Breaking News

ਦੇਖੋ ਕਿਵੇਂ ਲਾਹ ਕੇ ਸੁੱਟੀ ਦਸਤਾਰ

ਜਦੋਂ ਮਾਪੇ ਆਪਣੇ ਬੱਚਿਆਂ ਨੂੰ ਦਸਤਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਹੈ ਦੱਸਣ ਵਿੱਚ ਅਸਫਲ ਰਹਿੰਦੇ ਹਨ ਤਾਂ ਅਜਿਹਾ ਵਾਪਰਦਾ ਹੈ।

ਜਦੋਂ ਮਾਪੇ ਆਪਣੇ ਬੱਚਿਆਂ ਨੂੰ ਦਸਤਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ? ਦੱਸਣ ਵਿੱਚ ਅਸਫਲ ਰਹਿੰਦੇ ਹਨ, ਤਾਂ ਅਜਿਹਾ ਵਾਪਰਦਾ ਹੈ। ਬੱਚਿਆਂ ਵੱਲੋਂ ਇਹਨਾਂ ਧਾਰਮਿਕ ਚਿੰਨ੍ਹਾਂ ਨੂੰ ਸਿੱਖੀ ਦੇ ਡੂੰਘੇ ਅਰਥਪੂਰਨ ਪਹਿਲੂਆਂ ਨੂੰ ਸਮਝਣ ਦੀ ਬਜਾਏ ਸਿਰਫ਼ ਰਵਾਇਤੀ ਵਸਤੂਆਂ ਵਜੋਂ ਹੀ ਸਮਝਿਆ ਜਾਂਦਾ ਹੈ।

ਪਿਛਲੇ ਦਿਨੀਂ ਇੱਕ ਫਾਰਮ ਹਾਊਸ ਤੇ ਵਿਆਹ ਸਮਾਗਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਸਿੱਖ ਸੰਗਤ ਵੱਲੋਂ ਵਾਪਸ ਲੈਣ ਦੀ ਘਟਨਾ ਤੇ ਬਹੁਤ ਸਾਰੇ ਸੂਝਵਾਨ ਸੱਜਣਾ ਨੇ ਆਪਣਾ ਪ੍ਰਤੀਕਰਮ
ਦਿੰਦਿਆਂ ਇਸ ਘਟਨਾਕ੍ਰਮ ਨੂੰ ਸਿੱਖ ਕੌਮ ਦੀ ਕੱਟੜਤਾ ਕਹਿ ਕੇ ਪ੍ਰਚਾਰਿਆ ਸੀ। ਇਸ ਕੱਟੜਤਾ ਨਾਲ ਬੱਚੇ ਸਿੱਖ ਧਰਮ ਤੋਂ ਦੂਰ ਹੋਣ ਦਾ ਡਰਾਵਾ ਦੇ ਰਹੇ ਸੀ।

ਸਿੱਖ ਫਲਸਫ਼ੇ ਨੂੰ ਸਮਝਣ ਵਾਲਾ ਬੱਚਾ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਸਿੱਖ ਪਹਿਰਾਵੇ ਦਾ ਨਿਰਾਦਰ ਕਰਨ ਬਾਰੇ ਨਹੀ ਸੋਚ ਸਕਦਾ।ਸਾਡੇ ਲਈ ਸੱਭਿਆਚਾਰਕ ਅਤੇ ਅਧਿਆਤਮਿਕ ਗਿਆਨ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਹੈ। ਤਾਂ ਜੋ ਉਹ ਆਪਣੀ ਵਿਰਾਸਤ ਦੀ ਕਦਰ ਕਰ ਸਕਣ ਅਤੇ ਉਨ੍ਹਾਂ ਦਾ ਸਨਮਾਨ ਕਰ ਸਕਣ।
Satwant Singh

