Breaking News

Punjab ਵਿੱਚ 32 ਲੱਖ ਸੋਸ਼ਲ ਮੀਡੀਆ ਇੰਫਲੂਐਂਸਰ ਟੈਕਸ ਭਰਦੇ ਹਨ, ਜੋ ਕਿ ਕਿਸਾਨਾਂ ਦੀ ਗਿਣਤੀ ਤੋਂ ਵੀ ਵੱਧ ਹਨ?

Punjab ਵਿੱਚ 32 ਲੱਖ ਸੋਸ਼ਲ ਮੀਡੀਆ ਇੰਫਲੂਐਂਸਰ ਟੈਕਸ ਭਰਦੇ ਹਨ, ਜੋ ਕਿ ਕਿਸਾਨਾਂ ਦੀ ਗਿਣਤੀ ਤੋਂ ਵੀ ਵੱਧ ਹਨ?

 

 

 

 

ਇਹ ਦਾਅਵਾ ਕੀਤਾ ਗਿਆ ਕਿ ਪੰਜਾਬ ਵਿੱਚ 32 ਲੱਖ ਸੋਸ਼ਲ ਮੀਡੀਆ ਇੰਫਲੂਐਂਸਰ ਟੈਕਸ ਭਰਦੇ ਹਨ, ਜੋ ਕਿ ਕਿਸਾਨਾਂ ਦੀ ਗਿਣਤੀ ਤੋਂ ਵੀ ਵੱਧ ਹਨ।
ਇਹ ਦਾਅਵਾ ਜ਼ਮੀਨੀ ਹਕੀਕਤ ਤੋਂ ਪਰੇ ਹੈ:

 

 

ਪੰਜਾਬ ਦੀ ਕੁੱਲ ਆਬਾਦੀ ਤਕਰੀਬਨ 3 ਕਰੋੜ ਹੈ। ਸਿਰਫ 12.5% ਦੇ ਕਰੀਬ ਲੋਕ ਹੀ ਇਨਕਮ ਟੈਕਸ ਦੇਣ ਵਾਲੇ ਹਨ, ਜੋ ਕਿ ਕੁੱਲ ਮਿਲਾ ਕੇ 36 ਲੱਖ ਦੇ ਕਰੀਬ ਬਣਦੇ ਹਨ। ਜੇ 32 ਲੱਖ ਸੋਸ਼ਲ ਮੀਡੀਆ ਇੰਫਲੂਐਂਸਰ ਟੈਕਸ ਭਰਦੇ ਹਨ ਤਾਂ ਕੀ ਪੰਜਾਬ ‘ਚ ਟੈਕਸ ਭਰਨ ਵਾਲੇ ਕਾਰੋਬਾਰੀਆਂ, ਮੁਲਾਜ਼ਮਾਂ ਤੇ ਵਪਾਰੀਆਂ ਦੀ ਗਿਣਤੀ ਕੇਵਲ ਦੋ-ਢਾਈ ਫ਼ੀਸਦੀ ਜਾਣੀਕਿ 4 ਲੱਖ ਦੇ ਕਰੀਬ ਹੀ ਹੈ?

 

 

 

ਅਸਲੀਅਤ ਇਹ ਹੈ ਕਿ ਸਾਰੇ ਭਾਰਤ ਵਿੱਚ ਲਗਭਗ 25 ਲੱਖ ਸੋਸ਼ਲ ਮੀਡੀਆ ਇੰਫਲੂਐਂਸਰ ਹਨ, ਪਰ ਇਨ੍ਹਾਂ ਵਿੱਚੋਂ 20 ਹਜ਼ਾਰ ਤੋਂ ਘੱਟ ਲੋਕ ₹20,000 ਮਹੀਨਾ ਤੋਂ ਵੱਧ ਕਮਾ ਰਹੇ ਹਨ।

 

ਲੱਖਾਂ ਦੀ ਕਮਾਈ ਵਾਲੇ ਇੰਫਲੂਐਂਸਰ ਦੀ ਗਿਣਤੀ ਬਹੁਤ ਥੋੜ੍ਹੀ ਹੈ।
ਇਸ ਲਈ ਇਹ ਕਹਿਣਾ ਕਿ ਪੰਜਾਬ ਵਿੱਚ 32 ਲੱਖ ਇੰਫਲੂਐਂਸਰ ਟੈਕਸ ਭਰ ਰਹੇ ਹਨ, ਇੱਕ ਵੱਡੀ ਗੱਪ ਹੈ।

 

ਪੰਡਿਤ ਜੀ ਦਾ ਸਪਸ਼ਟੀ ਕਰਨ,
ਸਾਨੂੰ ਪਤਾ ਸੀ ਕੇ ਲਾਲਾ ਜੀ ਅਖੀਰ ਇਥੇ ਹੀ ਆਉਣਗੇ
ਲਾਲਾ ਜੀ ਦੇ ਉਕਤ ਪ੍ਰਸੰਗ ਦਾ ਸਿੱਧਾ ਜਿਹਾ ਮਤਲਬ ਹੈ ਕੇ ਜਿਹੜਾ ਪੇਂਡੂ ਕਿਸਾਨ ਹੈ ਉਹ ਸਿਰਫ ਇਕ ਖਾਸ ਜਾਤ ਦਾ ਕਿਸਾਨ ਹੈ ਅਤੇ ਉਹ ਅਰਥ ਚਾਰੇ ਉਤੇ ਬੋਝ ਹੈ, ਉਹ ਟੈਕਸ ਨਹੀਂ ਦੇ ਰਿਹਾ ਅਤੇ ਉਹ ਪੰਜਾਬ ਦੇ ਖਜਾਨੇ ਉੱਤੇ ਬੋਝ ਹੈ ਅਤੇ ਜਮੀਨਾਂ ਖੋਹ ਕੇ ਮਜ਼ਦੂਰਾਂ ਵਿਚ ਵੰਡ ਦੇਣੀਆਂ ਚਾਹੀਦੀਆਂ ਹਨ, ਤਾਂ ਕੇ ਛੋਟੇ ਟੁਕੜ੍ਹੇ ਵਿਚ ਵੰਡੀ ਗਈ ਜਮੀਨ ਨੂੰ ਕੋਈ ਸ਼ਹਿਰੀ ਵਪਾਰੀ ਆ ਕੇ ਖ਼ਰੀਦ ਸਕੇ ਅਤੇ comercial ਜਮੀਨ ਨੂੰ ਮੁੜ ਕਲੋਨੀ ਬਣਾ ਕੇ ਡਿਵੈਲਪ ਕਰ ਸਕੇ
ਅਸਲ ਵਿਚ ਤਾਂ ਲਾਲਾ ਜੀ ਹੁਰੀਂ ਲਾਜਪਤ ਰਾਏ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ ਅਤੇ ਖਾਸ ਕਰਕੇ ਸਿੱਖ ਕਿਸਾਨੀ ਨੂੰ ਲੈਂਡ ਲੈਸ ਕਰਕੇ ਉਹਨਾਂ ਨੂੰ ਖੇਤੀ ਅਤੇ ਪੈਦਾਵਾਰ ਵਿੱਚੋ ਬਾਹਰ ਕਰਕੇ ਵਿਪਰ ਸ਼ਾਹੀ ਰਾਜ ਦੇ ਨੌਕਰ ਬਣਾਉਣਾ ਚਾਹੁੰਦੇ ਹਨ

 

. ਇਸਦਾ ਕਾਰਣ ਇਹ ਹੈ ਕੇ ਸਿੱਖ ਕਿਸਾਨੀ ਚਾਹੇ ਉਸ ਵਿਚ ਇੱਕ ਖਾਸ ਜਾਤ ਕੋਲ ਜਮੀਨ ਹੈ ਫੇਰ ਵੀ ਸਿੱਖਾਂ ਦੀ ਇੱਕ ਵਿਰੋਧ ਸ਼ਕਤੀ ਦਾ ਸੋਮਾ ਹੈ, ਸਿੱਖ ਕੋਈ ਵੀ ਮੋਰਚਾ ਲਾਉਂਦੇ ਹਨ ਤਾਂ ਉਹ ਲੰਬਾ ਸਿਰਫ ਇਸ ਕਰਕੇ ਚਲਦਾ ਹੈ ਕਿਉਂਕਿ ਉੱਥੇ ਰੋਟੀ ਦੀ ਦਿੱਕਤ ਨਹੀਂ ਆਉਂਦੀ
ਦੂਸਰੇ ਪਾਸੇ ਲਾਲਾ ਜੀ ਨੂੰ ਲਗਦਾ ਹੈ ਕੇ ਯੂ tube ਵਾਲੇ ਹੀ ਟੈਕਸ ਦੇਂਦੇ ਹਨ, ਕਿਸਾਨੀ ਦੇ ਸਿਰ ਤੇ ਖੜ੍ਹੀ ਮੰਡੀ ਬੋਰਡ ਸ਼ਾਇਦ ਲਾਲੇ ਚਲਾ ਰਹੇ ਹੋਣਗੇ?
ਦੂਸਰਾ ਜੇਕਰ ਲਾਲਾ ਜੀ ਕਹਿ ਰਹੇ ਹਨ ਕੇ ਸਿਰਫ ਆਮਦਨ ਟੈਕਸ ਹੀ ਟੈਕਸ ਨਹੀਂ ਹੁੰਦਾ ਤਾਂ ਲਾਲਾ ਜੀ ਨੂੰ ਇਹ ਵੀ ਸਮਝਣਾ ਚਾਹਿਦਾ ਹੈ ਕੇ ਇਸ ਮੁਲਕ ਵਿਚ ਅਜਿਹਾ ਕੋਈ ਨਹੀਂ ਹੈ ਜੋ ਟੈਕਸ ਨਹੀਂ ਦੇਂਦਾ, ਕੋਈ ਖਾਦ ਤੋਂ ਲੈਕੇ ਬੀਜ ਤੱਕ ਹਰੇਕ ਚੀਜ ਉੱਤੇ ਟੈਕਸ ਲਗਦਾ ਹੈ, ਟਰੈਕਰ ਚਲਦਾ ਹੈ ਤੇ ਡੀਜਲ ਫੁਕਦਾ ਹੈ ਕੀ ਇਸ ਮੁਲਕ ਵਿਚ ਡੀਜਲ ਤੇ ਟੈਕਸ ਨਹੀਂ?

