Pendu jatt records -ਅਸੀਂ ਗਲਤ ਲਾਈਨ ‘ਤੇ ਚੜ੍ਹ ਗਏ ਸੀ , ਸਾਡੀ ਤਾਂ ਉਸਨੇ ਜ਼ਮੀਰ ਜਗਾਈ ਹੈ ”
ਅੰਮ੍ਰਿਤਪਾਲ ਮਹਰੋਂ ਦੀ ਧ*ਮ.ਕੀ ਮਗਰੋਂ Pendu jatt records ਦੇ ਕਲਾਕਾਰ ਆਏ ਕੈਮਰੇ ਮੂਹਰੇ , ਕਹਿੰਦੇ ” ਅਸੀਂ ਗਲਤ ਲਾਈਨ ‘ਤੇ ਚੜ੍ਹ ਗਏ ਸੀ , ਸਾਡੀ ਤਾਂ ਉਸਨੇ ਜ਼ਮੀਰ ਜਗਾਈ ਹੈ ”
ਬਠਿੰਡਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਨੂੰ ਕਤਲ ਕਰਨ ਮੌਕੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਨਾਲ ਨਾਲ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਵੀ ਬਰਾਬਰ ਗਲਾ ਘੁੱਟਿਆ ਸੀ। ਐੱਸਐੱਸਪੀ ਅਮਨੀਤ ਕੌਂਡਲ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ’ਚ ਗ੍ਰਿਫਤਾਰ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ਦੌਰਾਨ ਮੁੱਖ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਵਾਸੀ ਸੋਹਲ ਥਾਣਾ ਝਬਾਲ ਅਤੇ ਇੱਕ ਅਣਪਛਾਤੇ ਦੀ ਵੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਮਾਮਲੇ ਵਿੱਚ ਨਾਮਜਦ ਅਤੇ ਵੱਖ ਵੱਖ ਧਾਰਾਵਾਂ ਤਹਿਤ ਵਾਧਾ ਜੁਰਮ ਕਰਕੇ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਅੰਮ੍ਰਿਤਪਾਲ ਤਿੰਨ ਮਹੀਨਿਆਂ ਤੋਂ ਕੰਚਨ ਨੂੰ ਮਾਰਨ ਦੀ ਯੋਜਨਾ ਤੇ ਕੰਮ ਕਰ ਰਿਹਾ ਸੀ । ਉਨ੍ਹਾਂ ਦੱਸਿਆ ਕਿ ਉਹ ਕੰਚਨ ਦੇ ਘਰ ਦੀ ਰੇਕੀ ਕਰਨ ਲਈ ਉਸ ਦੇ ਘਰ ਨਜ਼ਦੀਕ ਇੱਕ ਹੋਟਲ ’ਚ ਵੀ ਠਹਿਰੇ ਸਨ। ਉਨ੍ਹਾਂ ਦੱਸਿਆ ਕਿ 7 ਜੂਨ ਨੂੰ ਅੰਮ੍ਰਿਤਪਾਲ ਕੰਚਨ ਦੇ ਘਰ ਗਿਆ ਸੀ ਜਦੋਂਕਿ ਜਸਪ੍ਰੀਤ ਬਾਹਰ ਖੜ੍ਹਿਆ ਰਿਹਾ ਸੀ । ਏਦਾਂ ਹੀ 8 ਜੂਨ ਨੂੰ ਉਹ ਦੁਬਾਰਾ ਗਿਆ ਪਰ ਮਾਂ ਬਿਮਾਰ ਹੋਣ ਕਾਰਨ ਉਸ ਨੇ ਬਠਿੰਡਾ ਜਾਣ ਤੋਂ ਅਸਮਰੱਥਾ ਜਤਾ ਦਿੱਤੀ। ਉਨ੍ਹਾਂ ਦੱਸਿਆ ਕਿ 9 ਜੂਨ ਨੂੰ ਉਹ ਕੰਚਨ ਨੂੰ ਪ੍ਰਮੋਸ਼ਨ ਅਤੇ ਉਸ ਦੀ ਕਾਰ ਠੀਕ ਕਰਵਾਉਣ ਦੇ ਬਹਾਨੇ ਬਠਿੰਡਾ ਲਿਆਏ ਜਿੱਥੇ ਮੁਰੰਮਤ ਕਰਨ ਲਈ ਉਸ ਦੀ ਕਾਰ ਇੱਕ ਗੈਰਾਜ਼ ਵਿੱਚ ਲਾ ਦਿੱਤੀ ਜਿਸ ਨੂੰ ਤਕਰੀਬਨ ਅੱਧੀ ਰਾਤ ਤੱਕ ਠੀਕ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਉਹ ਸਕਾਰਪੀਓ ਅਤੇ ਕੰਚਨ ਦੀ ਇਓਨ ਕਾਰ ਤੇ ਸਵਾਰ ਹੋਕੇ ਭੁੱਚੋ ਮੰਡੀ ਤਰਫ ਚਲੇ ਗਏ ਅਤੇ ਟਾਈਮ ਪਾਸ ਕਰਨ ਲਈ ਇੱਕ ਮਾਰਕੀਟ ਦਾ ਗੇੜਾ ਵੀ ਲਾਇਆ। ਇਸ ਦੌਰਾਨ ਉਨ੍ਹਾਂ ਨੇ ਸਕਾਰਪੀਓ ਇੱਕ ਪੈਟਰੋਲ ਪੰਪ ਤੇ ਲਾ ਦਿੱਤੀ ਅਤੇ ਕੰਚਨ ਦੀ ਕਾਰ ’ਚ ਬੈਠ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕੰਚਨ ਦੀ ਕਾਰ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਚਲਾਉਣ ਲੱਗ ਪਿਆ ਅਤੇ ਨਿਮਰਤਜੀਤ ਉਸ ਦੇ ਬਰਾਬਰ ਬੈਠਾ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅੰਮ੍ਰਿਤਪਾਲ ਨੇ ਕੰਚਨ ਤੋਂ ਉਸ ਦੇ ਆਈਫੋਨ ਅਤੇ ਸਮਾਰਟਫੋਨ ਦੇ ਪਾਸਵਰਡ ਮੰਗੇ ਪਰ ਜਦੋਂ ਕੰਚਨ ਨੇ ਨਾਂਹ ਕਰ ਦਿੱਤੀ ਤਾਂ ਮੁਲਜਮਾਂ ਨੇ ਉਸ ਨੂੰ ਥੱਪੜ ਮਾਰੇ। ਇਸ ਮੌਕੇ ਮਿਥੀ ਯੋਜਨਾ ਤਹਿਤ ਅੰਮ੍ਰਿਤਪਾਲ ਦੇ ਕਹਿਣ ਤੇ ਨਿਮਰਤ ਵੀ ਪਿਛਲੀ ਸੀਟ ਤੇ ਬੈਠ ਗਿਆ ਜਿੱਥੇ ਕੰਚਨ ਅਤੇ ਜਸਪ੍ਰੀਤ ਸਿੰਘ ਪਹਿਲਾਂ ਤੋਂ ਹੀ ਬੈਠੇ ਹੋਏ ਸਨ।
ਐਸਐਸਪੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਨਿਮਰਤ ਨੇ ਆਪਣੇ ਲੱਕ ਨਾਲ ਬੰਨਿ੍ਹਆ ਕਮਰਕਸਾ ਕੰਚਨ ਦੇ ਗਲ ਵਿੱਚ ਪਾ ਲਿਆ ਅਤੇ ਦੋਵੀਂ ਪਾਸੀ ਖਿੱਚਣਾ ਸ਼ੁਰੂ ਕਰ ਦਿੱਤਾ ਜਦੋਂਕਿ ਅੰਮ੍ਰਿਤਪਾਲ ਸਿੰਘ ਵੀ ਕੰਚਨ ਦਾ ਸਾਹਮਣੇ ਤੋਂ ਗਲ ਘੁੱਟਣ ਲੱਗ ਪਿਆ ਅਤੇ ਉਦੋਂ ਤੱਕ ਘੁਟਦਾ ਰਿਹਾ ਜਦੋਂ ਤੱਕ ਕੰਚਨ ਦੀ ਮੌਤ ਨਹੀਂ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁਲਜਮ ਜਸਪ੍ਰੀਤ ਅਤੇ ਨਿਮਰਤ ਕਾਰ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਲਾਕੇ ਵਾਪਿਸ ਪਰਤ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਲ ਘੁੱਟਣ ਲਈ ਵਰਤਿਆ ਕਮਰਕਸਾ ਤਾਂ ਲਾਸ਼ ਦੇ ਕੋਲ ਹੀ ਰਹਿ ਗਿਆ ਹੈ ਤਾਂ ਦੋਵੇਂ ਅੰਮਿਤਪਾਲ ਦੇ ਕਹਿਣ ਤੇ ਇਓਨ ਕਾਰ ਨੂੰ ਦੁਬਾਰਾ ਬਾਹਰ ਕੱਢ ਲਿਆਏ ਅਤੇ ਕਮਰਕਸਾ ਕੱਢਣ ਮਗਰੋਂ ਤਕਰੀਬਨ ਸਵੇਰੇ ਸਾਢੇ ਪੰਜ ਵਜੇ ਦੁਬਾਰਾ ਉਸ ਥਾਂ ਖੜ੍ਹੀ ਕਰ ਦਿੱਤੀ ਜਿਸ ਨੂੰ ਪੁਲਿਸ ਨੇ ਸੂਚਨਾ ਮਿਲਣ ਤੇ ਬਰਾਮਦ ਕੀਤਾ ਸੀ।
ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਭੱਜਿਆ
ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵਰਾਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਦੌੜ ਜਾਣ ਕਰਕੇ ਫਿਲਹਾਲ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਇੱਕ ਅਣਪਛਾਤੇ ਅਤੇ ਰਣਜੀਤ ਸਿੰਘ ਨਾਲ ਕਾਰ ਤੇ ਅੰਮ੍ਰਿਤਸਰ ਪੁੱਜਾ ਸੀ ਜਿੱਥੋਂ ਉਹ ਹਵਾਈ ਜਹਾਜ ਰਾਹੀਂ ਯੂਏਈ ਉਡਾਰੀ ਮਾਰਨ ’ਚ ਸਫਲ ਹੋ ਗਿਆ। ਉਨ੍ਹਾਂ ਦੱਸਿਆ ਕਿ ਲੁੱਕ ਆਊਟ ਕਾਰਨਰ ਨੋਟਿਸ ਜਾਰੀ ਕਰਨ ਉਪਰੰਤ ਹਾਸਲ ਹੋਈ ਟ੍ਰੈਵਲ ਹਿਸਟਰੀ ਤੋਂ ਇਹ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਹੋਰ ਏਜੰਸੀਆਂ ਰਾਹੀਂ ਅੰਮ੍ਰਿਤਪਾਲ ਨੂੰ ਡਿਪੋਟ ਕਰਵਾਉਣ ਦੀ ਕਾਰਵਾਈ ਸ਼ੁਰੂ ਕਰੇਗੀ ਅਤੇ ਮੁਲਕ ਲਿਆਉਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ।
ਮੁੜ ਤਿੰਨ ਰੋਜਾ ਰਿਮਾਂਡ ਤੇ ਮੁਲਜਮ
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜਮ ਜਸਪ੍ਰੀਤ ਸਿੰਘ ਅਤੇ ਨਿਮਰਤਦੀਪ ਸਿੰਘ ਨੂੰ ਅੱਜ ਰਿਮਾਂਡ ਖਤਮ ਹੋਣ ਤੇ ਅਦਾਲਤ ਪੇਸ਼ ਕਰਕੇ ਮੁੜ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੇਸ਼ ਤੱਥਾਂ ਨੂੰ ਮੁੱਖ ਰੱਖਦਿਆਂ ਅਦਾਲਤ ਨੇ ਮੁਲਜਮਾਂ ਨੂੰ ਤਿੰਨ ਦਿਨਾਂ ਦੇ ਰਿਮਾਂਡ ਤੇ ਭੇਜਿਆ ਹੈ ਜਿਸ ਦੌਰਾਨ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਰਣਜੀਤ ਅਤੇ ਅਣਪਛਾਤੇ ਦੀ ਤਲਾਸ਼ ’ਚ ਜੁਟ ਗਈ ਹੈ ਜਿੰਨ੍ਹਾਂ ਦੀ ਗ੍ਰਿਫਤਾਰੀ ਮਗਰੋਂ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।