ਪੰਜਾਬ ‘ਚ ਇੱਕ ਵਿਧਾਇਕ ਦੀ ਪਤਨੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। AAP ਵਿਧਾਇਕ ਦੀ ਪਤਨੀ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਨੇ NRI ‘ਤੇ ਛੇੜਛਾੜ ਦੇ ਦੋਸ਼ ਲਾਏ
ਕੈਨੇਡਾ ਰਹਿੰਦੇ ਨਛੱਤਰ ਲੁਧਿਆਣਾ ਦੇ ਪਿੰਡ ਘੁਮਾਣ ਦੇ ਹਨ।
ਸੁਧਾਰ ਦੀ ਪੁਲੀਸ ਨੇ ਨਛੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦੀ ਜਾਂਚ ASI ਕੁਲਦੀਪ ਕਰ ਰਹੇ
ਨਛੱਤਰ ਮਿਸੀਸਾਗਾ, ਕੈਨੇਡਾ ਚ ਹੈ
ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਪਿੰਡ ਸਹੌਲੀ ਹੈ, ਗੁਰਪ੍ਰੀਤ ਕੌਰ ਸੁਧਾਰ ਦੇ ਘੁਮਾਣ ਚੌਕ ਨਛੱਤਰ ਦੇ ਘਰ ਰਹਿ ਘਰ ਦੀ ਦੇਖਭਾਲ ਕਰਦੀ
ਨਛੱਤਰ ਨਾਲ ਪਰਿਵਾਰਕ ਸਬੰਧ. ਘਰ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਗੁਰਪ੍ਰੀਤ ਕੌਰ ਨੂੰ ਦਿੱਤੀ ਹੈ।
ਗੁਰਪ੍ਰੀਤ ਨੇ ਦੋਸ਼ ਲਾਇਆ ਕਿ ਨਛੱਤਰ ਸਿੰਘ ਨੇ ਉਸ ’ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਕੌਰ ਨੇ ਇਸ ਬਾਰੇ ਪ੍ਰਵਾਸੀ ਭਾਰਤੀ ਦੇ ਲੜਕੇ ਸੰਦੀਪ ਸਿੰਘ ਨੂੰ ਵੀ ਦੱਸਿਆ ਸੀ। 13 ਮਈ ਨੂੰ ਸ਼ਾਮ ਕਰੀਬ ਪੰਜ ਵਜੇ ਨਛੱਤਰ ਘਰ ਆਇਆ ਤੇ ਉਸ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ। ਇਸ ਦੌਰਾਨ ਉਸ ਨੇ ਗੁਰਪ੍ਰੀਤ ਨਾਲ ਛੇੜਛਾੜ ਕੀਤੀ..
MLA Pathanmajra News: ਐਨਆਰਆਈ ਵੱਲੋਂ ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ ‘ਤੇ ਕੋਠੀ ਉਪਰ ਕਬਜ਼ਾ ਕਰਨ ਦੇ ਦੋਸ਼
MLA Pathanmajra News: ਐਨਆਰਆਈ ਨੇ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਹਰਜੀਤ ਸਿੰਘ ਪਠਾਨਮਾਜਰਾ ਦੀ ਕਥਿਤ ਦੂਜੀ ਪਤਨੀ ਗੰਭੀਰ ਦੋਸ਼ ਲਗਾਏ।
MLA Pathanmajra News: ਕੈਨੇਡਾ ਵਾਸੀ ਐਨਆਰਆਈ ਨਛੱਤਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਹਰਜੀਤ ਸਿੰਘ ਪਠਾਨਮਾਜਰਾ ਦੀ ਕਥਿਤ ਦੂਜੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਕੋਠੀ ਉਤੇ ਨਾਜਾਇਜ਼ ਕਬਜ਼ਾ ਕਰਨ ਅਤੇ ਉਨ੍ਹਾਂ ਦੇ ਜਾਅਲੀ ਦਸਤਖ਼ਤ (ਜਦ ਦਸਤਖ਼ਤ ਹੋਏ ਉਸ ਸਮੇਂ ਉਹ ਕੈਨੇਡਾ ਵਿੱਚ ਸਨ) ਕਰਕੇ ਝੂਠਾ ਐਗਰੀਮੈਂਟ ਟੂ ਸੇਲ ਬਣਾ ਕੇ ਆਪਣੀ ਮਲਕੀਅਤ ਸਾਬਿਤ ਕਰਨ ਦੀ ਝੂਠੀ ਕੋਸ਼ਿਸ਼ ਦਾ ਖੁਲਾਸਾ ਕੀਤਾ।