 

 

ਇੱਕ ਭਿਖਾਰੀ ਤੱਕ ਵੀ ਜਦੋਂ ਕਿਸੇ ਵੀ ਚੀਜ ਨੂੰ ਖ਼ਰੀਦਦਾ ਹੁੰਦਾ ਹੈ ਤਾਂ ਟੈਕਸ ਤਾਂ ਉਹ ਵੀ ਦੇਂਦਾ ਹੈ
ਪਰ ਇਸਦੇ ਉਲਟ ਸ਼ਹਿਰਾਂ ਵਿਚ ਆਰਥਕ ਅਸਮਾਨਤਾ ਵਧੀ ਹੈ, ਸ਼ਹਿਰ ਦੀ ਵੱਡੀ ਅਬਾਦੀ ਕੋਲ ਕੰਮ ਕਾਜ ਨਹੀਂ ਹੈ, ਇਕ ਪੇਂਡੂ ਮਜਦੂਰ ਦੀ ਦਿਹਾੜੀ ਨਾਲੋਂ ਘੱਟ ਦੁਕਾਨ ਉੱਤੇ ਲੱਗਾ ਸੇਲਸ ਮੈਨ ਦਿਹਾੜੀ ਲੈਂਦਾ ਹੈ, ਪਰ ਮੁਨਾਫ਼ਾ ਦੁਕਾਨ ਮਾਲਕ ਲੈਂਦਾ ਹੈ,
ਕੀ ਪੰਜਾਬ ਵਿਚ ਸ਼ਹਿਰੀ ਸਰਪਲਸ ਜਾਇਦਾਦ ਇਹਨਾਂ ਗਰੀਬਾਂ ਵਿਚ ਨਹੀਂ ਵੰਡਣੀ ਚਾਹੀਦੀ ਤਾਂ ਜੋ ਆਰਥਕ ਸਮਾਨਤਾ ਅਤੇ ਸਮਾਜਕ ਬਰਾਬਰੀ ਦਾ ਟੀਚਾ ਹਾਸਲ ਕੀਤਾ ਜਾ ਸਕੇ, ਵੈਸੇ ਵੀ ਸ਼ਹਿਰਾਂ ਵਿਚ ਅਜੋਕੇ ਦੌਰ ਵਿਚ ਸੂਦ ਖ਼ੋਰੀ ਸਿਖਰ ਉੱਤੇ ਹੈ ਜਿਸ ਨੂੰ ਖ਼ਤਮ ਕਰਨ ਦੀ ਲੋੜ੍ਹ ਹੈ ਅਤੇ ਸੂਦਖੋਰੀ ਤੋਂ ਕਮਾਇਆ ਧਨ ਹਿੰਦੂ ਧਰਮ ਸ਼ਾਸਤਰ ਵੀ ਮਨਾਹੀ ਕਰਦੇ ਹਨ ਕੀ ਅਜੋਕੇ ਦੌਰ ਵਿਚ ਖਾਸ ਕਰ ਪੰਜਾਬ ਦੇ ਬ੍ਰਾਹਮਣ ਭਰਾ ਇਕੱਠੇ ਹੋ ਕੇ ਸੂਦ ਖ਼ੋਰੀ ਨੂੰ ਧਰਮ ਖਿਲਾਫ ਐਲਾਨ ਕੇ ਉਸਤੋਂ ਪੈਦਾ ਹੋਯੀ ਦੌਲਤ ਨੂੰ ਆਮ ਗਰੀਬ ਮਜ਼ਦੂਰਾਂ ਵਿਚ ਵੰਡਣ ਦਾ ਐਲਾਨ ਕਰਵਾਉਣਗੇ?

