਫ਼ਰੀ ਐਂਡੀ ਪਾਈਕ੍ਰਾਫਟ ਦੇ ਸਾਹਮਣੇ ਪੇਸ਼ ਹੋਏ। ਉੱਥੇ ਹੀ ਵਿਰਾਟ ਕੋਹਲੀ ਨੇ ਆਪਣਾ ਜੁਰਮ ਕਬੂਲ ਕੀਤਾ। ਇਸ ਤੋਂ ਬਾਅਦ ਮੈਚ ਰੈਫ਼ਰੀ ਨੇ ਵਿਰਾਟ ਕੋਹਲੀ ਦੀ ਮੈਚ ਫ਼ੀਸ ਦਾ 20 ਫ਼ੀ ਸਦੀ ਕੱਟਣ ਦਾ ਹੁਕਮ ਦਿਤਾ।

ਆਸਟਰੇਲੀਆਈ ਪਾਰੀ ਦੇ ਦਸਵੇਂ ਓਵਰ ਤੋਂ ਬਾਅਦ ਜਦੋਂ ਖਿਡਾਰੀ ਇੱਕ ਦੂਜੇ ਦੇ ਕੋਲੋਂ ਲੰਘ ਰਹੇ ਸਨ ਤਾਂ ਕੋਹਲੀ ਅਤੇ ਕੋਨਸਟਾਸ ਦਾ ਮੋਢਾ ਇੱਕ-ਦੂਜੇ ਨਾਲ ਟਕਰਾ ਗਿਆ।

ਦੋਵੇਂ ਖਿਡਾਰੀ ਮੁੜੇ ਅਤੇ ਇੱਕ ਦੂਜੇ ਵੱਲ ਦੇਖਣ ਲੱਗੇ ਅਤੇ ਇੱਕ ਦੂਜੇ ਨੂੰ ਕੁਝ ਬੋਲੇ। ਇਸ ਦੌਰਾਨ ਆਸਟ੍ਰੇਲੀਆਈ ਓਪਨਰ ਉਸਮਾਨ ਖ਼ਵਾਜਾ ਨੇ ਆ ਕੇ ਦੋਹਾਂ ਨੂੰ ਅਲੱਗ ਕੀਤਾ। ਮੈਦਾਨ ‘ਤੇ ਮੌਜੂਦ ਅੰਪਾਇਰਾਂ ਨੇ ਵੀ ਦੋਵਾਂ ਨਾਲ ਗੱਲ ਕੀਤੀ।

ਕਾਨਸਟਾਸ ਨੇ ਬਾਅਦ ਵਿਚ ਇੱਕ ਚੈੱਨਲ ਨੂੰ ਦਸਿਆ, “ਮੈਨੂੰ ਲਗਦਾ ਹੈ ਕਿ ਇਹ ਅਣਜਾਣੇ ਵਿਚ ਹੋਇਆ ਹੈ। ਜਦੋਂ ਮੈਂ ਆਪਣੇ ਦਸਤਾਨੇ ਪਾ ਰਿਹਾ ਸੀ ਤਾਂ ਅਚਾਨਕ ਕੋਹਲੀ ਦਾ ਮੋਢਾ ਮੇਰੇ ਮੋਢੇ ਨਾਲ ਟਕਰਾ ਗਿਆ। ਇਹ ਸਭ ਕ੍ਰਿਕਟ ਵਿੱਚ ਹੁੰਦਾ ਰਹਿੰਦਾ ਹੈ।

ਕਾਨਸਟਾਸ ਉਸ ਸਮੇਂ 27 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸ ਨੇ ਅਗਲੇ ਓਵਰ ਵਿਚ ਜਸਪ੍ਰੀਤ ਬੁਮਰਾਹ ਨੂੰ ਦੋ ਚੌਕੇ ਅਤੇ ਇੱਕ ਛੱਕਾ ਜੜਿਆ। ਅਰਧ ਸੈਂਕੜਾ ਜੜਨ ਤੋਂ ਬਾਅਦ ਉਹ ਰਵਿੰਦਰ ਜਡੇਜਾ ਦੀ ਗੇਂਦ ‘ਤੇ ਐੱਲ.ਬੀ.ਡਬਲਯੂ ਆਊਟ ਹੋ ਗਏ।

