Breaking News

-ਭਾਰਤ ‘ਚ ਹਿੰਦੂਤਵੀਆਂ ਤੇ ਦਲਿਤਾਂ ਵਿਚਾਲੇ ਟਕਰਾਅ ਵਧਿਆ

ਮੱਧ ਪ੍ਰਦੇਸ਼ ਹਾਈਕੋਰਟ ਦੇ ਵਕੀਲ ਅਨਿਲ ਮਿਸ਼ਰਾ ਨੇ ਡਾਕਟਰ ਅੰਬੇਡਕਰ ਨੂੰ ਗੰਦਾ ਆਦਮੀ, ਅੰਗਰੇਜ਼ਾਂ ਦਾ ਗੁਲਾਮ, ਅੰਗਰੇਜ਼ਾਂ ਦਾ ਏਜੰਟ, ਝੂਠ ਬੋਲਣ ਵਾਲਾ ਅਤੇ ਝੂਠੀ ਸ਼ਖਸ਼ੀਅਤ ਵਾਲਾ ਕਿਹਾ। ਉਸ ਨੇ ਕਿਹਾ ਕਿ ਅੰਬੇਡਕਰ ਨੂੰ ਉਹ ਖਤਮ ਕਰ ਦੇਣਗੇ।

ਇਸ ਤੋਂ ਬਾਅਦ ਉਥੋਂ ਦੇ ਦਲਿਤਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ, ਐਡਵੋਕੇਟ ਮਿਸ਼ਰਾ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ।

 

 

 

ਮਿਸ਼ਰਾ ਨੇ ਕਿਹਾ ਕਿ ਉਹ ਡਰੇਗਾ ਨਹੀਂ ਭਾਵੇਂ ਉਸ ਖਿਲਾਫ 100 ਕੇਸ ਦਰਜ ਕਰ ਦਿੱਤੇ ਜਾਣ।

ਮੰਗਲਵਾਰ ਨੂੰ ਮਿਸ਼ਰਾ ਗਵਾਲੀਅਰ ਦੇ ਐਸਪੀ ਦਫਤਰ ਗ੍ਰਿਫਤਾਰੀ ਦੇਣ ਪਹੁੰਚ ਗਿਆ। ਇਸ ਮੌਕੇ ਕਿੰਨੇ ਹੀ ਹੋਰ ਵਕੀਲ ਉਸ ਦੀ ਹਮਾਇਤ ਵਿੱਚ ਇਕੱਠੇ ਹੋਏ ਤੇ ਸਵਰਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੱਗੇ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਮਿਸ਼ਰਾ ਦੇ ਸੱਜੇ ਪੱਖੀ ਸਮਰਥਕਾਂ, ਜਿਹੜੇ ਅਸਲ ਵਿੱਚ ਸੰਘ-ਭਾਜਪਾ ਦੇ ਸਮਰਥਕ ਨੇ, ਅਤੇ ਅੰਬੇਡਕਰੀਆਂ ਵਿਚਕਾਰ ਇੱਕ ਦੂਜੇ ਖਿਲਾਫ ਤਿੱਖੀ ਸ਼ਬਦਾਵਲੀ ਵਰਤੀ ਜਾ ਰਹੀ ਹੈ।

 

 

 

 

ਦਲਿਤ ਚੀਫ ਜਸਟਿਸ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਦੀ ਘਟਨਾ ਤੋਂ ਪਹਿਲਾਂ ਸ਼ਰੇਆਮ ਆਪਣੇ ਪ੍ਰੋਗਰਾਮ ਵਿੱਚ ਇਹੋ ਜਿਹਾ ਉਕਸਾਵਾ ਦੇਣ ਲਈ ਸੱਜੇ ਪੱਖੀ ਟਿੱਪਣੀਕਾਰ ਅਜੀਤ ਭਾਰਤੀ ਨੂੰ ਦਿੱਲੀ ਪੁਲਿਸ ਨੇ ਥਾਣੇ ਸੱਦਿਆ ਤਾਂ ਉੱਥੋਂ ਭਾਜਪਾ ਦਾ ਬੁਲਾਰਾ ਉਸਦੀ ਪੈਰਵੀ ਲਈ ਪਹੁੰਚਿਆ ਤੇ ਭਾਰਤੀ ਨੂੰ ਕੁਝ ਸਮੇਂ ਬਾਅਦ ਪੁਲਿਸ ਨੇ ਵਾਪਸ ਭੇਜ ਦਿੱਤਾ।

