Gay Pride ’ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਜਤਾਇਆ ਰੋਸ਼
‘ਪ੍ਰਸ਼ਾਸਨ ਨੂੰ ਪਹਿਲਾਂ ਹੀ ਦੱਸ ਦਿੰਦੇ ਆ ਅੰਮ੍ਰਿਤਸਰ ਵਰਗੇ ਪਵਿੱਤਰ ਅਸਥਾਨ ‘ਤੇ ਅਸੀਂਂ ਇਹ…’
Amritsar : ਗੇ-ਪਰੇਡ ਨੂੰ ਲੈ ਕੇ ਅੰਮ੍ਰਿਤਸਰ ‘ਚ ਗਰਮਾਇਆ ਮਾਹੌਲ, ਨਿਹੰਗ ਜਥੇਬੰਦੀਆਂ ਨੇ ਦਿੱਤੀ ਚੇਤਾਵਨੀ
ਸਿੱਖ ਆਗੂ ਨੇ ਅਧਿਕਾਰੀਆਂ ਨੂੰ ਦਖਲ ਦੇ ਕੇ ਸਮਾਗਮ ਨੂੰ ਰੋਕਣ ਦੀ ਅਪੀਲ ਕਰਦਿਆਂ ਕਿਹਾ, ”ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਹੈ ਕਿ ਜੋ ਇਹ ਕਰ ਰਹੇ ਹਨ ਅਤੇ ਕਰਵਾ ਰਹੇ ਹਨ, ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਸਮਲਿੰਗੀ ਪਰੇਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।”
ਗੇ ਪਰੇਡ ਕਰਾਉਣ ਵਾਲੀ ਰਿਧਮ ਚੱਢਾ ਹਿੰਦੀ ਵਿਚ ਦੇਖੋ ਕੀ ਕਹਿ ਰਹੀ via pro punjab tv pic.twitter.com/8tjORm9cu9
— Punjab Spectrum (@PunjabSpectrum) April 5, 2025
Gay Pride parade : ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਹੋਣ ਵਾਲੀ ਇੱਕ ਪ੍ਰਾਈਡ ਪਰੇਡ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ, ਜਿਸ ਵਿੱਚ ਨਿਹੰਗ ਸਿੰਘ ਧੜਿਆਂ ਸਮੇਤ ਕੁਝ ਸਿੱਖ ਜਥੇਬੰਦੀਆਂ ਨੇ ਇਸ ਸਮਾਗਮ ‘ਤੇ ਸਖਤ ਇਤਰਾਜ਼ ਜਤਾਇਆ ਹੈ।
ਪ੍ਰਮੁੱਖ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਸਥਾਨਕ ਪ੍ਰਸ਼ਾਸਨ ਨੂੰ ਪਰੇਡ ਨੂੰ ਮਨਜੂਰੀ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਧਰਮ ਵਿੱਚ ਪਵਿੱਤਰ ਮੰਨੇ ਜਾਂਦੇ ਸ਼ਹਿਰ ਵਿੱਚ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਗੇ ਪਰੇਡ ਕਰਾਉਣ ਵਾਲੀ ਰਿਧਮ ਚੱਢਾ ਹਿੰਦੀ ਵਿਚ ਦੇਖੋ ਕੀ ਕਹਿ ਰਹੀ
ਅੰਮ੍ਰਿਤਸਰ ‘ਚ ‘Gay ਮੇਲਾ’ ਕਰਾਉਣ ਵਾਲੇ ਪ੍ਰਬੰਧਕਾਂ ਨੂੰ ਸਿੱਧੇ ਸਵਾਲ, ਕੀ ਲੋੜ ਪੈ ਗਈ ਇਸਦੀ, ਇਹ ਸਹੀ ਜਾਂ ਗਲਤ ? ਸੁਣੋ ਸਾਰੀ ਗੱਲਬਾਤ
A Pride March is planned in Amritsar on April 27 at 5 PM at Rose Garden. Sikh organizations have objected, calling the location inappropriate due to the city’s religious significance. They’ve urged the administration to cancel the event, warning of strong protests if it goes ahead.
27 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਵਿਖ਼ੇ ਹੋਣ ਵਾਲੀ ਪਰੇਡ ਕਿਸੇ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ – ਪਰਮਜੀਤ ਸਿੰਘ ਅਕਾਲੀ
tਸਿੱਖ ਆਗੂ ਨੇ ਅਧਿਕਾਰੀਆਂ ਨੂੰ ਦਖਲ ਦੇ ਕੇ ਸਮਾਗਮ ਨੂੰ ਰੋਕਣ ਦੀ ਅਪੀਲ ਕਰਦਿਆਂ ਕਿਹਾ, ”ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਹੈ ਕਿ ਜੋ ਇਹ ਕਰ ਰਹੇ ਹਨ ਅਤੇ ਕਰਵਾ ਰਹੇ ਹਨ, ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਸਮਲਿੰਗੀ ਪਰੇਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।”
ਉਨ੍ਹਾਂ ਕਿਹਾ, ”ਪੁਲਿਸ ਪ੍ਰਸ਼ਾਸਨ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ ਕਿਉਂਕਿ ਸ਼ਹੀਦਾਂ ਦੀ ਧਰਤੀ ਅੰਮ੍ਰਿਤਸਰ ‘ਤੇ ਅਸੀਂ ਅਜਿਹਾ ਗੰਦ ਪ੍ਰੋਗਰਾਮ ਬਿਲਕੁਲ ਵੀ ਨਹੀਂ ਪੈਣ ਦੇਵੇਗਾ। ਜੇਕਰ ਪ੍ਰਸ਼ਾਸਨ ਨੇ ਇਸ ਨੂੰ ਨਾ ਰੋਕਿਆ ਤਾਂ ਉਹ ਖੁਦ ਇਸ ਨੂੰ ਰੋਕਣਗੇ।”