 

 

 

 


ਪੰਜਾਬ ਨਾਲ ਜੁੜੇ ਕੁਝ ਅਹਿਮ ਤੱਥ:
1. ਪੰਜਾਬ ਚ ਖੇਤੀਬਾੜੀ ਮਹਿਕਮੇ ਮੁਤਾਬਕ ਜ਼ਿਮੀਦਾਰਾਂ (ਜ਼ਮੀਨ) ਮਾਲਕਾਂ ਦੀ ਗਿਣਤੀ ਅੱਜ ਵੀ 10 ਲੱਖ 50 ਹਜ਼ਾਰ ਦੇ ਨੇੜੇ ਹੈ ਜਿਸ ਵਿੱਚ ਅੱਧੇ ਕਿੱਲੇ ਤੋ ਲੈ ਕੇ ਵੱਡੇ ਕਿਸਾਨ ਸ਼ਾਮਲ ਹਨ । 25 ਕਿੱਲਿਆਂ ਤੋ ਵੱਡੀ ਪੈਲੀ ਦੇ ਮਾਲਕਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ ।
2. ਖੇਤ ਜਾ ਖੇਤੀ ਨਾਲ ਜੁੜੇ ਮਜ਼ਦੂਰਾਂ ਦੀ ਗਿਣਤੀ ਕਰੀਬ 35 ਲੱਖ ਹੋ ਚੁੱਕੀ ਹੈ । ਇਸ ਵਿਚ ਮਨਰੇਗਾ ਚ ਦਿਹਾੜੀ ਲਾਉਣ ਵਾਲੇ ਤੇ ਛੋਟੇ ਕਿਸਾਨ ਜੋ ਆਪਣੀ ਜ਼ਮੀਨ ਤੇ ਹੀ ਬਾਗਵਾਨੀ ਕਰਕੇ ਦਿਹਾੜੀ ਲੈਂਦੇ ਹਨ ਉਹ ਵੀ ਸ਼ਾਮਲ ਹਨ ।
3. ਵਿੱਤ ਵਿਭਾਗ ਦੇ ਆਂਕੜਿਆਂ ਮੁਤਾਬਿਕ ਪੰਜਾਬ ਚ (Entertainment ਖੇਤਰ) ਰੀਲਾਂ, ਗੀਤ, ਫ਼ਿਲਮਾਂ, ਪੋਡਕਾਸਟ ਤੇ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਬਣਾ ਕੇ ਟੈਕਸ ਭਰਨ ਵਾਲਿਆਂ ਦੀ ਗਿਣਤੀ ਵੀ 32 ਲੱਖ ਹੈ ਜੋ ਸਾਡੀ ਅਬਾਦੀ ਦਾ 10% ਹੈ ।
ਇਸ ਦਾ ਮਤਲਬ ਰੀਲਾਂ ਤੇ ਸੋਸ਼ਲ ਮੀਡੀਆ ਤੋਂ ਕਮਾ ਕੇ ਖਾਣ ਵਾਲਿਆਂ ਦੀ ਗਿਣਤੀ ਖੇਤੀ ਤੋ ਕਮਾ ਕੇ ਖਾਣ ਵਾਲਿਆਂ ਤੋਂ ਵੱਧ ਚੁੱਕੀ ਹੈ ।

