Breaking News
Home / ਦੇਸ਼ / ਅਧਿਕਾਰਾਂ ਦੀ ਗਲ ਕਰਨ ਵਾਲੇ ਹਰਿਆਣਵੀ ਪੱਤਰਕਾਰ ਨੂੰ ਵੀ ਹਿੰਦੀ ਬੈਲਟ ਵਾਲੇ ਖਾਲਿਸਤਾਨੀ ਕਹਿੰਦੇ ਸਨ

ਅਧਿਕਾਰਾਂ ਦੀ ਗਲ ਕਰਨ ਵਾਲੇ ਹਰਿਆਣਵੀ ਪੱਤਰਕਾਰ ਨੂੰ ਵੀ ਹਿੰਦੀ ਬੈਲਟ ਵਾਲੇ ਖਾਲਿਸਤਾਨੀ ਕਹਿੰਦੇ ਸਨ

ਹਰਿਆਣੇ ਦੇ ਝੱਜਰ ਦਾ ਨੌਜਵਾਨ ਵੀ ਜੇਕਰ ਵੱਧ ਅਧਿਕਾਰਾਂ ਦੀ ਗੱਲ ਕਰੇਗਾ ਤਾਂ ਹਿੰਦੀ ਬੈਲਟ ਵਾਲਿਆਂ ਲਈ ਖਾਲਸਿਤਾਨੀ ਹੀ ਮੰਨਿਆ ਜਾਵੇਗਾ, ਬੇਸ਼ੱਕ ਉਹ ਉੱਚ ਵਿੱਦਿਆ ਲੈ ਰਹੇ ਹੋਣ। ਪੱਤਰਕਾਰ ਮਨਦੀਪ ਪੂਨੀਆ ਦਾ ਟਵਿਟਰ ‘ਤੇ ਇਹ ਖੁਲਾਸਾ ਸ਼ਾਇਦ ਕਿਸੇ ਦੀਆਂ ਅੱਖਾਂ ਖੋਲ੍ਹ ਜਾਵੇ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਮਨਦੀਪ ਪੂਨੀਆ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਬਹੁਤ ਸਾਰੇ ਪੱਤਰਕਾਰ ਕਿਸਾਨਾਂ ਨਾਲ ਹੀ ਸਮਾਂ ਬਿਤਾ ਰਹੇ ਹਨ। ਮੈਂ ਪੰਜਾਬੀ ਪੱਤਰਕਾਰਾਂ ਤੋਂ ਬਹੁਤ ਕੁੱਝ ਸਿੱਖਿਆ ਹੈ। ਹਰਿਆਣਾ ਤੇ ਪੰਜਾਬ ਦੇ ਪੱਤਕਾਰਾਂ ਵਿੱਚ ਵੀ ਸਾਂਝ ਪੈਦਾ ਹੋਈ ਹੈ। ਮਨਦੀਪ ਨੇ ਕਿਹਾ ਕਿ ਮੈਂ ਪੰਜਾਬੀ ਲਿਟਰੇਚਰ ਤੋਂ ਬੜਾ ਕੁੱਝ ਸਿੱਖਿਆ ਹੈ। ਪੱਤਰਕਾਰਾਂ ਵਿੱਚ ਹੋਈ ਧ ੜੇ ਬੰ ਦੀ ਨੂੰ ਇਸ ਕਿਸਾਨ ਅੰਦੋਲਨ ਨੇ ਖ ਤ ਮ ਕਰ ਦਿੱਤਾ ਹੈ।


ਮੀਡਿਆ ਨੂੰ ਵੀ ਕ੍ਰਿਟੀਕਲੀ ਦੇਖਣ ਦੀ ਲੋੜ ਹੈ। ਕਿਸੇ ਵੀ ਪੱਤਰਕਾਰ ‘ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਸਰਕਾਰ ਉਹ ਦਬਾਅ ਰਹੀ ਹੈ ਜੋ ਲੋਕਾਂ ਲਈ ਜਾਨਣਾ ਜਰੂਰੀ ਹੈ। ਸਰਕਾਰ ਨੂੰ ਗਰਾਊਂਡ ਜ਼ੀਰੋ ਦੀ ਰਿਪੋਰਟਿੰਗ ਤੋਂ ਪਰੇਸ਼ਾਨੀ ਹੈ। ਪੱਤਰਕਾਰੀ ਲਈ ਸਭ ਤੋਂ ਬੁਰਾ ਦੌਰ ਹੈ। ਮਨਦੀਪ ਪੂਨੀਆ ਨੇ ਕਿਹਾ ਕਿ ਨੈਸ਼ਨਲ ਮੀਡਿਆ ਲਈ ਸਕ੍ਰਿਪਟ ਉੱਪਰੋਂ ਆਉਂਦੀ ਹੈ ਅਤੇ ਉਹੀ ਅੱਗੇ ਚੱਲਦੀ ਹੈ।

ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਮਨਿਸਟਰੀ ਦੇ ਪ੍ਰੈੱਸ ਨੋਟ ਛਾਪਣ ਵਾਲੇ ਬਣਾ ਦਿੱਤਾ ਗਿਆ ਹੈ। ਜੋ ਮੀਡਿਆ ਪੈਦਾ ਹੋਇਆ ਹੈ, ਉਸਦੇ ਟਿਕੇ ਰਹਿਣ ‘ਤੇ ਵੀ ਸਵਾਲ ਉੱਠਦੇ ਹਨ। ਅਲਟਰਨੇਟ ਮੀਡੀਆ ਨੂੰ ਵੀ ਅਦਾ ਕਰਨਾ ਪਵੇਗਾ। ਚੰਦੇ ਅਤੇ ਦਿਆ ਕਰਨ ਦੀ ਭਾਵਨਾ ਲੋਕਾਂ ਨੂੰ ਛੱਡਣੀ ਪਵੇਗੀ। ਬਹੁਤ ਸਾਰਾ ਸੋਸ਼ਲ ਮੀਡਿਆ ਫੰਡ ਆਸਰੇ ਹੀ ਚੱਲ ਰਿਹਾ ਹੈ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: