MP News : ਬੇਰੁਜ਼ਗਾਰ ਪਤੀ ਸਾਰਾ ਦਿਨ ਖੇਡਦਾ ਰਹਿੰਦਾ ਸੀ PUBG; ਨਵੀਂ ਦੁਲਹਨ ਨੇ ਰੋਕਿਆ ਤਾਂ ਤੌਲੀਏ ਨਾਲ ਘੁੱਟ ਦਿੱਤਾ ਗਲਾ
ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਗੁਧ ਥਾਣਾ ਖੇਤਰ ਵਿੱਚ ਇੱਕ ਨਵ-ਵਿਆਹੀ ਮਹਿਲਾ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਹੈ। ਮ੍ਰਿਤਕਾ ਦੀ ਪਛਾਣ ਨੇਹਾ ਪਟੇਲ ਵਜੋਂ ਹੋਈ ਹੈ, ਜਿਸ ਦੇ ਪਤੀ ‘ਤੇ ਕਤਲ ਦਾ ਆਰੋਪ ਲੱਗਿਆ ਹੈ। ਆਰੋਪ ਹੈ ਕਿ ਨੇਹਾ ਵੱਲੋਂ PUBG ਖੇਡਣ ਤੋਂ ਇਨਕਾਰ ਕਰਨ ਕਾਰਨ ਝਗੜਾ ਹੋਇਆ, ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ
Madhya Pradesh News : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਗੁਧ ਥਾਣਾ ਖੇਤਰ ਵਿੱਚ ਇੱਕ ਨਵ-ਵਿਆਹੀ ਮਹਿਲਾ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਹੈ। ਮ੍ਰਿਤਕਾ ਦੀ ਪਛਾਣ ਨੇਹਾ ਪਟੇਲ ਵਜੋਂ ਹੋਈ ਹੈ, ਜਿਸ ਦੇ ਪਤੀ ‘ਤੇ ਕਤਲ ਦਾ ਆਰੋਪ ਲੱਗਿਆ ਹੈ। ਆਰੋਪ ਹੈ ਕਿ ਨੇਹਾ ਵੱਲੋਂ PUBG ਖੇਡਣ ਤੋਂ ਇਨਕਾਰ ਕਰਨ ਕਾਰਨ ਝਗੜਾ ਹੋਇਆ, ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।

ਸਿਰਫ਼ 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮਿਲੀ ਜਾਣਕਾਰੀ ਅਨੁਸਾਰ ਨੇਹਾ ਦਾ ਵਿਆਹ 5 ਮਈ 2025 ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਗੁਧਵਾ ਦੇ ਰਹਿਣ ਵਾਲੇ ਰਣਜੀਤ ਨਾਲ ਹੋਇਆ ਸੀ। ਛੇ ਮਹੀਨੇ ਪਹਿਲਾਂ ਅਗਨੀ ਦੇ ਸਾਹਮਣੇ 7 ਫੇਰੇ ਲੈ ਕੇ ਜਨਮਾਂ -ਜਨਮਾਂ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਸੀ , ਉਸ ਪਤੀ ਨੇ ਹੁਣ ਉਸਦੀ ਹੱਤਿਆ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਤੀ ਰਣਜੀਤ ਪਟੇਲ ਨੂੰ ਮੋਬਾਈਲ ਫੋਨ ‘ਤੇ PUBG ਖੇਡਣ ਦੀ ਲਤ ਅਜਿਹੀ ਲੱਗੀ ਕਿ ਪਤਨੀ ਦੀ ਹਰ ਗੱਲ ਉਪਰ ਦੀ ਲੰਘ ਰਹੀ ਸੀ। ਉਹ ਆਪਣੀ ਪਤਨੀ ਤੋਂ ਲਗਾਤਾਰ ਦਾਜ ਦੀ ਮੰਗ ਵੀ ਕਰ ਰਿਹਾ ਸੀ, ਜਿਸਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਪੂਰਾ ਨਹੀਂ ਕਰ ਸਕੇ। ਉਹ ਅਕਸਰ ਇਸ ਮੁੱਦੇ ‘ਤੇ ਆਪਣੀ ਪਤਨੀ ਨਾਲ ਬਹਿਸ ਕਰਦਾ ਸੀ। ਇਸ ਤੋਂ ਇਲਾਵਾ ਰਣਜੀਤ ਪਟੇਲ ਘਰ ਦਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਸਾਰਾ ਦਿਨ PUBG ਖੇਡਦਾ ਰਹਿੰਦਾ ਸੀ।
ਕਤਲ ਤੋਂ ਬਾਅਦ ਦੋਸ਼ੀ ਪਤੀ ਫਰਾਰ
ਆਰੋਪੀ ਆਪਣੀ ਪਤਨੀ ਵੱਲੋਂ ਕਹੇ ਜਾਂਦੇ ਕਿਸੇ ਵੀ ਕੰਮ ਨੂੰ ਨਹੀਂ ਕਰਦਾ ਸੀ, ਜਿਸ ਕਾਰਨ ਮੰਗਲਵਾਰ ਨੂੰ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਘਟਨਾ ਵਾਲੇ ਦਿਨ ਦੇਰ ਰਾਤ ਜਦੋਂ ਉਸਦੀ ਪਤਨੀ ਨੇ ਉਸਨੂੰ PUBG ਖੇਡਣ ਦੀ ਬਜਾਏ ਕੰਮ ਕਰਨ ਦੀ ਸਲਾਹ ਦਿੱਤੀ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਨੇਹਾ ਦਾ ਤੌਲੀਏ ਨਾਲ ਗਲਾ ਘੁੱਟ ਦਿੱਤਾ। ਕਤਲ ਤੋਂ ਬਾਅਦ ਰਣਜੀਤ ਨੇ ਆਪਣੇ ਸਾਢੂ ਨੂੰ ਮੈਸੇਜ ਭੇਜ ਕੇ ਨੇਹਾ ਨੂੰ ਜਾਨੋ ਮਾਰਨ ਦੀ ਜਾਣਕਾਰੀ ਦਿੱਤੀ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸਦੇ ਮਾਪਿਆਂ ਦੇ ਬਿਆਨ ਲਏ ਹਨ। ਪੁਲਿਸ ਆਰੋਪੀ ਪਤੀ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।