Vinayak Dutt

ਦੋ ਕੁ ਦਿਨ ਪਹਿਲਾ ਪੋਸਟ ਪਾਈ ਸੀ ਜਿਸ ਚ ਲਿਖਿਆ ਸੀ :
ਵਿੱਤ ਵਿਭਾਗ ਦੇ ਆਂਕੜਿਆਂ ਮੁਤਾਬਿਕ ਪੰਜਾਬ ਚ (Entertainment ਖੇਤਰ) ਰੀਲਾਂ, ਗੀਤ, ਫ਼ਿਲਮਾਂ, ਪੋਡਕਾਸਟ ਤੇ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਬਣਾ ਕੇ ਟੈਕਸ ਭਰਨ ਵਾਲਿਆਂ ਦੀ ਗਿਣਤੀ ਵੀ 32 ਲੱਖ ਹੈ ਜੋ ਸਾਡੀ ਅਬਾਦੀ ਦਾ 10% ਹੈ ।
ਇਸ ਦਾ ਮਤਲਬ ਰੀਲਾਂ ਤੇ ਸੋਸ਼ਲ ਮੀਡੀਆ ਤੋਂ ਕਮਾ ਕੇ ਖਾਣ ਵਾਲਿਆਂ ਦੀ ਗਿਣਤੀ ਖੇਤੀ ਤੋ ਕਮਾ ਕੇ ਖਾਣ ਵਾਲਿਆਂ ਤੋਂ ਵੱਧ ਚੁੱਕੀ ਹੈ ।
ਪਰ ਓਸ ਤੇ ਕਈ ਰਿਐਕਸ਼ਨ ਅਜਿਹੇ ਆਏ ਜਿਸ ਤੋਂ ਸਾਨੂੰ ਸਾਫ਼ ਹੋ ਜਾਂਦਾ ਹੈ ਕਿ ਸਾਡੇ ਲੋਕਾਂ ਚ Financial literacy ਵੀ ਬਹੁਤ ਕਮੀ ਹੈ ।
ਲਿਖਿਆ ਹੈ ਕਿ 32 ਲੱਖ ਬੰਦੇ ਜੋ content creation ਨਾਲ ਜੁੜੇ ਹਨ ਤੋ ਟੈਕਸ ਦਿੰਦੇ ਹਨ ।
1. ਟੈਕਸ ਸਿਰਫ ਇਨਕਮ ਟੈਕਸ ਨਹੀਂ ਹੁੰਦਾ । YouTube ਜਾ Facebook ਜੇ ਕਿਸੇ ਨੂੰ 1 ਸਾਲ ਦਾ 100 ਡਾਲਰ ਮਤਲਬ 8586 ਰੁਪਏ ਬਣੇ ਸਾਲ ਦੇ । ਮਤਲਬ ਮਹੀਨੇ ਦੇ 716 ਰੁਪਏ । ਜਦੋਂ ਵੀ ਇਹ ਪੇਮੈਂਟ ਆਉਂਦੀ ਹੈ ਤਾਂ ਟੈਕਸ ਕੱਟ ਕੇ ਆਉਂਦੀ ਹੈ ਅਤੇ ਉਹ income tax ਨਹੀਂ ਹੁੰਦਾ ।
2. ਪੰਜਾਬ ਚ ਹਰ ਸਾਲ ਤਕਰੀਬਨ 3750 ਪੰਜਾਬੀ ਗੀਤ ਰਿਲੀਜ਼ ਹੁੰਦੇ ਹਨ | ਇਹ ਗੀਤ ਬਣਾਉਣ ਲਈ ਇਸ ਵਿੱਚ ਗਾਇਕ, ਗੀਤਕਾਰ, ਸਾਜ਼ੀ, ਮਾਡਲ, ਸੈੱਟ ਡਿਜ਼ਾਈਨਰ, ਕੈਮਰਾਮੈਨ, ਮੇਕ ਅਪ ਆਰਟਿਸਟ ਕੰਮ ਕਰਦੇ ਹਨ । ਇੱਕ ਗੀਤ ਦਾ ਸਸਤਾ ਵੀਡੀਓ ਕਰੀਬ 2 ਲੱਖ ਤੇ ਮਹਿੰਗਾ 30 ਕੁ ਲੱਖ ਦਾ ਬਣਦਾ ਹੈ ਜਿਸ ਚ ਓਸੇ ਮੁਤਾਬਕ ਲੋਕਾਂ ਨੂੰ ਕੰਮ ਮਿਲਦਾ ਹੈ ਤੇ ਆਮਦਨ ਹੁੰਦੀ ਹੈ । ਇਹ ਸਭ ਲੋਕ ਟੈਕਸ ਦਿੰਦੇ ਹਨ ਜ਼ਰੂਰੀ ਨਹੀਂ ਉਹ income tax ਹੋਵੇ ।
