Breaking News

DU principal applies cow dung in Laxmibai College classroom – ਦਿੱਲੀ ਦੇ ਲਕਸ਼ਮੀ ਬਾਈ ਕਾਲਜ ਦੀ ਪ੍ਰਿੰਸੀਪਲ  ਨੇ ਕਾਲਜ ਦੇ ਕਮਰਿਆਂ ਤੇ ਕਰਾਇਆ  ਗੋਹੇ ਦਾ ਲੇਪ

To combat Delhi heat, DU principal applies cow dung on classroom walls, sparks debate

ਦਿੱਲੀ ਦੇ ਲਕਸ਼ਮੀ ਬਾਈ ਕਾਲਜ ਦੀ ਪ੍ਰਿੰਸੀਪਲ  ਨੇ ਕਾਲਜ ਦੇ ਕਮਰਿਆਂ ਤੇ ਕਰਾਇਆ  ਗੋਹੇ ਦਾ ਲੇਪ

ਦਿੱਲੀ ਦੇ ਲਕਸ਼ਮੀ ਬਾਈ ਕਾਲਜ ਦੀ ਪ੍ਰਿੰਸੀਪਲ ਪ੍ਰਤਿਉਸ਼ ਵਤਸਲਾ ਨੇ ਕਾਲਜ ਦੇ ਕਮਰੇ ਵਿੱਚ ਇਹ ਕਹਿੰਦਿਆਂ ਗੋਹੇ ਦਾ ਲੇਪ ਕੀਤਾ ਕਿ ਇਹ ਕਮਰੇ ਠੰਡੇ ਰੱਖਣ ਲਈ ਦੇਸੀ ਤਕਨੀਕਾਂ ਬਾਰੇ ਕਾਲਜ ਦੇ ਇੱਕ ਅਧਿਆਪਕ ਵੱਲੋਂ ਕੀਤੇ ਜਾ ਰਹੇ ਖੋਜ ਕਾਰਜ ਦਾ ਹਿੱਸਾ ਹੈ। ਇਹ ਗੱਲ ਪੱਕੀ ਹੈ ਕਿ ਗੋਹਾ ਗਾਵਾਂ ਦਾ ਹੀ ਹੋਵੇਗਾ, ਮੱਝਾਂ ਦਾ ਨਹੀਂ।

ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰੌਣਕ ਖੱਤਰੀ, ਜੋ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਨਾਲ ਸੰਬੰਧਿਤ ਹੈ, ਨੇ ਸੋਮਵਾਰ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਗੋਹੇ ਦਾ ਲੇਪ ਕਰਨ ਦਾ ਐਲਾਨ ਕੀਤਾ ਤਾਂ ਕਿ ਇਸ ਤਕਨੀਕ ਬਾਰੇ ਤਜਰਬਾ ਉਸ ਦੇ ਦਫਤਰ ‘ਤੇ ਵੀ ਕੀਤਾ ਜਾਵੇ।

ਮੰਗਲਵਾਰ ਨੂੰ ਰੌਣਕ ਖੱਤਰੀ ਅਤੇ ਹੋਰ ਯੂਨੀਅਨ ਕਾਰਕੁਨ ਜਦੋਂ ਪ੍ਰਿੰਸੀਪਲ ਦੇ ਦਫਤਰ ਪਹੁੰਚੇ ਤਾਂ ਉਹ ਉੱਥੇ ਨਹੀਂ ਸੀ। ਕਾਲਜ ਦੀ ਵਾਈਸ ਪ੍ਰਿੰਸੀਪਲ ਨੇ ਬਹਿਸਣ ਅਤੇ ਰੋਕਣ ਦਾ ਯਤਨ ਕੀਤਾ ਪਰ ਖੱਤਰੀ ਨੇ ਗੋਹੇ ਦਾ ਲੇਪ ਪ੍ਰਿੰਸੀਪਲ ਦੇ ਦਫਤਰ ਦੀਆਂ ਕੰਧਾਂ ਉੱਤੇ ਕਰ ਦਿੱਤਾ।
ਪ੍ਰਿੰਸੀਪਲ ਨੇ ਹੱਥੀਂ ਗੋਹੇ ਦਾ ਲੇਪ ਕਰਕੇ ਕੀ ਸੁਨੇਹਾ ਭੇਜਿਆ, ਹਿਸਾਬ ਲਾਉਣਾ ਕੋਈ ਔਖਾ ਨਹੀਂ।
#Unpopular_Opinions
#Unpopular_Ideas
#Unpopular_Facts

Check Also

Air India ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ’ਚ ਤਕਨੀਕੀ ਨੁਕਸ

Air India ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ’ਚ ਤਕਨੀਕੀ ਨੁਕਸ ਦੂਜੇ ਜਹਾਜ਼ ਰਾਹੀਂ …