SUV returning after dropping actor Akshay Kumar seized in Jammu for tinted glasses
Akshay Kumar : ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਸੁਰਖ਼ੀਆਂ ‘ਚ ਹਨ। ਐਕਟਰ ਹਾਲ ਹੀ ‘ਚ ਜੰਮੂ ਕਸ਼ਮੀਰ ਪਹੁੰਚੇ ਸੀ, ਪਰ ਇੱਥੇ ਪਹੁੰਚਦੇ ਹੀ ਖਿਲਾੜੀ ਕੁਮਾਰ ਦਾ ਸਾਹਮਣਾ ਜੰਮੂ ਦੀ ਪੁਲਿਸ ਨਾਲ ਹੋ ਗਿਆ ਅਤੇ ਪੁਲਿਸ ਅਕਸ਼ੈ ਦੀ ਕਾਰ ਨੂੰ ਚੁੱਕ ਕੇ ਲੈ ਗਈ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਇੱਥੇ ਇੱਕ ਈਵੈਂਟ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਪਰ ਉਨ੍ਹਾਂ ਦਾ ਇਹ ਦੌਰਾ ਇੱਕ ਕਾਰਨ ਕਰਕੇ ਚਰਚਾ ਵਿੱਚ ਆ ਗਿਆ। ਦਰਅਸਲ, ਟ੍ਰੈਫਿਕ ਪੁਲਿਸ ਨੇ ਉਸ ਕਾਰ ‘ਤੇ ਕਾਰਵਾਈ ਕੀਤੀ ਜਿਸ ਵਿੱਚ ਅਕਸ਼ੈ ਕੁਮਾਰ ਸਮਾਗਮ ਵਾਲੀ ਥਾਂ ‘ਤੇ ਪਹੁੰਚੇ ਸਨ ਅਤੇ ਗੱਡੀ ਨੂੰ ਜ਼ਬਤ ਕਰ ਲਿਆ।
ਪੁਲਿਸ ਅਨੁਸਾਰ, ਕਾਰ ‘ਤੇ ਕਾਲੇ ਸ਼ੀਸ਼ੇ ਯਾਨਿ ਬਲੈਕ ਫ਼ਿਲਮ ਲੱਗੀ ਹੋਈ ਸੀ। ਜੋ ਕਿ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੇ ਵਿਰੁੱਧ ਹੈ। ਟ੍ਰੈਫਿਕ ਪੁਲਿਸ ਨੇ ਇਸਨੂੰ ਨਿਯਮਾਂ ਦੀ ਸਪੱਸ਼ਟ ਉਲੰਘਣਾ ਮੰਨਿਆ ਅਤੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਨੂੰ ਜ਼ਬਤ ਕਰ ਲਿਆ।
ਟ੍ਰੈਫਿਕ ਵਿਭਾਗ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ, ਭਾਵੇਂ ਉਹ ਆਮ ਨਾਗਰਿਕ ਹੋਵੇ ਜਾਂ ਕੋਈ ਮਸ਼ਹੂਰ ਹਸਤੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਹਾਲਾਂਕਿ, ਇਸ ਮਾਮਲੇ ‘ਤੇ ਅਕਸ਼ੈ ਕੁਮਾਰ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।