Virat Kohli: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਵਿਰਾਟ ਕੋਹਲੀ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ਕੋਹਲੀ ਨੂੰ ਆਸਟ੍ਰੇਲੀਅਨ ਦਰਸ਼ਕਾਂ ਨੇ ਛੇੜਿਆ ਸੀ। ਉਸ ਤੋਂ ਬਾਅਦ ਦਾ ਨਜ਼ਾਰਾ ਦੇਖਣ ਯੋਗ ਸੀ।

Virat Kohli Angry Australian Crowd Booed: ਬਾਰਡਰ-ਗਾਵਸਕਰ ਟਰਾਫੀ 2024-25 ਹੁਣ ਤੱਕ ਵਿਰਾਟ ਕੋਹਲੀ ਲਈ ਚੰਗੀ ਨਹੀਂ ਰਹੀ। ਉਨ੍ਹਾਂ ਨੇ ਪਰਥ ‘ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ ‘ਚ ਸੈਂਕੜਾ ਲਗਾਇਆ ਸੀ। ਉਦੋਂ ਤੋਂ ਕੋਹਲੀ ਦਾ ਬੱਲਾ ਚੁੱਪ ਹੈ।

ਇੱਕ ਪਾਸੇ ਕੋਹਲੀ ਬੱਲੇ ਨਾਲ ਫਲਾਪ ਹੋ ਰਹੇ ਸਨ ਅਤੇ ਇਸੇ ਦੌਰਾਨ ਉਹ ਆਸਟ੍ਰੇਲੀਆ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਕੋਂਸਟਾਸ ਨਾਲ ਭਿੜ ਗਏ। ਇਸ ਤੋਂ ਬਾਅਦ ਕੋਹਲੀ ਆਸਟ੍ਰੇਲੀਆਈ ਦਰਸ਼ਕਾਂ ਦੇ ਨਿਸ਼ਾਨੇ ‘ਤੇ ਹਨ। ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਆਸਟ੍ਰੇਲੀਆਈ ਭੀੜ ਕੋਹਲੀ ਨੂੰ ਛੇੜ ਰਹੀ ਹੈ ਤੇ ਫਿਰ ਉਹ ਗੁੱਸੇ ਵਿੱਚ ਆ ਗਿਆ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭੀੜ ਭਾਰਤੀ ਬੱਲੇਬਾਜ਼ ਨੂੰ ‘ਬੁਆਇੰਗ’ ਕਰ ਰਹੀ ਸੀ। ਇਸ ਦੌਰਾਨ ਭੀੜ ‘ਚ ਮੌਜੂਦ ਕਈ ਲੋਕਾਂ ਨੇ ਕੋਹਲੀ ਨੂੰ ਕੁਝ ਅਜਿਹਾ ਕਿਹਾ, ਜੋ ਉਨ੍ਹਾਂ ਨੂੰ ਪਸੰਦ ਨਹੀਂ ਆਇਆ। ਭੀੜ ਦੀ ਗੱਲ ਸੁਣਨ ਤੋਂ ਬਾਅਦ ਕੋਹਲੀ ਅੱਧੇ ਰਸਤੇ ਤੋਂ ਪੈਵੇਲੀਅਨ ‘ਚ ਵਾਪਸ ਆ ਗਿਆ ਅਤੇ ਦੇਖਣਾ ਸ਼ੁਰੂ ਕਰ ਦਿੱਤਾ ਕਿ ਭੀੜ ਵਿੱਚੋਂ ਕੌਣ ਕੀ ਕਹਿ ਰਿਹਾ ਹੈ। ਕੋਹਲੀ ਨੂੰ ਬਾਹਰ ਆਉਂਦੇ ਦੇਖ ਕੇ ਇੱਕ ਵਿਅਕਤੀ ਉਸ ਨੂੰ ਵਾਪਸ ਅੰਦਰ ਲੈ ਗਿਆ।

