26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ‘ਤੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਝਲਾਉਣ ਨੂੰ ਲੈ ਕੇ 8 ਫ਼ਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਦਾ 7+7 ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋ ਚੁੱਕਾ ਹੈ।
ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਨੂੰ ਅੱਜ 23 ਫ਼ਰਵਰੀ ਨੂੰ ਤੀਸ ਹਜ਼ਾਰੀ ਕੋਰਟ ਵਿੱਚ ਦੁਪਹਿਰ ਤੋਂ ਬਾਅਦ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹ ਪਿਛਲੇ ਪਿਛਲੇ ਪੰਦਰਾਂ ਦਿਨ ਤੋਂ ਪੁਲਿਸ ਰਿਮਾਂਡ ਉੱਪਰ ਹੈ ਅਤੇ ਸੂਤਰਾਂ ਅਨੁਸਾਰ ਅੱਜ ਵੀ ਪੁਲਿਸ ਵਲੋਂ ਪੇਸ਼ ਕਰਕੇ ਅੱਗੇ ਰਿਮਾਂਡ ਜਾਰੀ ਰੱਖਣ ਦੀ ਮੰਗ ਕੀਤੀ ਗਈ ਉਹਨਾਂ ਦਾ ਤਰਕ ਹੈ ਕਿ ਬੇਸ਼ਕ ਛੱਬੀ ਜਨਵਰੀ ਘਟਨਾਕ੍ਰਮ ਨਾਲ ਸੰਬੰਧਿਤ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਅਜੇ ਦੀਪ ਸਿੱਧੂ ਦੀ ਹੋਰ ਤਫ਼ਤੀਸ਼ ਦੀ ਜ਼ਰੂਰਤ ਹੈ ਕਿ ਉਸ ਨੂੰ ਮਾਨਸਿਕ ਤੌਰ ਉੱਪਰ ਤਿਆਰ ਕਰਨ ਵਾਲੇ ਕੌਣ ਲੋਕ ਸਨ ਜਾਂ ਉਸ ਦੇ ਇਸ ਸਮੇਂ ਦੌਰਾਨ ਉਸ ਦੇ ਕਿਸ ਕਿਸ ਵਿਅਕਤੀ ਨਾਲ ਸੰਬੰਧ ਰਹੇ।
#ਰਿਮਾਂਡ_ਖਤਮ pic.twitter.com/7LF2Eggj8m
— Punjab Spectrum (@punjab_spectrum) February 23, 2021
ਪਰ ਮਾਣਯੋਗ ਜੱਜ ਵਲੋਂ ਜੁਡੀਸ਼ੀਅਲ ਹਿਰਾਸਤ ਵਿੱਚ ਉੱਪਰ ਭੇਜ ਦਿੱਤਾ ਗਿਆ। ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਸਿੰਘ ਇਸ ਮੌਕੇ ਹਾਜ਼ਰ ਸਨ। ਹੁਣ ਇਸ ਤੋਂ ਕੁਝ ਦਿਨਾਂ ਬਾਅਦ ਜ਼ਮਾਨਤ ਦੀ ਚਾਰਾਜੋਈ ਕੀਤੀ ਜਾ ਸਕੇਗੀ। ਦੀਪ ਸਿੱਧੂ ਬਿਲਕੁਲ ਚੜ੍ਹਦੀ ਕਲਾ ਵਿੱਚ ਹੈ।ਦੀਪ ਸਿੱਧੂ ਪੂਰੀ ਤਰ੍ਹਾਂ ਨਾਲ ਚੜਦੀ ਕਲ੍ਹਾ ਵਿੱਚ ਹੈ ਅਤੇ ਸਾਥ ਦੇਣ ਵਾਲ਼ਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਵੀਰ ਨੇ।
ਟੂਲ ਕਿੱਟ ਮਸਲੇ ਵਿੱਚ ਵਾਤਾਵਰਨ ਪ੍ਰੇਮੀ 22 ਸਾਲਾ ਬੱਚੀ ਦਿਸ਼ਾ ਰਵੀ ਦੀ ਜ਼ਮਾਨਤ ਮਨਜ਼ੂਰ । ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਇਹ ਮੈਨੂੰ ਦੇ ਸ਼ ਧ ਰੋ ਹ ਦਾ ਕੋਈ ਗੰਭੀਰ ਮੁੱਦਾ ਨਹੀਂ ਲੱਗਾ ਕਿ ਜ਼ਮਾਨਤ ਨਾ ਦਿੱਤੀ ਜਾਵੇ।