ਮੁਲਕ ਭਰ ਵਿੱਚ ਮਨੂੰਵਾਦ ਦੇ ਪੈਰੋਕਾਰ ਸੱਜੇ ਪੱਖੀਆਂ ਅਤੇ ਅੰਬੇਡਕਰੀਆਂ ਵਿੱਚ ਟਕਰਾਅ ਤਿੱਖਾ ਹੋ ਰਿਹਾ ਹੈ ਪਰ ਪੰਜਾਬ ਦੇ ਫਰਜ਼ੀ ਅੰਬੇਡਕਰੀ ਇਸਦੇ ਉਲਟ ਸਿੱਖਾਂ ਨਾਲ ਟਕਰਾਅ ਵਧਾ ਰਹੇ ਨੇ, ਇਸ ਗੱਲ ਦੇ ਬਾਵਜੂਦ ਕਿ ਸਿੱਖ ਆਗੂ ਅਤੇ ਲੋਕ ਅੰਬੇਡਕਰ ਦਾ ਸਤਿਕਾਰ ਵੀ ਕਰਦੇ ਰਹੇ ਤੇ ਕੌਮੀ ਤੌਰ ‘ਤੇ ਜਾਤੀਵਾਦੀ ਮਾਨਸਿਕਤਾ ਤੇ ਰਾਜਨੀਤੀ ਖਿਲਾਫ ਵੀ ਰਹੇ।

 

 

 

 

 

ਟਕਰਾਅ ਮਨੂਵਾਦ ਦੇ ਪੈਰੋਕਾਰਾਂ ਨਾਲ ਸੀ ਪਰ ਫਰਜ਼ੀ ਅੰਬੇਡਕਰੀਆਂ ਨੇ ਇਹ ਸਿੱਖਾਂ ਨਾਲ ਬਣਾ ਲਿਆ। ਇਹੀ ਇਨ੍ਹਾਂ ਦੀ ਪ੍ਰਾਪਤੀ ਹੈ।।
ਗੱਲ ਸਿੱਧੀ ਹੈ ਕਿ ਪੰਜਾਬ ਦੇ ਫਰਜ਼ੀ ਅੰਬੇਡਕਰੀ ਅਸਲ ਵਿੱਚ ਸੱਜੇ ਪੱਖੀ ਮਨੂੰਵਾਦੀ ਤਾਕਤਾਂ ਅਤੇ ਰਾਜਨੀਤੀ ਦੇ ਹੱਥ-ਠੋਕੇ ਹਨ। ਦੇਖੋ ਸੁਹਿਰਦ ਦਲਿਤ ਇਹ ਗੱਲ ਕਦੋਂ ਸਮਝਦੇ!
#Unpopular_Opinions
#Unpopular_Ideas
#Unpopular_Facts

 

 

 

 

 

Check Also

Muscat ‘ਚੋਂ ਆਈ ਪੰਜਾਬਣ ਨੇ ਸੁਣਾਈ ਆਪਣੀ ਹੱਢਬੀਤੀ , ਸੁਣ ਕੇ ਕੰਬ ਜਾਵੇਗੀ ਰੂਹ

Muscat ‘ਚੋਂ ਆਈ ਪੰਜਾਬਣ ਨੇ ਸੁਣਾਈ ਆਪਣੀ ਹੱਢਬੀਤੀ , ਸੁਣ ਕੇ ਕੰਬ ਜਾਵੇਗੀ ਰੂਹ   …