Breaking News

Sunil Pal: ਮਸ਼ਹੂਰ ਕਾਮੇਡੀਅਨ ਅਚਾਨਕ ਹੋਇਆ ਲਾਪਤਾ, ਫਿਲਮੀ ਸਿਤਾਰਿਆਂ ‘ਚ ਮੱਚੀ ਤਰਥੱਲੀ

Sunil Pal Missing: ਕਾਮੇਡੀਅਨ ਅਤੇ ਅਦਾਕਾਰ ਸੁਨੀਲ ਪਾਲ ਪਿਛਲੇ 24 ਘੰਟਿਆਂ ਤੋਂ ਲਾਪਤਾ ਸੀ।

ਉਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਉਨ੍ਹਾਂ ਦੀ ਪਤਨੀ ਮੰਗਲਵਾਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਪੁਲਿਸ ਸਟੇਸ਼ਨ ਪਹੁੰਚੀ

Sunil Pal Missing: ਕਾਮੇਡੀਅਨ ਅਤੇ ਅਦਾਕਾਰ ਸੁਨੀਲ ਪਾਲ ਪਿਛਲੇ 24 ਘੰਟਿਆਂ ਤੋਂ ਲਾਪਤਾ ਸੀ। ਉਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਉਨ੍ਹਾਂ ਦੀ ਪਤਨੀ ਮੰਗਲਵਾਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਪੁਲਿਸ ਸਟੇਸ਼ਨ ਪਹੁੰਚੀ ਸੀ।

ਸੁਨੀਲ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਕਾਮੇਡੀਅਨ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਹਾਲਾਂਕਿ ਹੁਣ ਪੁਲਿਸ ਨੇ ਸੁਨੀਲ ਪਾਲ ਨੂੰ ਲੱਭ ਲਿਆ ਹੈ।

ਸੁਨੀਲ ਪਾਲ ਦੀ ਪਤਨੀ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਇੱਕ ਸ਼ੋਅ ਲਈ ਮੁੰਬਈ ਤੋਂ ਬਾਹਰ ਗਏ ਸੀ। ਉਨ੍ਹਾਂ ਨੇ 3 ਦਸੰਬਰ ਨੂੰ ਘਰ ਪਰਤਣ ਬਾਰੇ ਕਿਹਾ ਸੀ।

ਹਾਲਾਂਕਿ ਉਹ ਘਰ ਨਹੀਂ ਪਰਤਿਆ ਅਤੇ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ। ਜਦੋਂ ਸੁਨੀਲ ਨਾਲ ਕਿਸੇ ਤਰ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਸੁਨੀਲ ਦੀ ਪਤਨੀ ਨੇ ਮਦਦ ਲਈ ਪੁਲਿਸ ਕੋਲ ਪਹੁੰਚ ਕੀਤੀ।

ਪੁਲਿਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਪਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਕਾਰਨ ਜਲਦ ਹੀ ਕਾਮੇਡੀਅਨ ਦਾ ਪਤਾ ਲੱਗ ਗਿਆ।

ਸੁਨੀਲ ਪਾਲ ਕਿੱਥੇ ਗਾਇਬ ਸੀ?

ਸਾਂਤਾ ਕਰੂਜ਼ ਪੁਲਿਸ ਨੇ ਸੁਨੀਲ ਪਾਲ ਦੀ ਭਾਲ ਸ਼ੁਰੂ ਕੀਤੀ ਅਤੇ ਕਾਮੇਡੀਅਨ ਦੇ ਕਰੀਬੀ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਸੁਨੀਲ ਪਾਲ ਨਾਲ ਸੰਪਰਕ ਕੀਤਾ। ਪੁਲਿਸ ਨੂੰ ਪਤਾ ਲੱਗਾ ਹੈ ਕਿ ਕਾਮੇਡੀਅਨ ਦਾ ਫੋਨ ਖਰਾਬ ਹੋ ਗਿਆ ਸੀ, ਜਿਸ ਕਾਰਨ ਉਹ ਆਪਣੀ ਪਤਨੀ ਨਾਲ ਸੰਪਰਕ ਨਹੀਂ ਕਰ ਪਾ ਰਹੇ ਸੀ। ਸੁਨੀਲ ਪਾਲ ਨੇ ਦੱਸਿਆ ਹੈ ਕਿ ਉਹ ਬੁੱਧਵਾਰ (4 ਦਸੰਬਰ) ਨੂੰ ਮੁੰਬਈ ਪਰਤਣਗੇ।

ਇਨ੍ਹਾਂ ਫਿਲਮਾਂ ‘ਚ ਸੁਨੀਲ ਪਾਲ ਨਜ਼ਰ ਆਏ

ਸੁਨੀਲ ਪਾਲ ਨੂੰ ਸਾਲ 2005 ‘ਚ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਜਿੱਤਣ ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ। ਉਨ੍ਹਾਂ 2010 ਵਿੱਚ ‘ਹਮ ਤੁਮ’ ਅਤੇ ‘ਫਿਰ ਹੇਰਾ ਫੇਰੀ’ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ, ਉਨ੍ਹਾਂ ਨੇ ਇੱਕ ਕਾਮੇਡੀ ਫਿਲਮ ‘ਭਾਵਨਾਓ ਕੋ ਸਮਝੋ’ ਦਾ ਨਿਰਦੇਸ਼ਨ ਵੀ ਕੀਤਾ ਸੀ। ਇਸ ਫਿਲਮ ‘ਚ ਸਿਰਾਜ ਖਾਨ, ਜੌਨੀ ਲੀਵਰ, ਰਾਜੂ ਸ਼੍ਰੀਵਾਸਤਵ, ਕਪਿਲ ਸ਼ਰਮਾ, ਨਵੀਨ ਪ੍ਰਭਾਕਰ, ਅਹਿਸਾਨ ਕੁਰੈਸ਼ੀ, ਸੁਦੇਸ਼ ਲਹਿਰੀ ਵਰਗੇ ਕਈ ਕਾਮੇਡੀਅਨ ਨਜ਼ਰ ਆਏ ਸਨ।