Ludhiana
ਪੰਜਾਬ ‘ਚ ਮਸ਼ਹੂਰ ਗਾਇਕਾ ਦੀ ਮੌਤ, ਇਸ ਹਾਲਤ ‘ਚ ਮਿਲੀ ਲਾਸ਼, ਮੱਚ ਗਈ ਸਨਸਨੀ
ਪੰਜਾਬ ‘ਚ ਮਸ਼ਹੂਰ ਗਾਇਕਾ ਨੇ ਕੀਤੀ ਆਤਮ ਹੱਤਿਆ
Ludhiana News: ਲੁਧਿਆਣਾ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ ਰਹਿਣ ਵਾਲੀ 23 ਸਾਲਾ ਧਾਰਮਿਕ ਸਿੰਗਰ ਸਿਮਰਨ ਪਾਂਡੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਸਮੇਂ ਪਰਿਵਾਰ ਘਰ ਵਿੱਚ ਨਹੀਂ ਸੀ।
ਲੁਧਿਆਣਾ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ ਰਹਿਣ ਵਾਲੀ 23 ਸਾਲਾ ਧਾਰਮਿਕ ਸਿੰਗਰ ਸਿਮਰਨ ਪਾਂਡੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਸਮੇਂ ਪਰਿਵਾਰ ਘਰ ਵਿੱਚ ਨਹੀਂ ਸੀ। ਜਦੋਂ ਪਰਿਵਾਰ ਰਾਤ 11 ਵਜੇ ਵਾਪਸ ਆਇਆ ਤਾਂ ਉਨ੍ਹਾਂ ਨੇ ਸਿਮਰਨ ਨੂੰ ਫਾਹੇ ਨਾਲ ਲਟਕਦਾ ਹੋਇਆ ਦੇਖਿਆ ਅਤੇ ਤੁਰੰਤ ਉਸ ਨੂੰ ਹੇਠਾਂ ਉਤਾਰਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਸਿਮਰਨ ਦੇ ਪਿਤਾ ਅਜੇ ਪਾਂਡੇ ਦੇ ਅਨੁਸਾਰ, ਉਹ ਲਗਭਗ 15 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਿਮਰਨ ਮਾਤਾ ਦੇ ਜਾਗਰਣ ਵਿੱਚ ਭਜਨ ਗਾਉਂਦੀ ਸੀ। ਉਹ ਦੋ ਦਿਨ ਪਹਿਲਾਂ ਜਾਗਰਣ ਵਿੱਚ ਪਰਫਾਰਮੈਂਸ ਕਰਕੇ ਵਾਪਸ ਆਈ ਸੀ।
ਅਜੇ ਪਾਂਡੇ ਦੇ ਅਨੁਸਾਰ, ਉਨ੍ਹਾਂ ਦੀ ਧੀ ਜ਼ਿਆਦਾ ਪੜ੍ਹੀ-ਲਿਖੀ ਨਹੀਂ ਸੀ ਪਰ ਉਹ ਧਾਰਮਿਕ ਸੋਚ ਵਾਲੀ ਸੀ। ਉਹ ਥਾਣਾ ਟਿੱਬਾ ਇਲਾਕੇ ਦੀ ਨਿਊ ਸਟਾਰ ਕਲੋਨੀ ਵਿੱਚ ਰਹਿੰਦੇ ਹਨ। ਧੀ ਨੂੰ ਦੌਰੇ ਵੀ ਪੈਂਦੇ ਸਨ ਜਿਸ ਕਾਰਨ ਉਹ ਪਰੇਸ਼ਾਨ ਵੀ ਰਹਿੰਦੀ ਸੀ। ਉਸ ਦਾ ਇੱਕ ਪੁੱਤਰ ਸ਼ਿਵਮ ਮਿਸ਼ਰਾ ਅਤੇ ਪਤਨੀ ਪ੍ਰਤਿਭਾ ਮਿਸ਼ਰਾ ਹੈ। ਧੀ ਦੀ ਮੌਤ ਤੋਂ ਬਾਅਦ ਪਰਿਵਾਰ ਸੋਗ ਵਿੱਚ ਹੈ। ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਫਿਲਹਾਲ ਸਿਮਰਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਇੱਥੇ, ਤੁਹਾਨੂੰ ਦੱਸ ਦਈਏ ਕਿ ਸਿਮਰਨ ਦੇ ਪਿਤਾ ਅਜੈ ਮਿਸ਼ਰਾ ਅਤੇ ਉਸ ਦੀ ਪਤਨੀ ਪ੍ਰਤਿਭਾ ਦੇ ਬਿਆਨਾਂ ਵਿੱਚ ਫਰਕ ਹੈ। ਅਜੈ ਮਿਸ਼ਰਾ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਅਨਪੜ੍ਹ ਹੈ ਪਰ ਉਸ ਦੀ ਮਾਂ ਪ੍ਰਤਿਭਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ 12ਵੀਂ ਪਾਸ ਹੈ।
ਇਲਾਕੇ ਦੇ ਕੁਝ ਲੋਕਾਂ ਅਨੁਸਾਰ ਸਿਮਰਨ ਦੇ ਭਰਾ ਸ਼ਿਵਮ ਅਤੇ ਪਿਤਾ ਅਜੈ ਵਿਚਕਾਰ ਆਪਸੀ ਮਤਭੇਦਾਂ ਕਾਰਨ ਝਗੜਾ ਹੋਇਆ ਸੀ। ਸ਼ਿਵਮ ਘਰੋਂ ਭੱਜ ਗਿਆ ਸੀ। ਜਿਸ ਤੋਂ ਬਾਅਦ ਸਿਮਰਨ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ। ਫਿਲਹਾਲ ਪੁਲਿਸ ਨੇ ਸਿਮਰਨ ਦਾ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਮੋਬਾਈਲ ਦੀ ਫੋਰੈਂਸਿਕ ਜਾਂਚ ਵੀ ਕਰਵਾਏਗੀ ਤਾਂ ਜੋ ਮਾਮਲੇ ਦੀ ਸਪੱਸ਼ਟ ਜਾਂਚ ਕੀਤੀ ਜਾ ਸਕੇ। ਪੁਲਿਸ ਨੇ ਦੋਹਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।