Breaking News

Air India Plane Crash ਏਅਰ ਇੰਡੀਆ ਵੱਲੋਂ ਜਹਾਜ਼ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ

Air India Plane Crash ਏਅਰ ਇੰਡੀਆ ਵੱਲੋਂ ਜਹਾਜ਼ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਪਹੁੰਚੇ; ਕਰੈਸ਼ ਵਾਲੀ ਥਾਂ ਦਾ ਕੀਤਾ ਦੌਰਾ, ਹਸਪਤਾਲ ਵਿਚ ਹਾਦਸੇ ਦੇ ਜ਼ਖ਼ਮੀਆਂ ਨੂੰ ਮਿਲੇ

 

 

 

ਮੁੰਬਈ/ਅਹਿਮਦਾਬਾਦ, 13 ਜੂਨ
ਏਅਰ ਇੰਡੀਆ ਨੇ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਏਅਰ ਇੰਡੀਆ ਦਾ ਜਹਾਜ਼ ਵੀਰਵਾਰ ਨੂੰ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਕਰੈਸ਼ ਹੋ ਗਿਆ ਸੀ। ਬੋਇੰਗ 787-8 ਜਹਾਜ਼ ਵਿਚ ਕੁੱਲ 242 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸੀ। ਯਾਤਰੀਆਂ ਵਿਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, ਸੱਤ ਪੁਰਤਗਾਲੀ ਤੇ ਇਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ।

 

 

 

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਪਹੁੰਚ ਗਏ ਹਨ। ਸ੍ਰੀ ਮੋਦੀ ਹਵਾਈ ਅੱਡੇ ਤੋਂ ਸਿੱਧਾ ਕਰੈਸ਼ ਵਾਲੀ ਸਾਈਟ ਗਏ। ਪ੍ਰਧਾਨ ਮਗਰੋਂ ਸਥਾਨਕ ਸਿਵਲ ਹਸਪਤਾਲ ਗਏ, ਜਿੱਥੇ ਉਨ੍ਹਾਂ ਹਾਦਸੇ ਦੇ ਜ਼ਖ਼ਮੀਆਂ ਦੀ ਖ਼ਬਰਸਾਰ ਲਈ। ਉਹ ਜਹਾਜ਼ ਹਾਦਸੇ ਵਿਚ ਬਚਣ ਵਾਲੇ ਇਕੋ ਇਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੂੰ ਵੀ ਮਿਲੇ। ਸ੍ਰੀ ਮੋਦੀ ਹਸਪਤਾਲ ਦੇ ਸੀ7 ਵਾਰਡ ਵਿਚ ਗਏ, ਜਿੱਥੇ ਹਾਦਸੇ ਦੇ 25 ਜ਼ਖ਼ਮੀ ਜ਼ੇਰੇ ਇਲਾਜ ਹਨ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

 

 

 

ਏਅਰਲਾਈਨ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ, ‘‘ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ 241 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।’’ ਬਿਆਨ ਵਿਚ ਕਿਹਾ ਕਿ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਹਾਦਸੇ ਵਿਚ ਬਚਣ ਵਾਲਾ ਇਕੋ ਇਕ ਵਿਅਕਤੀ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਏਅਰ ਇੰਡੀਆ ਨੇ ਬਿਆਨ ਵਿਚ 12 ਸਾਲ ਪੁਰਾਣਾ ਬੋਇੰਗ 787-8 ਜਹਾਜ਼ ਬਾਅਦ ਦੁਪਹਿਰ 1:38 ਵਜੇ ਅਹਿਮਦਾਬਾਦ ਤੋਂ ਰਵਾਨਾ ਹੋਇਆ ਸੀ ਤੇ ਇਸ ਉੱਤੇ 230 ਯਾਤਰੀ ਤੇ ਅਮਲੇ ਦੇ 12 ਮੈਂਬਰ ਸਵਾਰ ਸਨ।

 

 

 

 

 

ਏਅਰ ਲਾਈਨ ਨੇ ਕਿਹਾ, ‘‘ਸਾਡੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਪੂਰੀ ਤਰ੍ਹਾਂ ਪ੍ਰਭਾਵਿਤ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਦੀਆਂ ਜ਼ਰੂਰਤਾਂ ’ਤੇ ਕੇਂਦਰਤ ਹਨ।’’ਏਅਰ ਇੰਡੀਆ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਏਅਰ ਇੰਡੀਆ ਨੇ ਵਧੇਰੇ ਜਾਣਕਾਰੀ ਲਈ ਯਾਤਰੀ ਹੌਟਲਾਈਨ ਨੰਬਰ 1800 5691 444 ਵੀ ਸਥਾਪਤ ਕੀਤਾ ਹੈ। ਭਾਰਤ ਤੋਂ ਬਾਹਰੋਂ ਕਾਲ ਕਰਨ ਵਾਲੇ +91 8062779200 ’ਤੇ ਕਾਲ ਕਰ ਸਕਦੇ ਹਨ।

Check Also

Nikitha Godishala murder case: ਅਮਰੀਕਾ: ਪ੍ਰੇਮਿਕਾ ਦਾ ਕਤਲ ਕਰਕੇ ਭੱਜਿਆ ਭਾਰਤੀ ਅਰਜੁਨ ਸ਼ਰਮਾ ਤੋਂ ਗ੍ਰਿਫ਼ਤਾਰ

Nikitha Godishala murder case: Ex-boyfriend Arjun Sharma who fled US arrested in Tamil Nadu ਮੈਰੀਲੈਂਡ …