Satinder Jain –ਪੰਜਾਬ ਦੀ ਲੁੱਟ ਲਈ ਹੁਣ ਕੇਜਰੀਵਾਲ ਨੇ ਸਤਿੰਦਰ ਜੈਨ ਅੱਗੇ ਕੀਤਾç
ਦਿੱਲੀ ਦੇ ਐਕਸਾਈਜ਼ ਘੁਟਾਲੇ ਵਿਚ ਫਸਿਆ ਸਤਿੰਦਰ ਜੈਨ ਸ਼ਰੇਆਮ ਪੰਜਾਬ ਦੇ ਸ਼ਹਿਰੀ ਵਿਕਾਸ ਤੇ ਹਾਊਸਿੰਗ ਦੇ ਮੰਤਰਾਲੇ ਨੂੰ ਚਲਾ ਰਿਹਾ ਹੈ। ਲੈਂਡ ਪੂਲਿੰਗ ਨੀਤੀ ਬਣਾਉਣ ਤੇ ਚਲਾਉਣ ਵਿਚ ਉਸਦਾ ਮੁੱਖ ਰੋਲ ਹੈ।
ਜੈਨ ਨੇ ਪੂਲਿੰਗ ਸਕੀਮ ਦੇ ਮਾਮਲੇ ਵਿੱਚ ਉਨ੍ਹਾਂ ਇਲਾਕਿਆਂ ਦੇ ਵਿਧਾਇਕਾਂ ਦੀ ਮੀਟਿੰਗ ਕੀਤੀ, ਜਿੱਥੋਂ ਦੀ ਜ਼ਮੀਨ ਸਰਕਾਰ ਇਸ ਸਕੀਮ ਅਧੀਨ ਲਿਆ ਰਹੀ ਹੈ ਤੇ ਉਨ੍ਹਾਂ ਨੂੰ ਪੱਟੀ ਪੜ੍ਹਾਈ ਕਿ ਕਿਸਾਨਾਂ ਨੂੰ ਕਿਵੇਂ ਜੁਆਬ ਦੇਣਾ ਹੈ, ਭਾਵ ਕਿਵੇਂ ਗੁੰਮਰਾਹ ਕਰਨਾ ਹੈ। ਕਿਸਾਨ ਅਨਪੜ੍ਹ ਅਤੇ ਮੂਰਖ ਜੁ ਹੋਏ, ਇਨ੍ਹਾਂ ਮੁਤਾਬਕ।
ਹੁਣ ਇਹ ਵਿਧਾਇਕ ਇਲਾਕਿਆਂ ਵਿਚ ਆਉਣ ਦਾ ਯਤਨ ਕਰਨਗੇ ਤੇ ਸਮਝਾਉਣਗੇ ਕਿ ਇਹ ਸਕੀਮ ਕਿਵੇਂ ਲੋਕਾਂ ਦੇ ਭਲੇ ਲਈ ਬਣਾਈ ਗਈ ਹੈ। ਇਸ ਕੰਮ ਲਈ ਉਨ੍ਹਾਂ ਨੂੰ ਕਈ ਦਲਾਲ ਵੀ ਮਿਲ ਜਾਣਗੇ।
ਇਹ ਖ਼ਬਰ ਇਹ ਸੂਚਨਾ ਵੀ ਦਿੰਦੀ ਹੈ ਕਿ ਮੁਹਾਲੀ ਦੁਆਲੇ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੇ ਦਸਤਖਤ ਕਰਦਿਆਂ ਵਕਤ ਲਾਇਆ ਸੀ, ਉਸਤੋਂ ਬਾਅਦ ਉਸਨੂੰ ਸਬੰਧਤ ਅਥਾਰਟੀਆਂ ਤੋਂ ਹਟਾ ਕੇ ਮੁੱਖ ਸਕੱਤਰ ਨੂੰ ਇਨ੍ਹਾਂ ਦਾ ਮੁਖੀ ਬਣਾ ਦਿੱਤਾ ਗਿਆ।
ਭਗਵੰਤ ਮਾਨ ਨੇ ਦਸਤਖਤ ਕਰਨ ਤੋਂ ਆਨਾਕਾਨੀ ਇਸ ਲਈ ਨਹੀਂ ਕੀਤੀ ਹੋਵੇਗੀ ਕਿ ਉਸਨੂੰ ਪੰਜਾਬ ਦੇ ਲੋਕਾਂ ਦੇ ਹਿਤਾਂ ਦਾ ਕੋਈ ਧਿਆਨ ਹੈ, ਉਸਨੂੰ ਪਤਾ ਹੈ ਕਿ ਦਿੱਲੀ ਵਾਲੇ ਪੰਜਾਬ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੈਮ ਕਰ ਰਹੇ ਨੇ ਤੇ ਕੱਲ੍ਹ ਨੂੰ ਇਸ ਵਿੱਚ ਦਸਤਖਤ ਕਰਨ ਵਾਲਿਆਂ ਦੀ ਗਿੱਚੀ ਫਸੇਗੀ।
ਭਗਵੰਤ ਮਾਨ ਕੋਈ ਘੱਟ ਚਲਾਕ ਨਹੀਂ।
ਇਸ ਖਬਰ ਤੋਂ ਇਹ ਵੀ ਜ਼ਾਹਰ ਹੋ ਹੀ ਗਿਆ ਕਿ ਪੰਜਾਬ ਵਾਲੇ “ਆਪ” ਆਗੂਆਂ ਦੀ ਔਕਾਤ ਇਸ ਮਾਮਲੇ ਵਿੱਚ ਝਾੜੂ ਬਰਦਾਰਾਂ ਤੋਂ ਵੱਧ ਕੁਝ ਨਹੀਂ।
ਦਿੱਲੀ ਦੇ ਧਾੜਵੀਆਂ ਵੱਲੋਂ ਤਿਆਰ ਕੀਤੀ ਲੈਂਡ ਪੂਲਿੰਗ ਨੀਤੀ ਲਈ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਲੋਕਾਂ ਦੀ ਸਲਾਹ ਨਹੀਂ ਲਈ ਗਈ। ਇਹ ਨੀਤੀ ਪੰਜਾਬ ‘ਤੇ ਥੋਪੀ ਜਾ ਰਹੀ ਹੈ। ਇਸ ਦਾ ਮਕਸਦ ਲੁੱਟ ਕਰਨੀ, ਜਨਾਨੀਆਂ ਨੂੰ ਹਰ ਮਹੀਨੇ 1,000 ਰੁਪਏ ਦੇਣ ਦਾ ਪ੍ਰਬੰਧ ਕਰਨਾ, ਪੰਜਾਬ ਦੀ ਡੈਮੋਗ੍ਰਾਫੀ ਬਦਲਣੀ ਤੇ ਰੀਅਲ ਐਸਟੇਟ ਮਾਫੀਆ ਨੂੰ ਲਾਭ ਪਹੁੰਚਾਉਣਾ ਹੈ।
#Unpopular_Opinions
#Unpopular_Ideas
#Unpopular_Facts
https://scontent-mad1-1.xx.fbcdn.net/v/t39.30808-6/516951865_1073761064867606_3774963162659173446_n.jpg?_nc_cat=103&ccb=1-7&_nc_sid=833d8c&_nc_ohc=HOFxRkwEWu4Q7kNvwE0sgqd&_nc_oc=AdmoEHe46xknUr8cOzqJ6c58xbFbq6V6of-c4D9knjwmTd0nktA85sLsje6_cZ2Y7Dk&_nc_zt=23&_nc_ht=scontent-mad1-1.xx&_nc_gid=KwdFlyZpw2p5IH_7nFCGKQ&oh=00_AfTgYEmniaksVmnoP-Q1faAJz7pbnYlwT_YFWwzFF-3Mrg&oe=687852A5
ਖ਼ਬਰਾਂ ਅਨੁਸਾਰ, ਮੋਹਾਲੀ ਵਿੱਚ ਸਿਰਫ਼ 15 ਕਿਸਾਨਾਂ ਨੇ ਲੈਂਡ ਪੂਲਿੰਗ ਲਈ ਆਪਣੀ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ।
ਆਮ ਤੌਰ ‘ਤੇ ਇਹ ਉਹ ਕਿਸਾਨ ਹੁੰਦੇ ਹਨ, ਜਿਨ੍ਹਾਂ ਦੇ ਨਾਮ ‘ਤੇ ਜ਼ਮੀਨ ਹੁੰਦੀ ਹੈ ਪਰ ਕਬਜ਼ਾ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਹੱਥ ਵਿੱਚ ਹੁੰਦਾ ਹੈ, ਜਾਂ ਉਨ੍ਹਾਂ ਕੋਲ ਟਿਊਬਵੈੱਲ ਜਾਂ ਸਹੀ ਰਸਤਾ ਨਹੀਂ ਹੁੰਦਾ।