Breaking News

ਪਰਿਵਾਰ ਦੇ ਵੈਰੀ ਬਣੇ ਸੱਪ, ਇਕ ਸਾਲ ‘ਚ ਦੋ ਭਰਾਵਾਂ ਦੀ ਡੱਸਣ ਕਾਰਣ ਮੌਤ

ਪਰਿਵਾਰ ਦੇ ਵੈਰੀ ਬਣੇ ਸੱਪ, ਇਕ ਸਾਲ ‘ਚ ਦੋ ਭਰਾਵਾਂ ਦੀ ਡੱਸਣ ਕਾਰਣ ਮੌਤ

ਗੁਰਾਇਆ ਦੇ ਨਜ਼ਦੀਕੀ ਪਿੰਡ ਦੁਸਾਂਝ ਕਲਾਂ ਵਿਖੇ ਇਕ ਨੌਜਵਾਨ ਦੀ ਸੱਪ ਦੇ ਡੰਗਣ ਕਾਰਣ ਮੌਤ ਹੋ ਗਈ।

ਇਸ ਸਬੰਧੀ ਸੁਖਦੇਵ ਸਿੰਘ ਉਰਫ਼ ਸੁੱਖਾ ਨੇ ਦੱਸਿਆ ਕਿ ਮੇਰਾ ਭਤੀਜਾ ਲਛਮਣ ਕੁਮਾਰ (26), ਜੋ ਕਿ ਬੀਤੀ ਰਾਤ ਆਪਣੇ ਘਰ ਦੇ ਚੁਬਾਰੇ ਵਿਚ ਰਾਤ ਨੂੰ ਸੁੱਤਾ ਪਿਆ ਸੀ, ਨੂੰ ਸੱਪ ਨੇ ਡੱਸ ਲਿਆ।

ਉਸ ਨੂੰ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਲਿਆਂਦਾ ਗਿਆ

ਪਰ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ

ਪਰ ਜਲੰਧਰ ਹਸਪਤਾਲ ਵਿਚ ਪਹੁੰਚਣ ਉਪਰੰਤ ਉਸ ਦੀ ਸਵੇਰੇ 5 ਵਜੇ ਮੌਤ ਹੋ ਗਈ।

ਦੱਸਣਯੋਗ ਹੈ ਕਿ ਪਿਛਲੇ ਇਕ ਸਾਲ ਦੋ ਮਹੀਨੇ ਪਹਿਲਾਂ ਵੀ ਮ੍ਰਿਤਕ ਦਾ ਭਰਾ ਗੋਪੀ ਦੀ ਵੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਸੀ।