Jaya Bachchan -ਕੀ Jaya Bachchan ਨੇ ਬਿਨਾਂ ਨਾਂ ਲਏ ਆਪਣੀ ਨੂੰਹ Aishwarya Rai ਨੂੰ ਮਾਰਿਆ ਤਾਹਨਾ? ਵੀਡੀਓ ਹੋ ਰਿਹਾ ਵਾਇਰਲ
ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਜਯਾ ਬੱਚਨ ਆਪਣੀ ਨੂੰਹ ਐਸ਼ਵਰਿਆ ਰਾਏ ਦਾ ਨਾਮ ਲਏ ਬਿਨਾਂ ਉਸ ਨੂੰ ਤਾਅਨੇ ਮਾਰ ਰਹੀ ਹੈ।
ਜਯਾ ਬੱਚਨ ਦੇ ਬਿਆਨ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਅਤੇ ਕਈ ਵਾਰ ਉਹ ਗੁੱਸੇ ਵਿੱਚ ਪਾਪਾਰਾਜ਼ੀ ਉੱਤੇ ਭੜਕਦੀ ਵੀ ਦੇਖੀ ਜਾ ਸਕਦੀ ਹੈ। ਇਸ ਸਮੇਂ, ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁਝ ਅਜਿਹਾ ਕਹਿ ਰਹੀ ਹੈ ਜਿਸ ਨੂੰ ਲੋਕ ਐਸ਼ਵਰਿਆ ਰਾਏ ਬੱਚਨ ਨਾਲ ਜੋੜ ਕੇ ਦੇਖ ਰਹੇ ਹਨ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਜਯਾ ਬੱਚਨ ਆਪਣੀ ਨੂੰਹ ਐਸ਼ਵਰਿਆ ਰਾਏ ਦਾ ਨਾਮ ਲਏ ਬਿਨਾਂ ਉਸ ਨੂੰ ਤਾਅਨੇ ਮਾਰ ਰਹੀ ਹੈ।
ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੇ ਸਹੁਰੇ ਪਰਿਵਾਰ ਵਿੱਚ ਅਨਬਨ ਦੀਆਂ ਪਹਿਲਾਂ ਵੀ ਕਈ ਖਬਰਾਂ ਆ ਚੁੱਕੀਆਂ ਹਨ ਤੇ ਕਈ ਵਾਰ ਇਹ ਵੀ ਅਫਵਾਹਾਂ ਆਈਆਂ ਕਿ ਐਸ਼ਵਰਿਆ ਰਾਏ ਆਪਣੇ ਪਤੀ ਨੂੰ ਤਲਾਕ ਵੀ ਦੇ ਸਕਦੀ ਹੈ ਪਰ ਸਮੇਂ ਦੇ ਨਾਲ ਇਹ ਅਫਵਾਹਾਂ ਸਿਰਫ ਅਫਵਾਹਾਂ ਹੀ ਸਾਬਤ ਹੋਈਆਂ। ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਯਾ ਬੱਚਨ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੀ ਸੀ ਜੋ ਕੁਝ ਵੀ ਨਹੀਂ ਜਾਣਦੇ ਅਤੇ ਸੋਚਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ। ਹਾਲਾਂਕਿ, ਜਯਾ ਨੇ ਆਪਣੇ ਮੂੰਹੋਂ ਕਿਸੇ ਦਾ ਨਾਮ ਨਹੀਂ ਲਿਆ ਪਰ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਦਾ ਇਸ਼ਾਰਾ ਆਪਣੀ ਨੂੰਹ ਵੱਲ ਸੀ।
ਇਸ ਵਾਇਰਲ ਵੀਡੀਓ ਵਿੱਚ, ਨਵਿਆ ਨਵੇਲੀ ਨੰਦਾ ਅਤੇ ਸ਼ਵੇਤਾ ਬੱਚਨ ਨੰਦਾ ਵੀ ਜਯਾ ਬੱਚਨ ਨਾਲ ਦਿਖਾਈ ਦੇ ਰਹੀਆਂ ਹਨ। ਸ਼ਵੇਤਾ ਕਿਸੇ ਗੱਲ ਨੂੰ ਲੈ ਕੇ ਕਹਿੰਦੀ ਹੈ ਕਿ ਕਿ, “ਮੇਰੇ ‘ਚ ਇੰਨਾ ਆਤਮ ਵਿਸ਼ਵਾਸ ਅੱਜ ਵੀ ਨਹੀਂ ਹੈ।” ਜਯਾ ਬੱਚਨ ਕਹਿੰਦੀ ਹੈ, “ਇਹ ਚੰਗੀ ਗੱਲ ਹੈ ਕਿ ਤੁਸੀਂ ਇਸ ਨੂੰ ਮੰਨਦੇ ਹੋ ਪਰ ਕੁੱਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ ਇਹ ਨਹੀਂ ਹੁੰਦਾ ਪਰ ਉਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਸਭ ਕੁੱਝ ਜਾਣਦੇ ਹਨ।
ਇਹ ਮੇਰੇ ਲਈ ਸਭ ਤੋਂ ਵੱਧ ਇਰੀਟੇਟ ਕਰਨ ਵਾਲਾ ਕਰੈਕਟਰ ਹੁੰਦਾ ਹੈ। ਉਹ ਮੈਨੂੰ ਕਾਫੀ ਪਰੇਸ਼ਾਨ ਕਰਦਾ ਹੈ।” ਜਯਾ ਬੱਚਨ ਨੇ ਇਸ ਬਿਆਨ ਵਿੱਚ ਕਿਤੇ ਵੀ ਐਸ਼ਵਰਿਆ ਦਾ ਨਾਮ ਨਹੀਂ ਲਿਆ ਹੈ ਅਤੇ ਲੋਕ ਇਸ ਨੂੰ ਐਸ਼ ਲਈ ਇੱਕ ਤਾਹਨਾ ਸਮਝ ਰਹੇ ਹਨ। ਹਾਲਾਂਕਿ, ਇਸ ਸਮੇਂ ਦੌਰਾਨ ਜਯਾ ਬੱਚਨ ਕਿਸੇ ਹੋਰ ਚੀਜ਼ ਬਾਰੇ ਗੱਲ ਕਰ ਰਹੀ ਸੀ। ਨਵਿਆ ਨਵੇਲੀ ਨੰਦਾ ਇੱਕ ਪੋਡਕਾਸਟ ਚਲਾਉਂਦੀ ਹੈ ਜਿਸ ਵਿੱਚ ਜਯਾ ਬੱਚਨ ਅਤੇ ਸ਼ਵੇਤਾ ਬੱਚਨ ਆਏ ਸਨ। ਇਸ ਪੋਡਕਾਸਟ ਦੇ ਵੀਡੀਓ ਅੱਜ ਵੀ ਵਾਇਰਲ ਹੁੰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਨਵਿਆ ਨਵੇਲੀ ਨੰਦਾ ਨੇ ਇਸ ਪੋਡਕਾਸਟ ਵਿੱਚ ਅਦਾਕਾਰਾ ਬਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ।