Firing outside Disha Patani’s Bareilly home; gangster Goldy Brar claims responsibility
Bollywood ਅਦਾਕਾਰਾ ਦੇ ਘਰ ‘ਤੇ ਤਾਬੜਤੋੜ ਫਾ*ਇਰਿੰ*ਗ,ਕੰਬ ਉੱਠਿਆ ਪੂਰਾ ਸ਼ਹਿਰ,Goldy Brar ਨੇ ਲੈ ਲਈ ਜਿੰਮੇਵਾਰੀ
‘ਇਹ ਤਾਂ ਟ੍ਰੇਲਰ ਹੈ, ਅਗਲੀ ਵਾਰ ਜ਼ਿੰਦਾ ਨਹੀਂ ਛੱਡਾਂਗੇ’, ਦਿਸ਼ਾ ਪਟਾਨੀ ਦੇ ਘਰ ‘ਤੇ ਗੋਲ਼ੀਬਾਰੀ, ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ
ਅਦਾਕਾਰਾ ਦਿਸ਼ਾ ਪਟਾਨੀ ਅਤੇ ਉਸਦੀ ਭੈਣ ਸੇਵਾਮੁਕਤ ਮੇਜਰ ਖੁਸ਼ਬੂ ਪਟਾਨੀ ਦੇ ਸਿਵਲ ਲਾਈਨਜ਼ ਘਰ ਦੇ ਬਾਹਰ ਦੋ ਬਦਮਾਸ਼ਾਂ ਨੇ ਹਵਾ ਵਿੱਚ ਗੋਲ਼ੀਆਂ ਚਲਾਈਆਂ ਅਤੇ ਭੱਜ ਗਏ। ਬਾਅਦ ਵਿੱਚ ਗੋਲਡੀ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕਰਕੇ ਗੋਲ਼ੀਬਾਰੀ ਦੀ ਜ਼ਿੰਮੇਵਾਰੀ ਲਈ।
ਪੋਸਟ ਵਿੱਚ ਲਿਖਿਆ ਸੀ ਕਿ ਅਸੀਂ ਗੋਲ਼ੀਬਾਰੀ ਕਰਵਾਈ। ਉਸਨੇ ਸਾਡੇ ਸਤਿਕਾਰਯੋਗ ਸੰਤ ਪ੍ਰੇਮਾਨੰਦ ਮਹਾਰਾਜ ਅਤੇ ਅਨਿਰੁਧਚਾਰੀਆ ਮਹਾਰਾਜ ਦਾ ਅਪਮਾਨ ਕੀਤਾ ਹੈ। ਉਸਨੇ ਸਾਡੇ ਸਨਾਤਨ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਿਰਫ਼ ਇੱਕ ਟ੍ਰੇਲਰ ਸੀ, ਅਗਲੀ ਵਾਰ ਜੇਕਰ ਕੋਈ ਸਾਡੇ ਧਰਮ ਦਾ ਨਿਰਾਦਰ ਕਰਦਾ ਹੈ, ਤਾਂ ਅਸੀਂ ਕਿਸੇ ਨੂੰ ਵੀ ਉਸਦੇ ਘਰ ਵਿੱਚ ਜ਼ਿੰਦਾ ਨਹੀਂ ਛੱਡਾਂਗੇ।
ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਪਟਨੀ ਦੀ ਭੈਣ ਖੁਸ਼ਬੂ ਪਟਾਨੀ ਨੇ ਪ੍ਰੇਮਾਨੰਦ ਮਹਾਰਾਜ ਦੇ ਕੁੜੀਆਂ ਨਾਲ ਸਬੰਧਤ ਬਿਆਨ ਦਾ ਵਿਰੋਧ ਕੀਤਾ ਸੀ। ਐੱਸਐੱਸਪੀ ਅਨੁਰਾਗ ਆਰੀਆ ਨੇ ਕਿਹਾ ਕਿ ਗੋਲ਼ੀਬਾਰੀ ਵਿੱਚ ਗੋਲਡੀ ਬਰਾੜ ਗੈਂਗ ਦੇ ਸ਼ਾਮਲ ਹੋਣ ਦੀ ਗੱਲ ਹੈ, ਇਸਦੀ ਜਾਂਚ ਕੀਤੀ ਜਾ ਰਹੀ ਹੈ।
ਬਾਲੀਵੁੱਡ ਅਦਾਕਾਰਾ ਦਿਸ਼ਾ ਪਟਨੀ ਦੇ ਘਰ ‘ਤੇ ਅਣਪਛਾਤੇ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 3.30 ਵਜੇ ਦੇ ਕਰੀਬ ਅਣਪਛਾਤੇ ਬਦਮਾਸ਼ਾਂ ਨੇ ਦਿਸ਼ਾ ਪਟਨੀ ਦੇ ਘਰ ‘ਤੇ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਦੇ ਨਾਲ ਹੀ ਫੇਸਬੁੱਕ ‘ਤੇ ਇੱਕ ਸੋਸ਼ਲ ਮੀਡੀਆ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਨੇ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਨੀ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਹ ਪੋਸਟ ਪ੍ਰਮਾਣਿਤ ਨਹੀਂ ਹੈ, ਇਸ ਲਈ ਬਰੇਲੀ ਪੁਲਿਸ ਵੀ ਇਸਦੀ ਜਾਂਚ ਕਰ ਰਹੀ ਹੈ।