ਮੈਲਬੌਰਨ ਟੈਸਟ ਦੇ ਦੋ ਦਿਨ ਪੂਰੇ ਹੋ ਗਏ ਹਨ। ਦੂਜੇ ਦਿਨ ਦੀ ਸਮਾਪਤੀ ਤੱਕ ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ ‘ਚ ਬੱਲੇਬਾਜ਼ੀ ਕਰਦੇ ਹੋਏ 164/5 ਦੌੜਾਂ ਬਣਾ ਲਈਆਂ ਹਨ। ਫਿਲਹਾਲ ਭਾਰਤੀ ਟੀਮ 310 ਦੌੜਾਂ ਨਾਲ ਪਿੱਛੇ ਹੈ। ਦਿਨ ਦੇ ਅੰਤ ਵਿੱਚ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਟੀਮ ਲਈ ਅਜੇਤੂ ਪਰਤੇ। ਪੰਤ ਨੇ 06 ਅਤੇ ਜਡੇਜਾ ਨੇ 04 ਦੌੜਾਂ ਬਣਾਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ ਕੁੱਲ 474 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸਟੀਵ ਸਮਿਥ ਨੇ ਟੀਮ ਲਈ ਸ਼ਾਨਦਾਰ ਅਤੇ ਸਭ ਤੋਂ ਵੱਡੀ ਪਾਰੀ ਖੇਡੀ ਅਤੇ 13 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 140 ਦੌੜਾਂ ਬਣਾਈਆਂ।

ਇਹ ਘਟਨਾ ਮੈਲਬੋਰਨ ਟੈਸਟ ਦੀ ਦੂਜੀ ਪਾਰੀ ਤੇ ਭਾਰਤ ਦੀ ਪਹਿਲੀ ਪਾਰੀ ਦੌਰਾਨ ਵਾਪਰੀ, ਜਦੋਂ ਵਿਰਾਟ ਕੋਹਲੀ ਆਊਟ ਹੋ ਕੇ ਪੈਵੇਲੀਅਨ ਪਰਤ ਰਹੇ ਸਨ। ਕੋਹਲੀ ਜਦੋਂ ਵਾਪਸ ਆ ਰਹੇ ਸਨ ਤਾਂ ਆਸਟ੍ਰੇਲੀਆਈ ਦਰਸ਼ਕਾਂ ਨੇ ਉਨ੍ਹਾਂ ਨੂੰ ਛੇੜਿਆ, ਜਿਸ ਤੋਂ ਬਾਅਦ ਉਹ ਗੁੱਸੇ ‘ਚ ਆ ਗਏ। ਗੁੱਸਾ ਇੰਨਾ ਸੀ ਕਿ ਕੋਹਲੀ ਭੀੜ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ।

ਵਿਰਾਟ ਕੋਹਲੀ ਨੂੰ ਸੈਮ ਕੋਂਸਟਾਸ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ। ਦਰਅਸਲ ‘ਤੇ ਮੈਲਬੋਰਨ ਟੈਸਟ ਦੇ ਪਹਿਲੇ ਦਿਨ ਸੈਮ ਕੋਂਸਟਾਸ ਨੂੰ ਮੋਢਾ ਮਾਰਨ ਲਈ ਵਿਰਾਟ ਕੋਹਲੀ ‘ਤੇ ਮੈਚ ਦੀ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ, ਨਾਲ ਹੀ ਉਸ ਨੂੰ ਇੱਕ ਡੇਮੇਰਿਟ ਪੁਆਇੰਟ ਵੀ ਦਿੱਤਾ ਗਿਆ। ਵਿਰਾਟ ਕੋਹਲੀ ਨੂੰ ਇਹ ਸਜ਼ਾ ਆਈਸੀਸੀ ਕੋਡ ਆਫ ਕੰਡਕਟ ਦੀ ਧਾਰਾ 2.12 ਦੇ ਤਹਿਤ ਦਿੱਤੀ ਗਈ ਹੈ। ਵਿਰਾਟ ਅਤੇ ਸੈਮ ਕੋਂਸਟਾਸ ਵਿਚਾਲੇ ਮੈਚ ਦੇ ਪਹਿਲੇ ਦਿਨ ਮੈਦਾਨ ‘ਤੇ ਕਾਫੀ ਗਰਮ ਮਾਹੌਲ ਵੇਖਣ ਨੂੰ ਮਿਲਿਆ

ਰਿਪੋਰਟ ਮੁਤਾਬਕ ICC ਨੇ ਇਸ ਪੂਰੀ ਘਟਨਾ ਲਈ ਵਿਰਾਟ ਕੋਹਲੀ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਹੈ। ਆਰਟੀਕਲ 2.12 ਦੇ ਮੁਤਾਬਕ, ‘ਕ੍ਰਿਕੇਟ ਵਿੱਚ ਕਿਸੇ ਖਿਡਾਰੀ ਜਾਂ ਅੰਪਾਇਰ ਨਾਲ ਅਨੁਚਿਤ ਫਿਜ਼ੀਕਲ ਕਾਂਟੈਕਟ ਕਰਨਾ ਗਲਤ ਹੈ।

ਸੈਮ ਕੋਂਸਟਾਸ ਮੈਚ ਦੇ ਪਹਿਲੇ ਦਿਨ 65 ਗੇਂਦਾਂ ‘ਚ 60 ਦੌੜਾਂ ਬਣਾ ਕੇ ਆਊਟ ਹੋ ਗਿਆ, ਇਸ ਪਾਰੀ ਦੌਰਾਨ ਉਸ ਦੇ ਅਤੇ ਵਿਰਾਟ ਕੋਹਲੀ ਵਿਚਾਲੇ ਝੜਪ ਹੋ ਗਈ। ਦਰਅਸਲ, ਵਿਰਾਟ ਨੇ ਆ ਕੇ ਕੋਂਸਟਾਸ ਨੂੰ ਮੋਢਾ ਮਾਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝੜਪ ਹੋ ਗਈ। ਇਹ ਘਟਨਾ ਆਸਟ੍ਰੇਲੀਆਈ ਪਾਰੀ ਦੇ 10ਵੇਂ ਓਵਰ ‘ਚ ਵਾਪਰੀ। ਸਾਬਕਾ ਮੁੱਖ ਕੋਚ ਅਤੇ ਕ੍ਰਿਕਟਰ ਰਵੀ ਸ਼ਾਸਤਰੀ ਨੇ ਵੀ ਇਸ ਹਰਕਤ ਲਈ ਵਿਰਾਟ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਬੇਕਾਰ ਹਰਕਤ ਸੀ।

ਉਥੇ ਹੀ ਰਿਕੀ ਪੋਂਟਿੰਗ ਨੇ ਕਿਹਾ, ‘ਵਿਰਾਟ ਪੂਰੀ ਪਿੱਚ ਦੇ ਪਾਰ ਆਪਣੇ ਸੱਜੇ ਪਾਸੇ ਚੱਲ ਕੇ ਆਇਆ ਅਤੇ ਸੈਮ ਕੋਂਸਟਾਸ ਨੂੰ ਭੜਕਾਇਆ। ਮੇਰੇ ਮਨ ਵਿਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਅੰਪਾਇਰ ਅਤੇ ਰੈਫਰੀ ਇਸ ‘ਤੇ ਚੰਗੀ ਨਜ਼ਰ ਰੱਖਣਗੇ। ਉਸ ਵੇਲੇ ਫੀਲਡਰ ਵੀ ਬੱਲੇਬਾਜ਼ ਦੇ ਆਲੇ-ਦੁਆਲੇ ਨਹੀਂ ਹੋਣੇ ਚਾਹੀਦੇ। ਮੈਦਾਨ ‘ਤੇ ਮੌਜੂਦ ਹਰ ਫੀਲਡਮੈਨ ਨੂੰ ਪਤਾ ਹੁੰਦਾ ਹੈ ਕਿ ਬੱਲੇਬਾਜ਼ ਕਿੱਥੇ ਮਿਲਣਗੇ ਅਤੇ ਇਕੱਠੇ ਹੋਣਗੇ। ਮੈਨੂੰ ਇੰਜ ਲੱਗਾ ਸੀ ਕਿ ਕੋਂਸਟਾਸ ਨੇ ਬੁਹਰ ਦੇਰ ਤੋਂ ਵੇਖਿਆ, ਅਤੇ ਉਸ ਨੂੰ ਪਤਾ ਵੀ ਨਹੀਂ ਲੱਗਾ ਕਿ ਉਸ ਦੇ ਸਾਹਮਣੇ ਕੋਈ ਹੈ। ਵਿਰਾਟ ਕੋਹਲੀ ਨੂੰ ਇਸ ਪੂਰੀ ਘਟਨਾ ਨੂੰ ਲੈ ਕੇ ਕੁਝ ਸਖਤ ਸਵਾਲਾਂ ਦੇ ਜਵਾਬ ਦੇਣੇ ਪੈ ਸਕਦੇ ਹਨ।