Jaspreet Singh Mehron & Nimranjit Singh Harike today again produced in the Bathinda court as their remand end. The Hon’ble court has granted the three days remand of both the accused. The main conspirator of Kanchan Kumari murder Amritpal Singh Mehron fled to UAE & the Police has also issued LOC for Amritpal Mehron.
“ਨਾ ਉਹ ਤਾਂ ਬਹੁਤ ਵੱਡਾ ਸਬੂਤ ਹੈ, ਕੱਢਣਾ ਪੈਣਾ”…. ਸੁਣੋ ਕੰਚਨ ਦਾ ਕ.ਤ.ਲ ਕਰਨ ਮਗਰੋਂ ਅੰਮ੍ਰਿਤਪਾਲ ਮਹਿਰੋਂ ਦੀ ਸਾਥੀਆਂ ਨਾਲ ਕੀ ਹੋਈ ਸੀ ਫੋਨ ‘ਤੇ ਗੱਲ?
“ਨਾ ਉਹ ਤਾਂ ਬਹੁਤ ਵੱਡਾ ਸਬੂਤ ਹੈ, ਕੱਢਣਾ ਪੈਣਾ”…. ਸੁਣੋ ਕਮਲ ਕੌਰ ਭਾਬੀ ਦਾ ਕ.ਤ.ਲ ਕਰਨ ਮਗਰੋਂ ਅੰਮ੍ਰਿਤਪਾਲ ਮਹਿਰੋਂ ਦੀ ਸਾਥੀਆਂ ਨਾਲ ਕੀ ਹੋਈ ਸੀ ਫੋਨ ‘ਤੇ ਗੱਲ?
ਅੰਮ੍ਰਿਤਪਾਲ ਮਹਿਰੋਂ ਉੱਡਿਆ ਦੁਬਈ,SSP ਨੇ ਕੀਤੇ ਖੁਲਾਸੇ
ਕਤਲ ਦੇ ਵਕਤ ਕੰਚਨ ਕੁਮਾਰੀ ਉਰਫ਼ ‘ਕਮਲ ਕੌਰ ਭਾਬੀ’ ਦੇ ਪਹਿਲਾਂ ਗੱਡੀ ‘ਚ ਬੈਠ ਮਰਵਾਈਆਂ ਚਪੇੜਾਂ
ਕਮਲ ਕੌਰ ਭਾਬੀ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਗਿਆ ਹੈ। ਅੰਮ੍ਰਿਤਪਾਲ ਮਹਿਰੋਂ ਜੋ ਇਸ ਕਤਲਕਾਂਡ ਦਾ ਮੁੱਖ ਸਾਜਿਸ਼ ਕਰਤਾ ਦੱਸਿਆ ਜਾ ਰਿਹਾ ਹੈ, ਉਹ ਦੁਬਈ ਫਰਾਰ ਹੋ ਗਿਆ ਹੈ।
ਹਾਲਾਂਕਿ ਬੀਤੇ ਦਿਨੀਂ ਮਹਿਰੋਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਵੀ ਖਬਰ ਹੈ ਕਿ ਕਤਲ ਦੇ ਕੁਝ ਘੰਟੇ ਬਾਅਦ ਹੀ ਮਹਿਰੋਂ ਦੁਬਈ ਫਰਾਰ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ।
ਪੁਲਿਸ ਨੇ ਜਾਣਕਾਰੀ ਦਿੰਦੇ ਦਸਿਆ ਕਿ ਕੰਚਨ ਕੁਮਾਰੀ ਦਾ ਕਤਲ ਕਮਰ ਕੱਸੇ ਨਾਲ ਕੀਤਾ ਗਿਆ ਸੀ ਤੇ ਵਾਰਦਾਤ ਮਗਰੋਂ ਗੱਡੀ ‘ਚ ਕਮਰ ਕੱਸਾ ਰਹਿ ਗਿਆ ਸੀ। 2 ਵਜੇ ਦੇ ਕਰੀਬ ਪਾਰਕਿੰਗ ‘ਚ ਗੱਡੀ ਲਗਾਈ ਗਈ ਸੀ। ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਫੋਨ ਕੀਤਾ ਸੀ ਤੇ ਮੁੜ ਵਾਰਦਾਤ ਵਾਲੀ ਗੱਡੀ ‘ਚ ਜਸਪ੍ਰੀਤ ਕਮਰ ਕੱਸਾ ਲੈਣ ਗਿਆ ਸੀ । ਜਦੋਂ ਕਮਰਕੱਸਾ ਨਹੀਂ ਸੀ ਨਿਕਲ ਰਿਹਾ ਸੀ ਤਾਂ ਜਸਪ੍ਰੀਤ ਨੇ ਮੁੜ ਗੱਡੀ ਘੁੰਮਾਈ। 5.30 ਦੇ ਕਰੀਬ ਮੁੜ ਗੱਡੀ ਪਾਰਕ ਕੀਤੀ ਗਈ ਸੀ।
Jaspreet Singh Mehron & Nimranjit Singh Harike today again produced in the Bathinda court as their remand end. The Hon’ble court has granted the three days remand of both the accused. The main conspirator of Kanchan Kumari murder Amritpal Singh Mehron fled to UAE & the Police has… pic.twitter.com/c3elfFk7LD
— Punjab Spectrum (@PunjabSpectrum) June 15, 2025
ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਰਿਮਾਂਡ ‘ਤੇ ਚੱਲ ਰਹੇ ਅੰਮ੍ਰਿਤਪਾਲ ਮਹਿਰੋਂ ਦੇ ਦੋ ਸਾਥੀਆਂ ਨੇ ਦੱਸਿਆ ਕਿ ਭਾਵੇਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਘਟਨਾ ਨੂੰ ਅੰਜਾਮ ਦੇਣ ਉਪਰੰਤ ਦੁਬਈ ਫਰਾਰ ਹੋ ਗਿਆ ਹੈ।