3. ਫੇਰ ਪੰਜਾਬ ਚ 428 ਲੇਬਲ ਹਨ ਜੋ ਛੋਟੀਆਂ ਫ਼ਿਲਮਾਂ, ਗੀਤਾਂ ਦੀ ਪ੍ਰਮੋਸ਼ਨ ਕਰਦੇ ਹਨ । ਓਹਨਾ ਦੀਆਂ ਵੱਖਰੀਆਂ ਟੀਮਾਂ ਹਨ । ਕੋਈ ਲੇਬਲ 2-3 ਬੰਦਿਆਂ ਨੂੰ ਕੰਮ ਦਿੰਦਾ ਹੈ ਕੋਈ ਜ਼ਿਆਦਾ ਨੂੰ।
4. ਸਿਰਫ਼ ਮੋਹਾਲੀ ਚੰਡੀਗੜ੍ਹ ਚ ਦਰਜਨ ਨਾਲੋਂ ਜ਼ਿਆਦਾ ਸਟੂਡੀਓ ਹਨ । ਜਿੱਥੇ voice over artist, dubbing ਆਰਟਿਸਟ, mixer, studio manager, ਉਹਨਾਂ ਦੇ assistant ਸਮੇਤ ਬਹੁਤ ਲੋਕ ਕੰਮ ਕਰਦੇ ਹਨ । ਪ੍ਰੋਫੈਸ਼ਨਲ music director ਅਤੇ ਉਹਨਾਂ ਦੇ musicians ਦੀਆਂ ਟੀਮਾਂ ਅਲੱਗ ਹਨ । ਜਿਹੜੇ ਪੈਸੇ ਪੱਕੇ ਚ ਲੈਂਦੇ ਹਨ ਉਹ GST ਭਰਦੇ ਹਨ ।
5. ਪੰਜਾਬ ਚ ਕੋਈ 312 ਤੋਂ ਜ਼ਿਆਦਾ YouTube ਚੈਨਲ ਤੇ ਪੌਡਕਾਸਟ ਕਰਨ ਵਾਲੇ ਹਨ । ਛੋਟੇ ਛੋਟੇ ਚੈਨਲ ਤਾਂ ਪੰਜਾਬ ਦੇ ਹਰ ਮੰਡੀ, ਕਸਬੇ ਚ ਬੈਠੇ ਹਨ । ਇਹਨਾਂ ਨਾਲ ਜੁੜੇ ਪੱਤਰਕਾਰ, ਕੈਮਰਾਮੈਨ ਵੱਖਰੇ ਹਨ ।
6. ਹਰ ਸਾਲ ਤਕਰੀਬਨ 35 ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਹਨ । ਹਰ ਫ਼ਿਲਮ ਤਕਰੀਬਨ 200 ਬੰਦਿਆਂ ਨੂੰ ਸਿੱਧਾ ਰੁਜ਼ਗਾਰ ਦਿੰਦੀ ਹੈ ਤੇ 600 ਨੂੰ ਅਸਿੱਧਾ । ਜਿੰਨੀ ਵੀ ਪੇਮੈਂਟ ਪੱਕੇ ਚ ਹੁੰਦੀ ਹੈ ਹਰੇਕ ਤੇ GST ਹੈ ਤੇ ਉਹ income tax ਨਹੀਂ ਹੈ । ਇਸ ਦਾਇਰੇ ਚੋ ਟੈਕਸ ਦੇਣ ਵਾਲੇ ਲੋਕ ਇਸ ਨੂੰ entertainment ਕੈਟੇਗਰੀ ਚ ਪਵਾਉਂਦੇ ਹਨ ਕਿਉਂਕਿ ਬਾਅਦ ਚ ਸਰਕਾਰਾਂ ਤੋਂ ਰਿਬੇਟ ਵੀ ਲੈਣੀ ਹੁੰਦੀ ਹੈ ਤੇ ਕਈ ਵਾਰ ਟੈਕਸ ਮੁਆਫ਼ੀ ਵੀ । ਇਸ ਕਰਕੇ ਆਪਣੀ ਕੈਟੀਗਰੀ ਲੋਕ ਸਾਫ਼ ਦੱਸਦੇ ਹਨ ।