ਇਸ ਬਾਰੇ Sardar Gurpreet Singh Sahota ਨੇ ਲਿਖਿਆ –

ਮਾਪਿਆਂ ਕੋਲ ਪੱਚੀ ਸਾਲ ਹੁੰਦੇ ਇਹ ਸਮਝਾਉਣ ਲਈ ਕਿ ਦਸਤਾਰ, ਗੁਰੂ ਗ੍ਰੰਥ ਸਾਹਿਬ, ਸਾਡਾ ਧਰਮ, ਸਾਡੀਆਂ ਰਵਾਇਤਾਂ ਕੀ ਹਨ। ਜੇ ਮੌਕੇ ਸਿਰ ਬੱਚਿਆਂ ਨੂੰ ਸਮਝਾ ਲਿਆ ਜਾਵੇ ਤਾਂ ਨਾ ਇਹ ਵੀਡੀਓ ਵਾਲੀਆਂ ਹਰਕਤਾਂ ਹੋਣ ਤੇ ਨਾ ਹੀ ਬੱਚੇ ਗੁਰਦੁਆਰੇ ਤੋਂ ਬਾਹਰ ਅਨੰਦ ਕਾਰਜ ਕਰਨ ਦੀ ਮੰਗ ਕਰਨ। ਪਰ ਅਫਸੋਸ, ਜਿਨ੍ਹਾਂ ਮਾਪਿਆਂ ਨੇ ਦੱਸਣਾ ਹੁੰਦਾ, ਉਨ੍ਹਾਂ ਮਾਪਿਆਂ ਨੂੰ ਹੀ ਪਤਾ ਨਹੀਂ ਹੁੰਦਾ ਜਾਂ ਇਸ ਸਭ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੁੰਦਾ। ਕਸੂਰ ਮਾਪਿਆਂ ਦਾ।

ਗੱਲ ਤੁਸੀਂ ਤੋਰੀ ਹੀ ਹੈ ਤਾਂ ਨਾਲ ਹੀ ਇਹ ਵੀ ਕਹਿਣਾ ਚਾਹਾਂਗਾ ਕਿ ਸ਼ਰਾਬ ਵਰਤਾਉਣ ਵਾਲੀ ਜਗ੍ਹਾ ‘ਤੇ ਅਨੰਦ ਕਾਰਜ ਰੋਕਣ ਦੇ ਮਾਮਲੇ ‘ਚ ਵੀ ਬਹੁਤ ਸਾਵਧਾਨੀ ਵਰਤੀ ਜਾਵੇ, ਨਰਮਾਈ ਵਰਤਾਈ ਜਾਵੇ, ਸਮਾਂ ਦਿੱਤਾ ਜਾਵੇ, ਧੱਕਾ ਜਾਂ ਜ਼ਿੱਦ ਨਾ ਕੀਤੀ ਜਾਵੇ।

ਆਪਾਂ ਦੇਖਿਆ ਪਹਿਲਾਂ ਵੀ ਕਿ ਜ਼ਿੱਦ ਜਾਂ ਧੱਕੇ ਨਾਲ ਮਸਲੇ ਵਿਗੜ ਜਾਂਦੇ ਹਨ (ਕੁਰਸੀਆਂ-ਮੇਜਾਂ ਦਾ ਮਸਲਾ) ਜਦਕਿ ਹੌਲੀ ਹੌਲੀ ਚੇਤਨਾ ਲਿਆਉਣ, ਜਾਣਕਾਰੀ ਦੇਣ ਨਾਲ ਬਹੁਤ ਲੋਕ ਮੰਨ ਜਾਂਦੇ ਹਨ, ਸਹਿਮਤ ਹੋ ਕੇ ਨਾਲ ਤੁਰ ਪੈਂਦੇ ਹਨ।

ਅਗਲੇ ਵਿਆਹ ਸੀਜ਼ਨ ਜਾਣੀ ਕਿ ਅਗਲੀਆਂ ਗਰਮੀਆਂ ਤੋਂ ਪਹਿਲਾਂ ਇਸ ਬਾਰੇ ਲੋਕਲ ਪੱਧਰ ‘ਤੇ ਚੇਤੰਨਤਾ ਲਿਆਂਦੀ ਜਾਵੇ।

