Breaking News

ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਵਾਲੇ ਘਰ ‘ਤੇ ਗੋਲੀਆਂ ਚੱਲੀਆਂ- ਲਾਰੈਂਸ ਬਿਸ਼ਨੋਈ ਨੇ ਲਈ ਜਿੰਮੇਵਾਰੀ, ਸਲਮਾਨ ਖਾਨ ਕੁਨੈਕਸ਼ਨ?

ਭਾਰਤ ਵਿੱਚ ਮੀਡੀਆ ਅੱਜ ਇਹ ਖ਼ਬਰ ਦੇ ਰਿਹਾ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਵਾਲੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਭਾਰਤੀ ਮੀਡੀਏ ‘ਚੋਂ ਕੋਈ ਇਹ ਘਰ ਵੈਨਕੂਵਰ ‘ਚ ਤੇ ਕੋਈ ਵਿਕਟੋਰੀਆ ‘ਚ ਦੱਸ ਰਿਹਾ। ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਏ ਰਾਹੀਂ ਮਿਲੀ ਹੈ, ਜਿਸਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ-ਰੋਹਿਤ ਗੋਂਦਾਰਾ ਨੇ ਲਈ ਕਹੀ ਜਾ ਰਹੀ ਹੈ।
ਵੀਡੀਓ ‘ਚ ਦਿਖਾਇਆ ਘਰ ਕਿਸੇ ਖੁੱਲ੍ਹੇ ਥਾਂ ਜਾਂ ਫਾਰਮ ਵਿੱਚ ਜਾਪਦਾ ਹੈ। ਕੀ ਇਹ ਵਾਕਿਆ ਹੀ ਏਪੀ ਢਿੱਲੋਂ ਦਾ ਘਰ ਹੈ? ਇਸਦੀ ਪੁਸ਼ਟੀ ਨਹੀਂ ਹੋ ਸਕੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


AP Dhillon Firing : ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ, ਜਾਣੋ ਕਿਸ ਗੈਂਗ ਨੇ ਲਈ ਜ਼ਿੰਮੇਵਾਰੀ ?
ਕੈਨੇਡਾ ‘ਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ
ਭਾਰਤ ਵਿੱਚ ਮੀਡੀਆ ਅੱਜ ਇਹ ਖ਼ਬਰ ਦੇ ਰਿਹਾ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਵਾਲੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਭਾਰਤੀ ਮੀਡੀਏ ‘ਚੋਂ ਕੋਈ ਇਹ ਘਰ ਵੈਨਕੂਵਰ ‘ਚ ਤੇ ਕੋਈ ਵਿਕਟੋਰੀਆ ‘ਚ ਦੱਸ ਰਿਹਾ। ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਏ ਰਾਹੀਂ ਮਿਲੀ ਹੈ, ਜਿਸਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ-ਰੋਹਿਤ ਗੋਂਦਾਰਾ ਨੇ ਲਈ ਕਹੀ ਜਾ ਰਹੀ ਹੈ।
ਵੀਡੀਓ ‘ਚ ਦਿਖਾਇਆ ਘਰ ਕਿਸੇ ਖੁੱਲ੍ਹੇ ਥਾਂ ਜਾਂ ਫਾਰਮ ਵਿੱਚ ਜਾਪਦਾ ਹੈ। ਕੀ ਇਹ ਵਾਕਿਆ ਹੀ ਏਪੀ ਢਿੱਲੋਂ ਦਾ ਘਰ ਹੈ? ਇਸਦੀ ਪੁਸ਼ਟੀ ਨਹੀਂ ਹੋ ਸਕੀ।

ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਗਾਇਕ ਦਾ ਕੈਨੇਡਾ ਦੇ ਵੈਨਕੂਵਰ ਵਿਕਟੋਰੀਆ ਆਈਲੈਂਡ ਵਿੱਚ ਘਰ ਹੈ। ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਗੋਲੀਬਾਰੀ ਕਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਕੈਨੇਡਾ ‘ਚ ਵਾਪਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਬੰਗਲੇ ‘ਤੇ ਗੋਲੀਬਾਰੀ ਹੋਈ ਹੈ। ਇਸ ਤੋਂ ਇਲਾਵਾ ਕੈਨੇਡਾ ‘ਚ ਇੱਕ ਹੋਰ ਥਾਂ ‘ਤੇ ਵੀ ਗੋਲੀਬਾਰੀ ਕੀਤੀ ਗਈ ਹੈ। ਵਾਇਰਲ ਪੋਸਟ ‘ਚ ਲਿਖਿਆ ਗਿਆ ਹੈ ਕਿ 1 ਸਤੰਬਰ ਦੀ ਰਾਤ ਨੂੰ ਕੈਨੇਡਾ ‘ਚ ਦੋ ਥਾਵਾਂ ‘ਤੇ ਗੋਲੀਬਾਰੀ ਕੀਤੀ।

ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ। ਇਹ ਪੋਸਟ ਸਲਮਾਨ ਖਾਨ ਅਤੇ ਢਿੱਲੋਂ ਦੇ ਰਿਸ਼ਤੇ ਨੂੰ ਲੈ ਕੇ ਲਿਖੀ ਗਈ ਹੈ। ਦੱਸ ਦਈਏ ਕਿ ਇਸ ਗੋਲੀਬਾਰੀ ਦਾ ਕਾਰਨ ਸਲਮਾਨ ਖਾਨ ਨਾਲ ਕੰਮ ਕਰਨਾ ਦੱਸਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਏਪੀ ਢਿੱਲੋਂ ਦਾ ਸਲਮਾਨ ਖਾਨ ਨਾਲ ਇੱਕ ਗਾਣਾ ਆਇਆ ਹੈ, ਜਿਸ ਕਾਰਨ ਇਹ ਗੋਲੀਬਾਰੀ ਹੋਈ ਹੈ।

ਪੋਸਟ ‘ਚ ਕਿਹਾ ਗਿਆ ਹੈ ਕਿ ਤੁਸੀਂ ਜਿਸ ਅੰਡਰਵਰਲਡ ਲਾਈਫ ਦੀ ਨਕਲ ਕਰਦੇ ਹੋ, ਅਸਲ ‘ਚ ਉਹ ਜ਼ਿੰਦਗੀ ਹੈ ਜੋ ਅਸੀਂ ਜੀ ਰਹੇ ਹਾਂ। ਆਪਣੀ ਸੀਮਾ ਵਿੱਚ ਰਹੋ, ਨਹੀਂ ਤਾਂ ਮਾਰਿਆ ਜਾਵੇਗਾ। ਸੁਰੱਖਿਆ ਏਜੰਸੀਆਂ ਨੇ ਇਸ ਪੋਸਟ ਅਤੇ ਗੋਲੀਬਾਰੀ ਦੇ ਤੱਥਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਗੋਲਡੀ-ਲਾਰੈਂਸ ਗੈਂਗ ਨੇ ਕੁਝ ਮਹੀਨੇ ਪਹਿਲਾਂ ਵਿਦੇਸ਼ ‘ਚ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ। ਕੈਨੇਡੀਅਨ ਪੁਲਿਸ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

The whole music world is shocked, dazed in bewilderment. There were shots which were reportedly fired outside the residence of the singer-rapper AP Dhillon in Vancouver, Canada, on Monday. A video for the same, which is fast going viral, has been put under investigation by the security agencies.

A post, being attributed to Rohit Godara from the Lawrence Bishnoi Gang, has now claimed the so-called responsibility for two firing incidents, which had taken place on September 1. The two locations have been identified as Victoria Island and Woodbridge, Toronto.

The said post further mentioned that the attack had to do with AP Dhillon’s recent collaboration with Salman Khan-in the track Old Money, which also featured Sanjay Dutt. It is at this juncture that the post threatened the rapper that he would face severe consequences if he didn’t keep himself in his place. However, the identity of the attackers involved has not been confirmed.
5h