7. ਫੇਰ ਆਉਂਦੇ ਹਨ events! ਇਸ ਚ ਗਾਇਕਾਂ ਦੇ ਅਖਾੜੇ, ਵੱਡਿਆਂ ਕੰਪਨੀਆਂ ਦੇ ਪ੍ਰੋਮੋਸ਼ਨਲ events, ਅੱਜ ਕੱਲ੍ਹ ਹਰ weekend ਤੇ ਹੋਣ ਵਾਲੇ standup ਕਾਮੇਡੀ ਸ਼ੋ ਸ਼ਾਮਲ ਹਨ । ਵੱਡੇ events ਤੇ show ਵੱਖਰੇ । ਜਿਹੜਾ ਵੀ ਬੰਦਾ ਆਪਣੇ ਸ਼ੋ ਦੀ ਟਿਕਟ ਰੱਖਦਾ ਹੈ ਜਾ ਪੱਕੇ ਚ ਪੇਮੈਂਟ ਲੈਂਦਾ ਹੈ ਉਹ gst ਤੇ ਹੋਰ ਲੋਕਲ ਟੈਕਸ ਭਰਦਾ ਹੈ । ਇਵੈਂਟ ਕਰਵਾਉਣ ਲਈ ਟੀਮਾਂ ਲਗਦੀਆਂ ਹਨ ਉਹਨਾਂ ਦੀ ਪੇਮੈਂਟ ਤੇ ਟੈਕਸ ਵੱਖਰਾ ।
8. ਹੁਣ ਆ ਜਾਓ ਰੀਲ ਵੀਡੀਓ । ਬਹੁਤ ਲੋਕ individually ਕੰਮ ਕਰਦੇ ਹਨ । ਆਪਣੀ ਰੀਲ ਆਪ ਹੀ ਬਣਾ ਕੇ ਫੇਸਬੁੱਕ ਇੰਸਟਾਗ੍ਰਾਮ ਤੇ ਪਾਉਂਦੇ ਹਨ । ਓਸ ਤੋਂ ਹੋਣ ਵਾਲੀ ਕਮਾਈ ਤੇ ਟੈਕਸ ਦਿੰਦੇ ਹਨ ਜੋ ਇਨਕਮ ਟੈਕਸ ਨਹੀਂ ਹੁੰਦਾ ।
9. ਇਹਨਾਂ ਸਭ ਤੋਂ ਅਲਾਵਾ ਪੁਰਾਣੇ ਵੱਡੇ ਰੇਡੀਓ, ਟੀਵੀ ਚੈਨਲ ਤੇ ਓਹਨਾ ਚ ਕੰਮ ਕਰਨ ਵਾਲੇ ਲੋਕ ਅਲੱਗ ।
ਹੁਣ ਆਓ ਕਿਸਾਨੀ ਤੇ ।
ਬਹੁਤ ਸਾਰੇ ਕਿਸਾਨ ਖੇਤੀ ਦੇ ਨਾਲ ਨਾਲ ਨੌਕਰੀ ਜਾ ਕੰਮ ਧੰਦਾ ਵੀ ਕਰਦੇ ਹਨ ਜੋ ਓਹਨਾ ਦੀ ਆਮਦਨ ਦਾ ਮੁੱਖ ਸਾਧਨ ਹੈ । ਕੋਈ ਡਰਾਈਵਰ ਲੱਗਿਆ ਹੈ, ਕੋਈ ਫੂਡ ਸਟਾਲ ਲਾਉਂਦਾ ਹੈ ਕੋਈ ਅਧਿਆਪਕ ਹੈ ਕੋਈ ਵੱਡਾ ਬਿਜ਼ਨਸ ਕਰਦਾ ਹੈ ।
ਸਰਕਾਰੀ ਰਿਕਾਰਡ ਚ ਇਹ ਲੋਕ ਹੁਣ ਕਿਸਾਨ ਨਹੀਂ ਹਨ ਕਿਉਂਕਿ ਇਹਨਾਂ ਦੀ ਆਮਦਨ ਦਾ ਸਾਧਨ ਹੁਣ ਕਿਸਾਨੀ ਨਹੀਂ ਕੁਝ ਹੋਰ ਹੈ ।
ਜਿਹੜੇ ਲੋਕ ਸਿਰਫ ਸਿਰਫ ਖੇਤੀ ਤੋਂ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਉਹਨਾਂ ਦੀ ਗਿਣਤੀ ਪੰਜਾਬ ਚ ਸਿਰਫ 24-25% ਹੈ । ਨਵੀਂ ਜਨਗਣਨਾ ਤੋਂ ਬਾਅਦ ਇਹ ਅੰਕੜੇ public ਹੋ ਜਾਣਗੇ ।
