Breaking News

The Targeting of Diljit Dosanjh: Cultural Identity and Political Backlash -ਵਿਰੋਧ ਫਿਲਮ ਦਾ ਨਹੀਂ, ਦਿਲਜੀਤ ਦੀ ਦਸਤਾਰ ਦਾ

The Targeting of Diljit Dosanjh: Cultural Identity and Political Backlash

ਵਿਰੋਧ ਫਿਲਮ ਦਾ ਨਹੀਂ, ਦਿਲਜੀਤ ਦੀ ਦਸਤਾਰ ਦਾ

ਦਿਲਜੀਤ ਦੁਸਾਂਝ ਤੇ ਨਿਸ਼ਾਨਾ: ਸੱਭਿਆਚਾਰਕ ਪਛਾਣ ਅਤੇ ਸਿਆਸੀ ਵਿਰੋਧ
“ਸਰਦਾਰ ਜੀ 3” ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਭੂਮਿਕਾ ਦੇ ਬਹਾਨੇ ਦਿਲਜੀਤ ਇਸ ਵਕਤ ਸੰਘੀ ਟਰੋਲ ਸਿਸਟਮ ਅਤੇ ਫਿਲਮ ਇੰਡਸਟਰੀ ਵਿਚਲੇ ਹਿੰਦੂਤਵੀਆਂ ਦੇ ਨਿਸ਼ਾਨੇ ‘ਤੇ ਹੈ। ਹਾਲਾਂਕਿ ਇਹ ਫਿਲਮ ਤਾਜ਼ਾ ਭਾਰਤ-ਪਾਕਿ ਟਕਰਾਅ ਤੋਂ ਪਹਿਲਾਂ ਦੀ ਬਣੀ ਹੀ ਹੈ ਪਰ ਦਿਲਜੀਤ ਰੜਕ ਰਿਹਾ। ਹਾਲਾਂਕਿ ਇਸ ਫਿਲਮ ‘ਚ ਹੋਰ ਅਦਾਕਾਰ ਵੀ ਹਨ ਪਰ ਨਿਸ਼ਾਨਾ ਦਿਲਜੀਤ ਹੈ।

 

ਸੰਸਾਰ ਪ੍ਰਸਿੱਧ ਦਸਤਾਰਧਾਰੀ ਗਾਇਕ ਦਿਲਜੀਤ ਦੁਸਾਂਝ ਨੇ ਨੇ ਕਿਸਾਨ ਮੋਰਚੇ ‘ਤੇ ਇੱਕ ਕਰੋੜ ਦਾ ਚੈੱਕ ਦੇ ਕੇ ਹੀ ਸੰਘੀਆਂ ਦੀ ਵਿਰੋਧਤਾ ਸਹੇੜ ਲਈ ਸੀ, ਜੋ ਬਾਅਦ ਵਿੱਚ ਉਸਦੇ “ਪੰਜਾਬੀ ਆ ਗਏ ਓਏ” ਨਾਅਰੇ ਨੇ ਹੋਰ ਵਧਾ ਦਿੱਤੀ ਬਲਕਿ ਆਰੀਆ ਸਮਾਜੀ ਤੇ ਹੋਰ ਪੰਜਾਬ ਵਿਰੋਧੀ ਤੱਤ ਵੀ ਦਿਲਜੀਤ ਖਿਲਾਫ ਖੁੱਲ੍ਹ ਕੇ ਬੋਲਣ ਤੇ ਲਿਖਣ ਲੱਗੇ।

 

 

ਸਰਦਾਰ ਖਾਲੜਾ ਦੇ ਜੀਵਨ ‘ਤੇ ਦਸਤਾਵੇਜ਼ੀ ਬਣਾਉਣੀ ਤਾਂ ਕੇਂਦਰੀ ਤੰਤਰ ਤੇ ਫਿਰਕੂ ਨਫਰਤ ਪਾਲਣ ਵਾਲਿਆਂ ਦੀ ਹਿੱਕ ‘ਤੇ ਸੱਪ ਛੱਡਣ ਵਾਂਗ ਸੀ। ਜਿਹੜੇ ਇਹਦੇ ਸਿਰ ‘ਤੇ ਸਜੀ ਗੁਰੂ ਦੀ ਦਸਤਾਰ ਤੋਂ ਅੱਕੇ ਪਏ ਸਨ, ਉਨ੍ਹਾਂ ਨੂੰ ਸਰਦਾਰ ਖਾਲੜਾ ਦੀ ਇਕ ਸ਼ਹੀਦ ਨਾਇਕ ਵਜੋਂ ਪਛਾਣ ਮੁਲਕ ਭਰ ਵਿੱਚ ਜਾਂਦੀ ਕਿੱਥੇ ਜਰ ਹੋਣੀ ਸੀ। ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਮੁਲਕ ਭਰ ਵਿੱਚ ਲੋਕਾਂ ਨੂੰ ਪਤਾ ਲੱਗਣੀ, ਉਹ ਕਿਵੇਂ ਸਹਿ ਸਕਦੇ ਨੇ। ਦਸਤਾਰ ਵਾਲਿਆਂ ਦੇ ਸਤਿਕਾਰ ਤੋਂ ਵੀ ਔਖੇ ਨੇ ਤੇ ਉਨ੍ਹਾਂ ਨਾਲ ਲੋਕਾਂ ਦੀ ਹਮਦਰਦੀ ਵੀ ਨਹੀਂ ਝੱਲ ਸਕਦੇ।