ਇਹ ਵਿਗਾੜ ਪੈਣ ਨੂੰ ਵੀ ਸਮਾਂ ਲੱਗਾ ਤੇ ਸੁਧਰਨ ਨੂੰ ਵੀ ਸਮਾਂ ਲੱਗਣਾ, ਸੋ ਸਮਾਂ ਦੇਈਏ। ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਇਸ ਬਾਰੇ ਗੱਲ ਹੋਵੇ, ਮੀਡੀਏ ‘ਚ ਗੱਲ ਹੋਵੇ, ਮਹਿਫਲਾਂ ‘ਚ ਗੱਲ ਹੋਵੇ, ਆਪਣੇ ਹੌਲੀ ਹੌਲੀ ਮੰਨਣ ਵਾਲੇ ਵਧ ਜਾਣੇ ਤੇ ਨਾ ਮੰਨਣ ਵਾਲੇ ਥੋੜ੍ਹੇ ਰਹਿ ਜਾਣਗੇ।

ਜਿਹੜੇ ਅਜਿਹੀਆਂ ਅਣਉਚਿਤ ਥਾਂਵਾਂ ‘ਤੇ ਅਨੰਦ ਕਾਰਜ ਵਾਸਤੇ ਬੁਕਿੰਗ ਕਰਾ ਕੇ ਫਸੇ ਮਹਿਸੂਸ ਕਰਦੇ ਹਨ, ਉਨ੍ਹਾਂ ਲਈ ਕੋਈ ਰਾਹ ਲੱਭਣ ‘ਚ ਮਦਦ ਕੀਤੀ ਜਾਵੇ। ਜਿਹੜੇ ਫਿਰ ਵੀ ਗਲਤੀ ਕਰਨ ਲਈ ਬਜ਼ਿੱਦ ਹਨ, ਉਨ੍ਹਾਂ ਨੂੰ ਸੁਮੱਤ ਬਖਸ਼ਣ ਲਈ ਵਾਹਿਗੁਰੂ ਪਾਸ ਅਰਦਾਸ ਕੀਤੀ ਜਾਵੇ। ਟਕਰਾਅ ‘ਚ ਨਾ ਪਿਆ ਜਵੇ।
Gurpreet Singh Sahota