ਵੱਡੀ ਗਿਣਤੀ ਚ ਪਿਛਲੇ 25 ਸਾਲਾਂ ਚ ਜ਼ਿਮੀਦਾਰਾਂ ਦੀ ਗਿਣਤੀ ਘਟੀ ਹੈ ਅਤੇ ਮਜ਼ਦੂਰ ਵਧੇ ਹਨ । ਮਜ਼ਦੂਰਾਂ ਦੇ ਤਾਂ ਅੱਜ ਕੱਲ੍ਹ ਕਈ ਕਾਰਡ ਬਣਦੇ ਹਨ ਰਾਸ਼ਨ ਵਾਲੇ, ਮੁਫ਼ਤ ਇਲਾਜ ਵਾਲੇ, ਮਨਰੇਗਾ ਵਾਲੇ ਤੇ ਹੋਰ । ਸਰਕਾਰ ਦੇ ਕਈ ਵਿਭਾਗ ਹਨ Labour, Rural Development, Social Welfare ਤੇ ਹੋਰ ਜਿਨ੍ਹਾਂ ਚ ਇਹ ਗਿਣਤੀਆਂ ਮਿਲਦੀਆਂ ਹਨ । ਇਹ ਗੱਲ ਪੱਕੀ ਹੈ ਕਿ ਪੰਜਾਬ ਚ ਮਜ਼ਦੂਰਾਂ ਦੀ ਗਿਣਤੀ ਕੋਈ 35 ਲੱਖ ਦੇ ਕਰੀਬ ਹੈ ।
ਇਸ ਸਮੇਂ ਪੰਜਾਬ ਚ ਸ਼ਹਿਰੀ ਵਸੋਂ ਕੋਈ 45% ਹੈ । ਪਿੰਡਾਂ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ । ਪੰਜਾਬ ਛੋਟੀਆਂ ਵੱਡਿਆਂ ਜ਼ਮੀਨਾਂ ਦੇ ਮਾਲਕ ਸਿਰਫ਼ 10 ਲੱਖ ਹਨ ਜਿਨ੍ਹਾਂ ਚੋ ਵੱਡੀ ਗਿਣਤੀ ਪਿੰਡਾਂ ਚ ਹੈ । ਇਹੀ ਸਰਕਾਰੀ ਆਂਕੜੇ ਹਨ । ਸਰਚ ਕਰਨ ਤੇ ਮਿਲ ਜਾਂਦੇ ਹਨ ।
ਜਿਹੜੀਆਂ ਉੱਪਰ ਤੇ 9 ਕੈਟੇਗਰੀ ਤੇ ਹੋਰ ਵੀ ਹੋਣਗੀਆਂ ਉਹਨਾਂ ਦੇ ਤਹਿਤ ਪਿਛਲੇ ਸਾਲ ਕਰੀਬ 32 ਲੱਖ ਲੋਕਾਂ (individuals) ਦੀਆਂ (tax entries) ਹੋਈਆਂ ਮਤਲਬ ਓਹਨਾ ਨੇ ਕਿਸੇ ਨਾ ਕਿਸੇ ਰੂਪ ਚ ਸਰਕਾਰ ਨੂੰ ਟੈਕਸ ਦਿੱਤਾ ਅਤੇ ਇਹ income tax ਨਹੀਂ ਹੈ ਅਤੇ ਇਹ payment entries ਹਨ individuals ਹਨ ਜਿਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਐਂਟਰੀ ਕਰਵਾਈ ।
ਇਸ ਕਰਕੇ ਜਿਹੜੇ ਵੀਰ ਭਾਈ ਗਿੱਧਾ ਪਾਉਂਦੇ ਫਿਰਦੇ ਸਨ ਉਹਨਾਂ ਨੂੰ ਬੇਨਤੀ ਹੈ ਕਿ ਭਾਈ emotions ਨੂੰ ਫਾਇਨੈਂਸ਼ੀਅਲ ਲਿਟਰੇਸੀ ਤੋਂ ਪਾਸੇ ਰੱਖਿਆ ਕਰੋ ਤੇ ਗੱਲ ਨੂੰ ਥੋੜ੍ਹਾ ਡੂੰਘਾਈ ਨਾਲ ਵਿਚਾਰਿਆ ਕਰੋ ।
Vinayak Dutt

Check Also

36 ਹਜ਼ਾਰ ਏਕੜ ਦੀ ਰਿਹਾਇਸ਼ੀ ਵਿਕਾਸ ਯੋਜਨਾ ਜਾਂ ਕਿਸਾਨਾਂ ਅਤੇ ਪੰਜਾਬ ਨਾਲ ਧੋਖੇ ਦਾ ਮਾਸਟਰ ਪਲੈਨ?

36 ਹਜ਼ਾਰ ਏਕੜ ਦੀ ਰਿਹਾਇਸ਼ੀ ਵਿਕਾਸ ਯੋਜਨਾ ਜਾਂ ਕਿਸਾਨਾਂ ਅਤੇ ਪੰਜਾਬ ਨਾਲ ਧੋਖੇ ਦਾ ਮਾਸਟਰ …