 

 

 

 

 

 

ਕੀ ਹੋਇਆ ਜੇ ਸਿੱਖਾਂ ਨੂੰ ਆਪਣੀ ਸੌਫਟ-ਪਾਵਰ ਦੀ ਸਮਰੱਥਾ ਦਾ ਅਹਿਸਾਸ ਨਹੀ, ਅਗਲਿਆਂ ਨੂੰ ਤਾਂ ਹੈ।
ਦਿਲਜੀਤ ਨੇ ਆਪਣੀ ਪੀਆਰ ਟੀਮ ਨਾਲ ਮੋਦੀ ਨੂੰ ਮਿਲ ਕੇ ਤੇ ਸਟੇਜਾਂ ‘ਤੇ ਤਿਰੰਗਾ ਲਹਿਰਾ ਕੇ ਬਚਾਅ ਦੀ ਕੋਸ਼ਿਸ਼ ਕੀਤੀ ਪਰ ਨਫ਼ਰਤੀ ਸੋਚ ਵੈਰ ਨਹੀਂ ਭੁੱਲਦੀ। ਇਨ੍ਹਾਂ ਨੂੰ ਪੰਜਾਬ ਤੇ ਦਸਤਾਰ ਦੀ ਵੱਖਰੀ ਪਛਾਣ ਤੇ ਅਹਿਮੀਅਤ ਬਹੁਤ ਚੁੱਭਦੀ ਤੇ ਉਸਨੂੰ ਖ਼ਤਮ ਕਰਨ ਲਈ ਹੁਣ ਤੱਕ ਬਹੁਤ ਕੁਝ ਕੀਤਾ ਜਾ ਚੁੱਕਾ ਹੈ।

 

 

 

 

 

 

 

ਦਿਲਜੀਤ ਬਾਲੀਵੁੱਡ ‘ਚ ਫ਼ਿਲਮਾਂ ਨਾ ਕਰੇ ਜਾਂ ਭਾਰਤ ‘ਚ ਸ਼ੋਅ ਨਾ ਕਰੇ, ਇਸ ਨਾਲ ਉਸਦੇ ਸੰਗੀਤ ਨੂੰ ਰੋਕਿਆ ਨਹੀਂ ਜਾ ਸਕਦਾ। ਉਸ ਲਈ ਹਾਲੀਵਿੱਡ ਆਪਣਾ ਰੈੱਡ ਕਾਰਪੈੱਟ ਵਿਛਾ ਚੁੱਕਿਆ।
ਸਵਾਲ ਤਾਂ ਹੁਣ ਬਾਕੀ ਕਲਾਕਾਰਾਂ ਤੇ ਅਦਾਕਾਰਾਂ ਲਈ ਹੋਵੇਗਾ ਕਿ ਕੀ ਹੁਣ ਉਹ ਵਿਦੇਸ਼ੀ ਫਿਲਮਾਂ ਜਾਂ ਵੈੱਬ ਸੀਰੀਜ਼ ਵਿੱਚ ਵੀ ਪਾਕਿਸਤਾਨੀ ਕਲਾਕਾਰਾਂ, ਅਦਾਕਾਰਾਂ ਤੇ ਫ਼ਿਲਮਕਾਰਾਂ ਨਾਲ ਕੰਮ ਨਹੀਂ ਕਰਿਆ ਕਰਨਗੇ? ਉਨ੍ਹਾਂ ਦੀਆਂ ਧੁਨਾਂ, ਗੀਤ, ਕਾਮੇਡੀ ਚੋਰੀ ਨਹੀਂ ਕਰਿਆ ਕਰਨਗੇ?
Unpopular_Opinions

 

 

Briefing of Article in English
The article discusses the controversy surrounding Diljit Dosanjh due to his involvement in the film Sardaar Ji 3, which initially featured Pakistani actress Hania Aamir. This has made him a target of criticism from right-wing groups and elements within the film industry, particularly those with Hindu nationalist leanings, despite the film being made before recent India-Pakistan tensions. Diljit’s past actions, such as donating ₹1 crore to the farmers’ protests and his slogan “Punjabi Aa Gaye Oye,” have already drawn ire from certain groups, intensifying their opposition. His documentary on Sardar Khalsa, highlighting the issue of unidentified bodies, further provoked those who oppose the distinct Sikh identity symbolized by his turban. The article suggests that these groups are uncomfortable with the growing soft power and public sympathy for Sikhs. Despite Diljit’s attempts to mitigate backlash by meeting political figures and displaying national symbols, the hostility persists, driven by discomfort with Punjab’s distinct identity. The article questions whether other artists will now avoid collaborating with Pakistani talent in international projects and criticizes the hypocrisy of those who oppose such collaborations while appropriating their work. It concludes that Diljit’s global popularity, with Hollywood opportunities, cannot be curtailed by domestic backlash.

Check Also

Plane Crash: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਹਸਤੀ ਦੀ ਪਲੇਨ ਕ੍ਰੈਸ਼ ‘ਚ ਮੌਤ; ਹਾਦਸੇ ਵਾਲੇ ਦਿਨ ਤੋਂ ਸੀ ਲਾਪਤਾ: ਲਾਸ਼ ਮਿਲਣ ‘ਤੇ…

Plane Crash: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਹਸਤੀ ਦੀ ਪਲੇਨ ਕ੍ਰੈਸ਼ ‘ਚ ਮੌਤ; ਹਾਦਸੇ …