Sardar Dharm Singh ਟਿੱਪਣੀ ਕੀਤੀ ਕਿ…
ਬਿਲਕੁਲ , ਪ੍ਰਚਾਰ ਸਭ ਤੋ ਜ਼ਰੂਰੀ ਹੈ । ਪਹਿਲਾ ਪੰਜਾਬ ਵਿੱਚ ਅਨੰਦ ਕਾਰਜ ਘਰਾਂ ਵਿੱਚ ਟੈਂਟ ਲਾਕੇ ਹੀ ਕੀਤੇ ਜਾਂਦੇ ਸਨ। ਸਮਾ ਬਦਲਣ ਨਾਲ ਮੈਰਿਜ ਪੈਲਿਸ ਆਏ । ਉੱਥੋਂ ਦਾ ਵਾਤਾਵਰਣ ਧਾਰਮਿਕ ਪੱਖ ਤੋ ਸਹੀ ਨਾ ਹੋਣ ਕਰਕੇ ਅਕਾਲ ਤਖਤ ਸਾਹਿਬ ਤੋ ਹੁਕਮ ਆਇਆ ਕਿ ਮੈਰਿਜ ਪੈਲਸ ( ਪਾਰਟੀ ਘਰਾਂ ) ਵਿੱਚ ਗੁਰੂ ਸਾਹਿਬ ਦੇ ਸਰੂਪ ਨਾ ਲਿਜਾਏ ਜਾਣ। ਉਸ ਸਮੇ ਇੱਥੇ ਫ਼ਾਰਮਾਂ ਵਿੱਚ ਕੀਤੇ ਜਾਣ ਵਾਲੇ ਵਿਆਹਾ ਦਾ ਕੋਈ ਬਹੁਤ ਮਸਲਾ ਨਹੀਂ ਸੀ । ਹੁਣ ਫ਼ਾਰਮਾਂ / ਗੋਲਫ ਕੋਰਸਾਂ ਆਦਿ ਵਿੱਚ ਬਹੁਤ ਸਾਰੀਆਂ ਪਾਰਟੀਆਂ ਤੇ ਵਿਆਹ ਦੁਕਾਨਦਾਰੀ ( Business) ਦੇ ਹਿਸਾਬ ਨਾਲ ਹੋਣ ਲੱਗ ਪਏ ਹਨ । ਇਸ ਨਾਲ ਇੱਕ ਤਰਾਂ ਦਾ ਮੈਰਿਜ ਪੈਲਸ ਵਾਲਾ ਕੰਮ ਹੀ ਸ਼ੁਰੂ ਹੋ ਗਿਆ । ਪਰ ਇਸ ਸਮੇ ਸਾਡੇ ਧਾਰਮਿਕ ਅਦਾਰੇ ਇੱਸ ਮਸਲੇ ਨੂੰ ਸਮਝ ਨਹੀਂ ਸਕੇ ਅਤੇ ਪ੍ਰਚਾਰ ਦੀ ਤਕਰੀਬਨ ਅਣਹੋਂਦ ਹੀ ਰਹੀ । ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਜਿਹੀਆਂ ਥਾਂਵਾਂ ਤੇ ਹੈ , ਜਿੱਥੇ ਨਹੀਂ ਚਾਹੀਦਾ । ਲੋਕਾ ਦੇ ਘਰਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿੱਥੇ ਕੋਈ ਤਾਬਿਆਦਾਰੀ ਨਹੀਂ । ਬਹੁਤ ਸਾਰੇ ਲੋਕਾਂ ਨੇ ਘਰਾਂ ਵਿੱਚ ਪਾਠ ਕਰਨ ਨੂੰ ਬਿਜ਼ਨਸ ਬਣਾਇਆ ਹੋਇਆ । ਹੁਣ ਤੱਕ ਵੀ ਸਾਡੇ ਬਹੁਤ ਗੁਰਦਵਾਰਿਆਂ ਵਿੱਚ ਗੁਰੂ ਸਾਹਿਬ ਦਾ ਸਰੂਪ ਲੈਕੇ ਜਾਣ ਵਾਸਤੇ ਪਾਲਕੀ ਵਾਲੀ ਗੱਡੀ ਨਹੀਂ । ਸੁਨਣ ਵਿੱਚ ਵਾਰ ਵਾਰ ਆ ਰਿਹਾ ਕਿ ਸਰੀ ਵਿੱਚ ਹੀ ਪਤਾ ਨਹੀਂ ਕਿੰਨੀਆਂ ਕੁ ਧਾਰਮਿਕ ਸੰਸਥਾਵਾਂ ਘਰਾਂ ਵਿੱਚ ਹੀ ਸ਼ਾਇਦ ਰਜਿਸਟਰ ਹੋਈਆਂ ਹਨ । ਸਿੱਖ ਕੌਮ ਨੂੰ ਕੋਈ ਪਤਾ ਨਹੀਂ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਸਰੂਪ ਹਨ । ਸਤਿਕਾਰ ਨਾਲ ਸਬੰਧਤ ਬਹੁਤ ਮਸਲੇ ਹਨ । ਇਹਨਾਂ ਸਾਰੇ ਮਸਲਿਆਂ ਵਾਰੇ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ । ਬੜੇ ਪਿਆਰ ਸਤਿਕਾਰ ਨਾਲ ਲੋਕਾ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਰੱਖਿਆ ਜਾਵੇ ।

#Dastar #turbans #disrespectful #ਲਾਹਣਤੀ_ਲੋਕ #ਦੇਸ_ਪੰਜਾਬ #ਪੰਜਾਬ