Breaking News

Farmer Protest: ਡੱਲੇਵਾਲ ਨੂੰ ਇਲਾਜ ਲਈ ਮਨਾਉਣ ਗਏ ਡਾਕਟਰ ਨਿਰਾਸ਼ ਪਰਤੇ

Supreme Court expresses displeasure over farmers preventing medical aid to Jagjit Singh Dallewal: ‘We have serious doubts’

Farmer Protest: ਡੱਲੇਵਾਲ ਨੂੰ ਇਲਾਜ ਲਈ ਮਨਾਉਣ ਗਏ ਡਾਕਟਰ ਨਿਰਾਸ਼ ਪਰਤੇ

ਹਕੂਮਤਾਂ ਦੀ ਧੱਕੇਸ਼ਾਹੀ ਮਰਜ਼ੀ ਨਾਲ ਜਿਊਣ ਤਾਂ ਨਹੀਂ ਦਿੰਦੀ ਪਰ ਮਰਜ਼ੀ ਨਾਲ ਮਰ ਤਾਂ ਸਕਾਂਗਾ: ਡੱਲੇਵਾਲ

ਪਟਿਆਲਾ/ਪਾਤੜਾਂ, 27 ਦਸੰਬਰ

ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਢਾਬੀਗੁੱਜਰਾਂ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਡਾਕਟਰਾਂ ਨੂੰ ਸਪੱਸ਼ਟ ਤੌਰ ’ਤੇ ਆਖ ਦਿੱਤਾ ਹੈ ਕਿ ਉਹ ਆਪਣਾ ਇਲਾਜ ਨਹੀਂ ਕਰਾਉਣਗੇ। ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਡੱਲੇਵਾਲ ਨੂੰ ਮਿਲ ਕੇ ਸਰਕਾਰ ਦੀ ਹਮਾਇਤ ਦਾ ਭਰੋਸਾ ਦਿਵਾਇਆ। ਉਨ੍ਹਾਂ ਨਾਲ ਪ੍ਰਿੰਸੀਪਲ ਬੁੱਧ ਰਾਮ, ਮਨਜੀਤ ਬਿਲਾਸਪੁਰੀ ਅਤੇ ਕਰਮਜੀਤ ਅਨਮੋਲ ਆਦਿ ਵੀ ਮੌਜੂਦ ਸਨ।

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਮੈਡੀਕਲ ਸੁਪਰਡੈਂਟ ਡਾ. ਗਰੀਸ਼ ਸਾਹਨੀ ਦੀ ਅਗਵਾਈ ਹੇਠ ਪੁੱਜੀ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਨੂੰ ਇਲਾਜ ਲਈ ਮਨਾਉਣ ਦੇ ਯਤਨ ਕੀਤੇ ਪਰ ਕਿਸਾਨ ਆਗੂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ।

ਡਾ. ਸਾਹਨੀ ਨੇ ਡੱਲੇਵਾਲ ਨੂੰ ਕਿਹਾ ਕਿ ਉਹ ਆਪਣਾ ਮਰਨ ਵਰਤ ਭਾਵੇਂ ਜਾਰੀ ਰੱਖਣ ਪਰ ਉਨ੍ਹਾਂ ਨੂੰ ਗਲੂਕੋਜ਼ ਆਦਿ ਰਾਹੀਂ ਦਵਾਈ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦਾ ਸੰਘਰਸ਼ ਲੰਮਾ ਚੱਲ ਸਕੇ।

ਪਟਿਆਲਾ ਦੇ ਡੀਆਈਜੀ ਮਨਦੀਪ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਵੀ ਜ਼ੋਰ ਦੇ ਕੇ ਆਖਿਆ ਕਿ ਉਹ ਇਲਾਜ ਕਰਾਉਣ ਸਬੰਧੀ ਸਾਰਿਆਂ ਦੀ ਬੇਨਤੀ ਮੰਨ ਲੈਣ ਪਰ ਡੱਲੇਵਾਲ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਹਕੂਮਤਾਂ ਦੀਆਂ ਮਾਰੂ ਨੀਤੀਆਂ ਦੇ ਚੱਲਦਿਆਂ ਉਹ ਭਾਵੇਂ ਮਰਜ਼ੀ ਨਾਲ ਜਿਊ ਤਾਂ ਨਹੀਂ ਰਹੇ ਪਰ ਆਪਣੀ ਮਰਜ਼ੀ ਨਾਲ ਮਰ ਤਾਂ ਸਕਣਗੇ। ਉਧਰ ਅੱਜ ਮੀਂਹ ’ਚ ਵੀ ਕਿਸਾਨ ਡਟੇ ਰਹੇ ਜਿਥੇ ਲਗਾਤਾਰ ਇਕੱਠ ਵਧ ਰਿਹਾ ਹੈ।