ਉਨ੍ਹਾਂ ਨੇ ਅਗਰੀਮੈਂਟ ਵਿੱਚ ਆਪਣੇ 6 ਹੋਰ ਸਾਥੀਆਂ ਨੂੰ ਵੀ ਜੋੜ ਰੱਖਿਆ ਹੈ। ਨਛੱਤਰ ਸਿੰਘ ਨੇ ਦੱਸਿਆ ਕਿ ਲਗਭਗ 2 ਸਾਲ ਪਹਿਲਾਂ ਉਨ੍ਹਾਂ ਦੀ ਪਛਾਣ ਗੁਰਪ੍ਰੀਤ ਕੌਰ ਨਾਲ ਹੋਈ ਸੀ ਅਤੇ ਪੱਕੇ ਤੌਰ ਉਤੇ ਕੈਨੇਡਾ ਸ਼ਿਫਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਦੀ ਦੇਖਰੇਖ ਲਈ ਪਾਵਰ ਆਫ ਅਟਾਰਨੀ ਸਮੇਤ ਕੇਅਰਟੇਕਰ ਦੇ ਤੌਰ ਉਤੇ ਕੋਠੀ ਵਿੱਚ ਸ਼ਿਫਟ ਵੀ ਕਰਵਾ ਦਿੱਤਾ ਸੀ ਪਰ ਉਨ੍ਹਾਂ ਨੂੰ ਪਤਾ ਸੀ ਕਿ ਹੋਰ ਐਨਆਰਆਈ ਭਰਾਵਾਂ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਵੀ ਠੱਗੀ ਹੋ ਜਾਵੇਗੀ।
ਕੁਝ ਸਮੇਂ ਪਹਿਲਾ ਉਨ੍ਹਾਂ ਦੇ ਪਿੰਡ ਤੋਂ ਮਿੱਤਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੋਠੀ ਉਤੇ ਕਬਜ਼ਾ ਹੋ ਰਿਹਾ ਹੈ ਤਾਂ ਉਹ ਕੈਨੇਡਾ ਤੋਂ ਇਥੇ ਆਇਆ। ਇਥੇ ਆ ਕੇ ਦੇਖਿਆ ਤਾਂ ਗੁਰਪ੍ਰੀਤ ਕੌਰ ਨਾਲ ਲਗਭਗ ਛੇ ਲੋਕ ਹੋਰ ਉਨ੍ਹਾਂ ਦੀ ਕੋਠੀ ਉਪਰ ਕਬਜ਼ਾ ਕਰਕੇ ਬੈਠੇ ਹਨ। ਇਨ੍ਹਾਂ ਲੋਕਾਂ ਨੇ ਜਾਅਲੀ ਐਗਰੀਮੈਂਟ ਟੂ ਸੇਲ ਬਣਾ ਕੇ ਉਲਟਾ ਐਨਆਰਆਈ ਨਛੱਤਰ ਸਿੰਘ ਉਤੇ ਰਜਿਸਟੀ ਨਾ ਕਰਵਾਉਣ ਦਾ ਕੋਰਟ ਕੇਸ ਵੀ ਠੋਕ ਦਿੱਤਾ ਹੈ।
ਨਛੱਤਰ ਸਿੰਘ ਵੱਲੋਂ ਇਲਾਕਾ ਡੀਐਸਪੀ ਗਵਰਨਰ ਪੰਜਾਬ ਸਮੇਤ ਮੁੱਖ ਮੰਤਰੀ ਪੰਜਾਬ ਤੱਕ ਨੂੰ ਸ਼ਿਕਾਇਤ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਨੇ ਸ਼ਿਕਾਇਤ ਲੈ ਕੇ ਇਨਵੈਸਟੀਗੇਸ਼ਨ ਕਰਨ ਤੋਂ ਇਲਾਵਾ ਹੋਰ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਨਛੱਤਰ ਸਿੰਘ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਨੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਕਾਫੀ ਨਜ਼ਦੀਕੀ ਵਧਾਈ ਅਤੇ ਉਨ੍ਹਾਂ ਦੇ ਬੇਟੇ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ ਅਤੇ ਰੱਖੜੀ ਵੀ ਬੰਨ੍ਹੀ ਸੀ। ਉਸ ਦੀ ਬੇਟੀ ਕੈਨੇਡਾ ਵਿੱਚ ਉਨ੍ਹਾਂ ਦੇ ਘਰ ਵੀ ਰਹੀ ਅਤੇ ਉਸ ਨੂੰ ਉਥੇ ਲਗਾਤਾਰ ਮਦਦ ਵੀ ਦਿੱਤੀ ਗਈ ਪਰ ਭਲਾ ਕਰਨ ਦਾ ਨਤੀਜਾ ਉਲਟਾ ਮਿਲਿਆ ਹੈ।
ਉਨ੍ਹਾਂ ਦੀ ਕੋਠੀ ਦੇ 41 ਲੱਖ ਰੁਪਏ ਦੇ ਝੂਠੇ ਅਗਰੀਮੈਂਟ ਬਣਾ ਕੇ ਗੁਰਪ੍ਰੀਤ ਕੌਰ ਉਨ੍ਹਾਂ ਦੀ ਕੋਠੀ ਉਤੇ ਕਬਜ਼ਾ ਕਰਕੇ ਬੈਠੀ ਹੈ। ਪ੍ਰੈਸ ਕਾਨਫਰੰਸ ਦੌਰਾਨ ਨਛੱਤਰ ਸਿੰਘ ਭਾਵੁਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਘਰ ਘੁੰਮਣ ਚੌਕ, ਗੁਰੂਸਰ ਸੁਧਾਰ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਹੈ।